ਚੰਡੀਗੜ੍ਹ: ਦੇਸ਼ ਦੇ ਬੈਂਕ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 2 ਦਿਨਾਂ ਦੀ ਹੜਤਾਲ ਕੀਤੀ ਗਈ ਸੀ। ਦੋ ਦਿਨੀਂ ਹੜਤਾਲ ਦਾ ਸ਼ਨੀਵਾਰ ਨੂੰ ਆਖ਼ਰੀ ਦਿਨ ਸੀ। ਹੜਤਾਲ ਦੇ ਆਖ਼ਰੀ ਦਿਨ ਬੈਂਕ ਮੁਲਾਜ਼ਮਾਂ ਵੱਲੋਂ ਸੈਕਟਰ 17 'ਚ ਸਰਕਾਰ ਵਿਰੁੱਧ ਮੁੜ ਤੋਂ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਯੂਨਾਈਟਿਡ ਫੋਰਮ ਬੈਂਕ ਯੂਨੀਅਨ ਦੇ ਆਲ ਇੰਡੀਆ ਕਨਵੀਨਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੈਂਕ ਮੁਲਾਜ਼ਮਾਂ ਵੱਲੋਂ ਕੀਤੀ ਗਈ 2 ਰੋਜ਼ਾ ਹੜਤਾਲ ਪੂਰੀ ਤਰ੍ਹਾਂ ਨਾਲ ਅਸਫ਼ਲ ਰਹੀ ਹੈ। ਉਨ੍ਹਾਂ ਕਿਹਾ ਕਿ 2 ਦਿਨ ਤੋਂ ਕਰਮਚਾਰੀ ਆਪਣੇ ਪਿਛਲੇ ਢਾਈ ਸਾਲ ਤੋਂ ਪੈਂਡਿੰਗ ਪਏ ਵੇਜ ਰਿਵੀਜ਼ਨ ਅਤੇ ਬੈਂਕ ਦਾ ਕੰਮਕਾਜ 5 ਦਿਨ ਕਰਨ ਸਬੰਧੀ ਹੜਤਾਲ 'ਤੇ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਆਈਬੀਏ ਨਾਲ ਗੱਲਬਾਤ ਕੀਤੀ ਗਈ ਸੀ ਪਰ ਇਸ ਦਾ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਕਰਕੇ ਉਨ੍ਹਾਂ ਨੂੰ ਹੜਤਾਲ 'ਤੇ ਜਾਣਾ ਪਿਆ ਸੀ।
ਉੱਥੇ ਹੀ ਏਆਈਬੀਓਸੀ ਟ੍ਰਾਈਸਿਟੀ ਪ੍ਰਧਾਨ ਅਸ਼ੋਕ ਗੋਇਲ ਨੇ ਦੱਸਿਆ ਕਿ ਯੂਐੱਫਬੀਯੂ ਪਰਾਟੀ ਦੇ ਕਨਵੀਨਰ ਸੰਜੈ ਕੁਮਾਰ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਪੰਜਾਬ ਅਤੇ ਹਰਿਆਣਾ ਦੇ ਗਵਰਨਰ ਨੂੰ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਵੱਲੋਂ ਅੱਗੇ ਇਹ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਹੁੰਚਾਇਆ ਜਾਵੇ।