ETV Bharat / city

ਵਿਵਾਦਾਂ 'ਚ ਰਹਿਣ ਵਾਲੇ ਬਾਬਾ ਪਿਆਰਾ ਸਿੰਘ ਭਨਿਆਰਾ ਦਾ ਹੋਇਆ ਦੇਹਾਂਤ - ਚੰਡੀਗੜ੍ਹ ਨਿਊਜ਼ ਅਪਡੇਟ

ਰੋਪੜ ਦੇ ਨੁਰਪੁਰ ਬੇਦੀ ਨੇੜੇ ਪਿੰਡ ਧਮਾਣਾ ਕਲਾਂ ਵਿਖੇ ਡੇਰਾ ਭਨਿਆਰਾ ਦੇ ਮੁੱਖੀ ਬਾਬਾ ਪਿਆਰਾ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੈਰੋਕਾਰਾਂ 'ਚ ਸੋਗ ਦੀ ਲਹਿਰ ਹੈ।

ਬਾਬਾ ਪਿਆਰਾ ਸਿੰਘ ਭਨਿਆਰਾ ਦਾ ਹੋਇਆ ਦੇਹਾਂਤ
ਬਾਬਾ ਪਿਆਰਾ ਸਿੰਘ ਭਨਿਆਰਾ ਦਾ ਹੋਇਆ ਦੇਹਾਂਤ
author img

By

Published : Dec 30, 2019, 1:14 PM IST

ਚੰਡੀਗੜ੍ਹ : ਨੁਰਪੁਰ ਬੇਦੀ ਨੇੜੇ ਪਿੰਡ ਧਮਾਣਾ ਕਲਾਂ ਵਿਖੇ ਡੇਰਾ ਭਨਿਆਰਾ ਦੇ ਮੁੱਖੀ ਬਾਬਾ ਪਿਆਰਾ ਸਿੰਘ ਦਾ ਅੱਜ ਸਵੇਰੇ ਦੇਹਾਂਤ ਹੋਣ ਦੀ ਖ਼ਬਰ ਹੈ।

ਜਾਣਕਾਰੀ ਮੁਤਾਬਕ ਸਵੇਰ ਵੇਲੇ ਉਨ੍ਹਾਂ ਨੇ ਛਾਤੀ 'ਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਮੋਹਾਲੀ ਦੇ ਮੈਕਸ ਹਸਪਤਾਲ ਲਿਜਾਇਆ ਗਿਆ, ਪਰ ਹਸਪਤਾਲ ਪੁੱਜਣ 'ਤੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਉਨ੍ਹਾਂ ਪੁੱਤਰ ਸਤਨਾਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਾਬਾ ਪਿਆਰਾ ਸਿੰਘ ਦਾ ਅੰਤਿਮ ਸੰਸਕਾਰ ਭਲਕੇ 11 ਵਜੇ ਉਨ੍ਹਾਂ ਦੇ ਪਿੰਡ ਧਮਾਣਾਂ ਕਲਾਂ ਵਿਖੇ ਕੀਤਾ ਜਾਵੇਗਾ।

23 ਅਗਸਤ, 1958 ’ਚ ਜਨਮੇ ਬਾਬਾ ਪਿਆਰਾ ਸਿੰਘ ਭਨਿਆਰਾ ਆਪਣੇ ਜੀਵਨ 'ਚ ਇੱਕ ਦਲਿਤ ਧਾਰਮਿਕ ਆਗੂ ਵਜੋਂ ਚਰਚਿਤ ਰਹੇ। ਕੱਟੜਪੰਥੀ ਸਿੱਖਾਂ ਨੇ ਉਨ੍ਹਾਂ ਦੀ ਸਦਾ ਆਲੋਚਨਾ ਕੀਤੀ। ਅਜਿਹਾ 2001 ’ਚ ਬਾਬਾ ਭਨਿਆਰਾਵਾਲਾ ਵੱਲੋਂ ਆਪਣਾ ਖ਼ੁਦ ਦਾ ਇੱਕ ‘ਭਵਸਾਗਰ ਗ੍ਰੰਥ’ ਪ੍ਰਕਾਸ਼ਿਤ ਕੀਤੇ ਜਾਣ ਕਾਰਨ ਹੋਇਆ। ਇਸ ‘ਭਵਸਾਗਰ ਗ੍ਰੰਥ’ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਥਿਤ ਅਪਮਾਨ ਮੰਨਦੇ ਹੋਏ ਸਰਕਾਰ ਵੱਲੋਂ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਕਾਰਨ ਉਹ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਰਹੇ।

ਇੱਕ ਧਾਰਮਿਕ ਆਗੂ ਬਣਨ ਤੋਂ ਪਹਿਲਾਂ ਪਹਿਲਾਂ ਬਾਬਾ ਪਿਆਰਾ ਸਿੰਘ ਪੰਜਾਬ ਦੇ ਬਾਗ਼ਬਾਨੀ ਵਿਭਾਗ 'ਚ ਦਰਜਾ–ਚਾਰ ਦੇ ਮੁਲਾਜ਼ਮ ਸਨ । ਇਸ ਤੋਂ ਇਲਾਵਾ ਉਨ੍ਹਾਂ ਰੇਸ਼ਮ ਦੇ ਕੀੜੇ ਪਾਲਣ ਵਾਲੀ ਇੱਕ ਫ਼ਾਰਮ 'ਚ ਵੀ ਕੰਮ ਕੀਤਾ। ਪਿੰਡ ਧਮਾਣਾਂ ਦੇ ਬਾਹਰਵਾਰ ਸਥਿਤ ਦੋ ਮਜ਼ਾਰਾਂ ਦੀ ਸੇਵਾ ਕਰਦੇ ਹੁੰਦੇ ਸਨ ਤੇ ਆਪਣੇ ਪਿਤਾ ਦੇ ਦੇਹਾਂਤ ਪਿੱਛੋਂ ਬਾਬਾ ਪਿਆਰਾ ਸਿੰਘ ਭਨਿਆਰਾ ਇਨ੍ਹਾਂ ਮਜ਼ਾਰਾਂ ਦੇ ਨਿਗਰਾਨ ਬਣ ਗਏ ਜਿਸ ਤੋਂ ਬਾਅਦ ਉਹ ਧਾਰਮਿਕ ਆਗੂ ਬਣ ਗਏ।

ਹੋਰ ਪੜ੍ਹੋ : ਨਾਗਰਿਕਤਾ ਸੋਧ ਕਾਨੂੰਨ ਲਾਗੂ ਨਾ ਕਰਨ 'ਤੇ ਜਲੰਧਰ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ

ਚੋਣਾਂ ਵਿੱਚ ਸਿਆਸੀ ਆਗੂ ਉਨ੍ਹਾਂ ਕੋਲ ਉਨ੍ਹਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਮੰਗਣ ਆਉਣ ਲੱਗ ਪਏ ਜਿਸ ਤੋਂ ਬਾਅਦ ਬਾਬਾ ਪਿਆਰਾ ਸਿੰਘ ਮਸ਼ਹੂਰ ਹੁੰਦੇ ਗਏ। ਡੇਰੇ ਦਾ ਦਾਅਵਾ ਹੈ ਕਿ ਬਾਬਾ ਪਿਆਰਾ ਸਿੰਘ ਭਨਿਆਰਾਵਾਲੇ ਦੇ ਪੈਰੋਕਾਰਾਂ ਦੀ ਗਿਣਤੀ 6 ਲੱਖ ਤੋਂ ਵੱਧ ਹੈ।

Intro:Body:

Pushap Raj 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.