ETV Bharat / city

ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈਕੋਰਟ ਨੂੰ ਲਗਾਈ ਫਟਕਾਰ - undefined

ਫ਼ੋਟੋ
ਫ਼ੋਟੋ
author img

By

Published : Jun 16, 2021, 7:31 AM IST

Updated : Jun 16, 2021, 8:31 PM IST

20:21 June 16

ਜ਼ਮਾਨਤ ਪਟੀਸ਼ਨ ਨੂੰ ਸੂਚੀਬੱਧ ਨਾ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਹਾਈਕੋਰਟ ਨੂੰ ਲਗਾਈ ਫਟਕਾਰ

ਪਿਛਲੇ ਇੱਕ ਸਾਲ ਤੋਂ ਜ਼ਮਾਨਤ ਪਟੀਸ਼ਨ ਨੂੰ ਸੂਚੀਬੱਧ ਨਾ ਕਰਨ ਨੂੰ ਲੈ ਕੇ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਲਗਾਈ ਫਟਕਾਰ  

ਮਹਾਂਮਾਰੀ ਦੇ ਦੌਰਾਨ ਵੀ, ਜਦੋਂ ਸਾਰੀਆਂ ਅਦਾਲਤਾਂ ਸਾਰੇ ਮਾਮਲੇ ਨੂੰ ਸੁਣਨ ਅਤੇ ਫੈਸਲਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜ਼ਮਾਨਤ ਲਈ ਅਜਿਹੀ ਅਰਜ਼ੀ ਦਾ ਗੈਰ-ਸੂਚੀਬੱਧ ਨਾ ਕਰਨਾ ਨਿਆਂ ਪ੍ਰਬੰਧਨ ਨੂੰ ਮਾਤ ਦਿੰਦਾ ਹੈ :ਸੁਪਰੀਮ ਕੋਰਟ

ਇਸ ਲਈ, ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਕਿਹਾ, ਕਿ ਉਹ ਉੱਚ ਅਦਾਲਤ ਦੇ ਆਦੇਸ਼ ਨੂੰ ਕੰਪੀਟੈਂਟ ਅਥਾਰਿਟੀ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਇਸ ਦੇ ਉਪਾਅ ਕੀਤੇ ਜਾ ਸਕਣ।

19:46 June 16

ਸੁਖਪਾਲ ਸਿੰਘ ਖ਼ਹਿਰਾ ਦੇ ਕਰੀਬੀ ਦੀਪਕ ਬੰਸਲ ਮੁੜ 'ਆਪ' 'ਚ ਸ਼ਾਮਿਲ

ਸੁਖਪਾਲ ਸਿੰਘ ਖ਼ਹਿਰਾ ਦਾ ਕਰੀਬੀ ਦੀਪਕ ਬੰਸਲ ਮੁੜ ਆਮ ਆਦਮੀ ਪਾਰਟੀ 'ਚ ਸ਼ਾਮਿਲ

2017 ਵਿੱਚ ਬਠਿੰਡਾ ਸ਼ਹਿਰੀ ਸੀਟ ਤੋਂ 'ਆਪ' ਦੇ ਸਨ, ਉਮੀਦਵਾਰ

ਇਹ ਦੀਪਕ ਬਾਂਸਲ ਨੇ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਬਠਿੰਡਾ ਤੋਂ ਚੋਣ ਲੜੀ ਸੀ, ਬਾਅਦ ਵਿੱਚ ਬਗਾਵਤ ਕਰ ਇਹ ਸੁਖਪਾਲ ਸਿੰਘ ਖਹਿਰਾ ਧੜੇ ਨਾਲ ਚਲੇ ਗਏ ਸਨ।

16:03 June 16

ਰਾਜਵੀਰ ਕੌਰ ਨੇ ਧਰਨੇ ਦੌਰਾਨ ਖਾਦੀ ਸਲਫਾਸ, ਹਸਪਤਾਲ 'ਚ ਭਰਤੀ ।

ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਵੱਡੀ ਗਿਣਤੀ ਵਿੱਚ ਮੋਹਾਲੀ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਬਾਹਰ ਪੰਜਾਬ ਸਰਕਾਰ ਵਿਰੁੱਧ ਰੋਸ਼ ਪ੍ਰਦਰਸ਼ਨ ਕਰ ਰਹੇ ਹਨ।

15:41 June 16

ਸਰਕਾਰਾਂ ਪ੍ਰਤੀ ਸਾਈਕਲ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਅਰਸ਼ ਉਮਰੀਆਣਾ 'ਆਪ' 'ਚ ਸ਼ਾਮਿਲ

ਪਿੰਡ ਪਿੰਡ ਸਾਈਕਲ ਤੇ ਜਾਕੇ ਸਰਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਅਰਸ਼ ਉਮਰੀਆਣਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ 

