ETV Bharat / city

ਆਕਸੀਜਨ ਤੇ ਐਂਬੁਲੈਂਸ ਦੇ ਜਿਆਦਾ ਪੈਸੇ ਮੰਗਣ ਵਾਲੇ ਹੋ ਜਾਓ ਸਾਵਧਾਨ

author img

By

Published : May 5, 2021, 5:16 PM IST

Updated : May 5, 2021, 6:34 PM IST

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ’ਤੇ ਵੈਕਸੀਨੇਸ਼ਨ ਦੀ ਘਾਟ ਹੋਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੇਮੇਂਟ ਕਰ ਦਿੱਤੀ ਗਈ ਹੈ ਪਰ ਇਸਦੇ ਬਾਵਜੁਦ ਵੀ ਵੈਕਸੀਨੇਸ਼ਨ ਨਹੀਂ ਮਿਲ ਰਹੀ ਹੈ।

ਆਕਸੀਜਨ ਤੇ ਐਂਬੁਲੈਂਸ ਦੇ ਜਿਆਦਾ ਪੈਸੇ ਮੰਗਣ ਵਾਲੇ ਹੋ ਜਾਓ ਸਾਵਧਾਨ
ਆਕਸੀਜਨ ਤੇ ਐਂਬੁਲੈਂਸ ਦੇ ਜਿਆਦਾ ਪੈਸੇ ਮੰਗਣ ਵਾਲੇ ਹੋ ਜਾਓ ਸਾਵਧਾਨ

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਚ ਵੈਕਸੀਨੇਸ਼ਨ ਦੀ ਘਾਟ ਦਾ ਇਲਜ਼ਾਮ ਲਗਾਉਂਦੇ ਹੋਏ ਕੇਂਦਰ ਸਰਕਾਰ ਨੂੰ ਇਸਦੇ ਲਈ ਜਿੰਮੇਦਾਰ ਠਹਿਰਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੇਂਦਰ ਸਰਕਾਰ ਤੋਂ ਵੈਕਸੀਨੈਸ਼ਨ ਦੀ ਮੰਗ ਕੀਤੀ ਜਾ ਰਹੀ ਹੈ। ਵੈਕਸੀਨ ਦਾ ਆਰਡਰ ਵੀ ਦਿੱਤਾ ਜਾ ਚੁੱਕਾ ਹੈ ਅਤੇ ਪੇਮੇਂਟ ਵੀ ਕੀਤੀ ਜਾ ਚੁੱਕੀ ਹੈ ਪਰ ਇਸਦੇ ਬਾਵਜੂਦ ਵੈਕਸੀਨੇਸ਼ਨ ਨਹੀਂ ਮਿਲ ਰਹੀ ਹੈ ਅਤੇ ਵੈਕਸੀਨ ਦੀ ਘਾਟ ਦੀ ਵਜਾਂ ਕਾਰਨ ਉਨ੍ਹਾਂ ਦੇ ਕਈ ਸੇਂਟਰ ਡ੍ਰਾਈ ਹਨ ਜੇਕਰ ਕੇਂਦਰ ਸਰਕਾਰ ਉਨ੍ਹਾਂ ਨੂੰ ਰੋਜਾਨਾ ਦਾ ਸ਼ਡਿਊਲ ਹੋਰ ਸੂਬਿਆ ਦੀ ਤਰ੍ਹਾਂ ਜਾਰੀ ਕਰ ਦੇਵੇਂ ਤਾਂ ਉਹ ਉਸੇ ਦੇ ਹਿਸਾਬ ਨਾਲ ਤਿਆਰੀ ਰੱਖਣ।

