ETV Bharat / city

ਮੂਸੇਵਾਲਾ ਮੁੱਦੇ ’ਤੇ ਵੀ.ਕੇ ਭਾਵਰਾ ਤੋਂ ਸਰਕਾਰ ਨਾਰਾਜ਼, ਜਾਣੋਂ ਕੌਣ ਹੋ ਸਕਦੇ ਪੰਜਾਬ ਦੇ ਨਵੇਂ DGP !

ਪੰਜਾਬ ਨੂੰ ਜਲਦੀ ਹੀ ਨਵਾਂ ਡੀਜੀਪੀ ਮਿਲ ਸਕਦਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਵੀ ਭੇਜਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਰਨ ਸਰਕਾਰ ਨੂੰ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸਰਕਾਰ ਵੀ.ਕੀ ਭਾਵਰਾ ਤੋਂ ਨਾਰਾਜ਼ ਹੈ।

ਗੌਰਵ ਯਾਦਵ ਹੋ ਸਕਦੇ ਨੇ ਨਵੇਂ DGP
ਗੌਰਵ ਯਾਦਵ ਹੋ ਸਕਦੇ ਨੇ ਨਵੇਂ DGP
author img

By

Published : Jun 30, 2022, 1:04 PM IST

Updated : Jun 30, 2022, 1:33 PM IST

ਚੰਡੀਗੜ੍ਹ: ਪੰਜਾਬ ਨੂੰ ਜਲਦੀ ਹੀ ਨਵਾਂ ਡੀਜੀਪੀ ਮਿਲ ਸਕਦਾ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਮੌਜੂਦਾ ਡੀਜੀਪੀ ਵੀਕੇ ਭਾਵਰਾ ਕੇਂਦਰੀ ਡੈਪੂਟੇਸ਼ਨ 'ਤੇ ਜਾਣ ਦੀ ਤਿਆਰੀ ਕਰ ਰਹੇ ਹਨ ਕਿਉਂਕਿ ਇਸ ਸਬੰਧੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਪੱਤਰ ਵੀ ਭੇਜਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਰਨ ਸਰਕਾਰ ਨੂੰ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਸਰਕਾਰ ਵੀ.ਕੀ ਭਾਵਰਾ ਤੋਂ ਨਾਰਾਜ਼ ਹੈ। ਹਾਲਾਂਕਿ ਰਸਮੀ ਤੌਰ 'ਤੇ ਡੀਜੀਪੀ ਭਾਵਰਾ ਦਾ ਡੈਂਪੂਟੇਸ਼ਨ ਤੇ ਜਾਣ ਸਬੰਧੀ ਕੋਈ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ਹੈ।

ਹਰਪ੍ਰੀਤ ਸਿੱਧੂ ਵੀ ਨਵੇਂ ਡੀਜੀਪੀ ਦੀ ਦੌੜ ’ਚ: ਨਵੇਂ ਡੀਜੀਪੀ ਦੀ ਦੌੜ ਵਿੱਚ ਪੰਜਾਬ ਸਪੈਸ਼ਲ ਟਾਸਕ ਫੋਰਸ ਯਾਨੀ ਐੱਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ ਦਾ ਨਾਂ ਸ਼ਾਮਿਲ ਹੈ। ਇੰਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਹਾਲ ਹੀ ਵਿੱਚ ਡੀਜੀਪੀ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ। ਚਰਚਾ ਚੱਲ ਰਹੀ ਹੈ ਜੇਕਰ ਵੀ.ਕੇ ਭਾਵਰਾ ਕੇਂਦਰ ਵਿੱਚ ਜਾਂਦੇ ਹਨ ਤਾਂ ਗੌਰਵ ਯਾਦਵ ਨੂੰ ਪੰਜਾਬ ਸਰਕਾਰ ਨਵੇਂ ਡੀਜੀਪੀ ਵਜੋਂ ਨਿਯੁਕਤ ਕਰ ਸਕਦੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੌਰਵ ਯਾਦਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰਮੁੱਖ ਸਕੱਤਰ ਬਣਾਇਆ ਗਿਆ ਹੈ।

ਭਾਵਰਾ ਦੀ ਕਾਂਗਰਸ ਸਰਕਾਰ ਸਮੇਂ ਹੋਈ ਸੀ ਨਿਯੁਕਤੀ: ਇੱਥੇ ਵੀ ਦੱਸਣਾ ਬਣਦਾ ਹੈ ਹੈ ਕਿ ਜੋ ਮੌਜੂਦਾ ਪੰਜਾਬ ਪੁਲਿਸ ਦੇ ਡੀਜੀਪੀ ਹਨ ਉਨ੍ਹਾਂ ਦੀ ਨਿਯੁਕਤੀ ਪਿਛਲੀ ਕਾਂਗਰਸ ਸਰਕਾਰ ਵੇਲੇ ਹੋਈ ਸੀ। ਇਸ ਤੋਂ ਬਾਅਦ ਪੰਜਾਬ ਵਿੱਚ ਵਿਧਾਨਸਭਾ ਚੋਣਾਂ ਹੋਈਆਂ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਪਰ ਨਵੀਂ ਸਰਕਾਰ ਤੋਂ ਬਾਅਦ ਵੀ ਡੀਜੀਪੀ ਭਾਵਰਾ ਹੀ ਰਹੇ।