15:24 June 16

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 5 ਵਜੇ ਵਿਧਾਇਕਾਂ ਨਾਲ ਬੈਠਕ

ਦਿੱਲੀ ਜਾਣ ਤੋਂ ਪਹਿਲਾਂ ਬਣਾ ਰਹੇ ਰਣਨੀਤੀ
ਬੀਤੀ ਰਾਤ ਵੀ ਕੁਝ ਸਾਂਸਦਾਂ ਅਤੇ ਕਈ ਕਰੀਬੀ ਵਿਧਾਇਕਾਂ ਨਾਲ ਕੀਤੀ ਸੀ ਬੈਠਕ
20 ਤਾਰੀਖ ਨੂੰ ਦਿੱਲੀ ਹਾਈਕਮਾਨ ਸਾਹਮਣੇ ਪੇਸ਼ ਹੋਣਗੇ ਮੁੱਖਮੰਤਰੀ ਕੈਪਟਨ ਅਤੇ ਕਈ ਸੀਨੀਅਰ ਲੀਡਰ

14:02 June 16

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਬਿੱਟੂ ਨੂੰ ਭੇਜਿਆ ਸੰਮਨ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਲੁਧਿਆਣਾ ਤੋਂ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਨੂੰ ਨੋਟਿਸ ਜਾਰੀ ਕੀਤਾ। ਰਵਨੀਤ ਬਿੱਟੂ ਨੂੰ 22 ਜੂਨ ਨੂੰ ਕਮਿਸ਼ਨ ਦੇ ਦਫ਼ਤਰ 'ਚ ਪੇਸ਼ ਹੋਣ ਲਈ ਸੰਮਨ ਭੇਜਿਆ। ਚਮਕੌਰ ਸਾਹਿਬ ਦੀ ਸੀਟ ਨੂੰ ਲੈ ਕੇ ਵਰਤੀ ਸ਼ਬਦਾਵਲੀ ਨੂੰ ਲੈ ਕੇ ਅਕਾਲੀ ਦਲ ਨੇ ਬੀਤੇ ਦਿਨੀ ਕਮੀਸ਼ਨ ਨੂੰ ਸ਼ਿਕਾਇਤ ਕੀਤੀ ਸੀ। 

12:49 June 16

ਕੱਚੇ ਅਧਿਆਪਕਾਂ ਨੇ ਮੁਹਾਲੀ 'ਚ PSEB ਬਿਲਡਿੰਗ ਦਾ ਕੀਤਾ ਘਿਰਾਓ

ਵੇਖੋ ਵੀਡੀਓ

ਮੁਹਾਲੀ ਵਿੱਚ ਕੱਚੇ ਅਧਿਆਪਕ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਅਧਿਆਪਕ ਪ੍ਰਦਰਸ਼ਨ ਕਰ ਰਹੇ ਹਨ। ਕੁਝ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਉੱਤੇ ਚੜ੍ਹ ਗਏ ਹਨ। ਬਿਲਡਿੰਗ ਉੱਤੇ ਚੜ੍ਹੇ ਕੱਚੇ ਅਧਿਆਪਕ ਮੰਗਾਂ ਨਾ ਮੰਨੇ ਜਾਣ ਉੱਤੇ ਖੁਦ ਨੂੰ ਅੱਗ ਲਗਾਉਣ ਦੀ ਧਮਕੀ ਦੇ ਰਹੇ ਹਨ। ਕੱਚੇ ਅਧਿਆਪਕ ਖੁਦ ਨੂੰ ਰੈਗੁਲਰ ਕਰਨ ਦੀ ਮੰਗ ਕਰ ਰਹੇ ਹਨ। 

11:57 June 16

ਕਾਂਗਰਸ ਹਾਈਕਮਾਂਡ ਨੇ 20 ਜੂਨ ਨੂੰ ਕੈਪਟਨ ਅਤੇ ਨਵਜੋਤ ਸਿੱਧੂ ਨੂੰ ਦਿੱਲੀ ਸੱਦਿਆ: ਸੂਤਰ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਨਿਬੇੜਣ ਲਈ ਤਿੰਨ ਮੈਂਬਰੀ ਕਮੇਟੀ ਵੱਲੋਂ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ 20 ਜੂਨ ਨੂੰ ਦਿੱਲੀ ਸੱਦਿਆ ਹੈ। ਇਸ ਤੋਂ ਬਾਅਦ ਹੀ ਪਾਰਟੀ ਹਾਈ ਕਮਾਂਡ ਸੰਗਠਨ ਵਿੱਚ ਬਦਲਾਅ ਦੇ ਸਬੰਧ ਵਿੱਚ ਅੰਤਮ ਫੈਸਲਾ ਕਰੇਗੀ। 