ਬਲਬੀਰ ਸਿੰਘ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਦੂਜੇ ਦੇਸ਼ਾਂ ਚ ਤਿਆਰ ਕੀਤੀ ਗਈ ਵੈਕਸੀਨ ਨੂੰ ਜਲਦ ਭਾਰਤ ਚ ਮੰਗਵਾਉਣਾ ਚਾਹੀਦਾ ਹੈ ਤਾਂ ਕਿ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲਈ ਵੈਕਸੀਨੈਸ਼ਨ ਦਾ ਸ਼ਡਿਊਲ ਕਿਉਂ ਨਹੀਂ ਬਣਾਇਆ ਜਾ ਰਿਹਾ ਹੈ ਇਹ ਤਾਂ ਕੇਂਦਰ ਸਰਕਾਰ ਅਤੇ ਪੀਐੱਮ ਮੋਦੀ ਦੱਸ ਸਕਦੇ ਹਨ। ਅਸੀਂ ਤਾਂ ਵੈਕਸੀਨ ਦੀ ਪੇਮੇਂਟ ਕਰ ਸਕਦੇ ਹਨ ਪਰ ਵੈਕਸੀਨ ਕੇਂਦਰ ਸਰਕਾਰ ਨੂੰ ਪ੍ਰੋਵਾਈਡ ਕਰਨੀ ਹੈ ਕਿਉਂਕਿ ਕੰਟ੍ਰੋਲ ਉਨ੍ਹਾਂ ਦੇ ਹੱਥ ਚ ਹੈ।

ਪੰਜਾਬ ਚ ਆਕਸੀਜਨ ਅਤੇ ਐਂਬੁਲੇਂਸ ਦੇ ਰੇਟਾਂ ਨੂੰ ਲੈ ਕੇ ਬਹੁਤ ਹੀ ਬਾਰੀਕੀ ਨਾਲ ਚੈਕ ਕੀਤਾ ਜਾ ਰਿਹਾ ਹੈ ਅਤੇ ਕਈ ਅਧਿਕਾਰੀਆਂ ਦੀ ਤੈਨਾਤੀ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਚ ਪ੍ਰਾਈਵੇਟ ਐਂਬੁਲੈਂਸ ਦਾ ਜਿਆਦਾ ਇਸਤੇਮਾਲ ਨਹੀਂ ਹੁੰਦਾ ਹੈ। ਬਲਕਿ ਰਾਜ ਸਰਕਾਰ ਦੀ ਐਬੁਲੇਂਸ ਸਰਵਿਸ 104 ਅਤੇ 108 ਦੇ ਦੁਆਰਾ ਮਰੀਜ਼ਾਂ ਦਾ ਟਰਾਂਸਪੋਰਟੇਸ਼ਨ ਕੀਤਾ ਜਾਂਦਾ ਹੈ ਅਤੇ ਉਹ ਸਭ ਕੁਝ ਪੰਜਾਬ ਸਰਕਾਰ ਦੇ ਅੰਡਰ ਹੈ।

ਇਹ ਵੀ ਪੜੋ: ਲੋਕਤੰਤਰ ਦਾ ਮਤਲਬ, ਵਿਕਾਸ ਗਰੀਬ ਤੋਂ ਗਰੀਬ ਤੱਕ ਪਹੁੰਚੇ: ਸਿੱਧੂ

ਪੰਜਾਬ ਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਹੜੇ ਦੂਜੇ ਸੂਬਿਆਂ ਤੋਂ ਪੰਜਾਬ ਚ ਆਕਸੀਜਨ ਦੀ ਸਪਲਾਈ ਆਉਂਦੀ ਹੈ ਤਾਂ ਉਨ੍ਹਾਂ ਸੂਬਿਆਂ ਦੇ ਦੁਆਰਾ ਰੋਕੀ ਜਾ ਰਹੀ ਹੈ। ਪੰਜਾਬ ਨੂੰ 300 ਮੈਟ੍ਰਿਕ ਟਨ ਆਕਸੀਜਨ ਦੀ ਲੋੜ ਹੈ ਪਰ ਪੰਜਾਬ ਨੂੰ 150 ਤੋਂ 175 ਮੈਟ੍ਰਿਕ ਟਨ ਆਕਸੀਜਨ ਹੀ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਸਟੀਲ ਪਲਾਂਟ ਨੂੰ ਬੰਦ ਕਰਕੇ ਕੋਸਿਸ਼ ਕਰ ਰਿਹਾ ਹੈ ਕਿ ਇਸ ਘਾਟ ਨੂੰ ਪੂਰਾ ਕੀਤਾ ਜਾ ਸਕੇ ਅਤੇ ਇਸੇ ਵਜ੍ਹਾਂ ਤੋਂ ਸੀਐੱਮ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕੇਂਦਰ ਸਰਕਾਰ ਨਾਲ ਸਪੰਰਕ ਕਰ ਰਹੇ ਹਨ।

Last Updated : May 5, 2021, 6:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.