ਮੂਸੇਵਾਲਾ ਮਾਮਲੇ ਚ ਘਿਰੀ ਮਾਨ ਸਰਕਾਰ: ਇਸੇ ਵਿਚਾਲੇ ਹੀ ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮਾਨਸਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲਕਾਂਡ ਤੋਂ ਬਾਅਦ ਲਗਾਤਾਰ ਵਿਰੋਧੀਆਂ ਤੋਂ ਇਲਾਵਾ ਆਮ ਲੋਕ ਵੀ ਸਰਕਾਰ ਦੇ ਉਲਟ ਹੋ ਗਏ। ਇਸ ਦਾ ਨਤੀਜਾ ਸਰਕਾਰ ਨੂੰ ਹੁਣ ਸੰਗਰੂਰ ਦੀ ਲੋਕਸਭਾ ਜ਼ਿਮਨੀ ਚੋਣ ਵਿੱਚ ਭੁਗਤਣਾ ਪਿਆ।

ਕੈਪਟਨ ਦੇ ਅਸਤੀਫੇ ਸਮੇਂ ਵੀ ਡੀਜੀਪੀ ਕੀਤਾ ਸੀ ਤਬਦੀਲ: ਦੱਸ ਦਈਏ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਸ ਸਮੇਂ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਸਮੇਂ ਦੇ ਮੁੱਖ ਮੰਤਰੀ ਜੋ ਕਿ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਦੀ ਕੁਰਸੀ ’ਤੇ ਰਹੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਕਬਾਲਪ੍ਰੀਤ ਸਹੋਤਾ ਨੂੰ ਡੀਜੀਪੀ ਵਜੋਂ ਤਾਇਨਾਤ ਕਰ ਦਿੱਤਾ ਗਿਆ।

ਚੰਨੀ ਸਰਕਾਰ ਸਮੇਂ ਨਵੇਂ ਡੀਜੀਪੀ ਦੀ ਹੋਈ ਸੀ ਨਿਯੁਕਤੀ: ਚਰਨਜੀਤ ਚੰਨੀ ਵੱਲੋਂ ਨਿਯੁਕਤ ਕੀਤੇ ਗਏ ਡੀਜੀਪੀ ਇਕਬਾਲ ਸਹੋਤਾ ਖਿਲਾਫ ਉਸ ਸਮੇਂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹ ਦਿੱਤਾ ਸੀ ਜਿਸ ਤੋਂ ਬਾਅਦ ਸਰਕਾਰ ਨੂੰ ਡੀਜੀਪੀ ਤਬਦੀਲ ਕਰਨਾ ਪਿਆ। ਉਸ ਸਮੇਂ ਸਰਕਾਰ ਵੱਲੋਂ ਸਿਧਾਰਥ ਚਟੋਪਾਧਿਆਏ ਨੂੰ ਡੀ.ਜੀ.ਪੀ. ਵਜੋਂ ਤਾਇਨਾਤ ਕਰ ਦਿੱਤਾ। ਉਸ ਤੋਂ ਬਾਅਦ ਚੰਨੀ ਸਰਕਾਰ ਵੱਲੋਂ ਯੂਪੀਐਸੀ ਨੂੰ ਇੱਕ ਪੈਨਲ ਭੇਜਿਆ ਗਿਆ ਸੀ ਅਤੇ ਜਿਸ ਤੋਂ ਨਾਮ ਆਉਣ ਤੋਂ ਬਾਅਦ ਪੰਜਾਬ ਵਿੱਚ ਚੋਣ ਦੇ ਚੱਲਦੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਕੁਸ ਸਮਾਂ ਪਹਿਲਾਂ ਵੀ.ਕੀ ਭਾਵਰਾ ਨੂੰ ਡੀਜੀਪੀ ਵਜੋਂ ਤਾਇਨਾਤ ਕੀਤਾ ਗਿਆ ਸੀ।

ਵੱਡਾ ਸਵਾਲ,ਵਾਰ-ਵਾਰ ਕਿਉਂ ਕੀਤੇ ਜਾ ਰਹੇ ਡੀਜੀਪੀ ਤਬਦੀਲ?: ਫਿਲਹਾਲ ਪੰਜਾਬ ਨੂੰ ਮੁੜ ਤੋਂ ਨਵਾਂ ਡੀਜੀਪੀ ਮਿਲ ਸਕਦਾ ਹੈ। ਇਸ ਥੌੜੇ ਹੀ ਸਮੇਂ ਵਿੱਚ ਪੰਜਾਬ ਨੂੰ ਕਈ ਡੀਜੀਪੀ ਮਿਲ ਚੁੱਕੇ ਹਨ। ਇੱਥੇ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖਿਰ ਕਿਉਂ ਪੰਜਾਬ ਦੇ ਲਗਾਤਾਰ ਡੀਜੀਪੀ ਦੇ ਤਬਾਦਲੇ ਕੀਤੇ ਜਾ ਰਹੇ ਹਨ?

ਇਹ ਵੀ ਪੜ੍ਹੋ: ਵਿਧਾਨਸਭਾ ਵਿੱਚ ਪੰਜਾਬ ਯੂਨੀਵਰਸਿਟੀ ਦੇ ਮੁੱਦੇ ’ਤੇ ਸਰਕਾਰ ਵੱਲੋਂ ਮਤਾ ਪੇਸ਼

Last Updated : Jun 30, 2022, 1:33 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.