10:25 June 16

ਬੇਅਦਬੀ ਮਾਮਲੇ ਦੇ ਇਨਸਾਫ਼ ਲਈ ਕਸਬਾ ਜੈਤੋ 'ਚ ਪ੍ਰਤਾਪ ਸਿੰਘ ਬਾਜਵਾ ਨੇ ਲਗਾਏ ਫਲੈਕਸ ਪੋਸਟਰ

ਫ਼ੋਟੋ
ਫ਼ੋਟੋ

ਬੇਅਦਬੀ ਮਾਮਲੇ ਦੇ ਇਨਸਾਫ਼ ਲਈ ਫ਼ਰੀਦਕੋਟ ਦੇ ਕਸਬਾ ਜੈਤੋ ਵਿੱਚ ਫਲੈਕਸ ਪੋਸਟਰ ਲੱਗੇ ਹੋਏ ਹਨ। ਇਹ ਪੋਸਟਰ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਟੀਮ ਨੇ ਲਗਾਏ ਹਨ। ਇਸ ਪੋਸਟਰ ਵਿੱਚ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਤਸਵੀਰ ਵੀ ਹੈ। ਇਸ ਪੋਸਟਰ ਨਾਲ ਕਾਂਗਰਸ ਪਾਰਟੀ ਦੇ ਆਗੂ ਕਾਂਗਰਸ ਸਰਕਾਰ ਤੋਂ ਬੇਅਦਬੀ ਮਾਮਲੇ ਦੇ ਇਨਸਾਫ ਦੀ ਮੰਗ ਕਰ ਰਹੇ ਹਨ। 

09:48 June 16

SIT 22 ਜੂਨ ਨੂੰ ਐਮਐਲਏ ਹੋਸਟਲ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਕਰੇਗੀ ਪੁੱਛਗਿੱਛ

ਕੋਟਕਪੁਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ SIT 22 ਜੂਨ ਨੂੰ ਸੈਕਟਰ 4 ਦੇ ਐਮਐਲਏ ਹੋਸਟਲ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੁੱਛਗਿੱਛ ਕਰੇਗੀ। ਹਾਂਲਾਂਕਿ ਟੀਮ ਨੇ ਪੁੱਛਗਿੱਛ 16 ਜੂਨ ਨੂੰ ਕਰਨੀ ਸੀ। ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਹਤ ਦਾ ਹਵਾਲਾ ਦੇ ਕੇ ਤਿੰਨ ਹਫ਼ਤਿਆ ਦਾ ਹੋਰ ਸਮਾਂ ਮੰਗਿਆ ਸੀ। ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕਿਹਾ ਹੈ ਕਿ ਉਹ 22 ਜੂਨ ਨੂੰ ਸੈਕਟਰ 4 ਦੇ ਐਮਐਲਏ ਹੋਸਟਲ ਵਿੱਚ ਮੌਜੂਦ ਰਹਿਣ ਉੱਥੇ ਉਨ੍ਹਾਂ ਤੋਂ ਕੋਟਕਪੁਰਾ ਗੋਲੀਕਾਂਡ ਬਾਰੇ ਪੁੱਛਗਿੱਛ ਕੀਤੀ ਜਾਵੇਗੀ

07:08 June 16

ਨਵਾਂਸ਼ਹਿਰ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਮਨੀਸ਼ ਤਿਵਾੜੀ ਦਾ ਕਿਸਾਨਾਂ ਵੱਲੋਂ ਵਿਰੋਧ

ਫ਼ੋਟੋ
ਫ਼ੋਟੋ

ਜ਼ਿਲ੍ਹਾ ਨਵਾਂਸ਼ਹਿਰ ਦੇ ਵੱਖ-ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਦਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਦੋਆਬਾ ਕਿਸਾਨ ਯੁਨੀਅਨ ਨੇ ਵਿਰੋਧ ਕੀਤਾ। ਪਿੰਡ ਭਾਰਟਾ ਕਲਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮਨੀਸ਼ ਤਿਵਾੜੀ ਨੂੰ ਉਦਘਾਟਨ ਕਰਨ ਦੌਰਾਨ ਕਾਲਾ ਝੰਡਾ ਦਿਖਾਇਆ, ਉੱਥੇ ਹੀ ਪਿੰਡ ਦੇ ਲੋਕਾਂ ਨੇ ਜੰਮ ਕੇ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਦੌਰਾਨ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕੀਤੀ ਗਈ ਅਤੇ ਪੁਲਿਸ ਨੇ ਕਿਸਾਨਾਂ ਨੂੰ ਘੇਰਾ ਬਣਾ ਕੇ ਰੋਕਿਆ। ਉਥੇ ਪੁਲਿਸ ਅਤੇ ਕਿਸਾਨਾਂ ਵਿੱਚ ਧੱਕਾ ਮੁੱਕੀ ਵੀ ਹੋਈ।

Last Updated : Jun 16, 2021, 8:31 PM IST

For All Latest Updates

TAGGED:

BIG BREAKING
ETV Bharat Logo

Copyright © 2025 Ushodaya Enterprises Pvt. Ltd., All Rights Reserved.