ਚੰਡੀਗੜ੍ਹ: ਇੱਕ ਸੌ ਪੰਜ ਸਾਲਾ ਇੰਟਨਰੈਸ਼ਨਲ ਮਾਸਟਰ ਅਥਲੀਟ ਮਾਨ ਕੌਰ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦਾ ਚੰਡੀਗੜ੍ਹ ਪੀਜੀਆਈ ਤੋਂ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਂ ਦੇ ਇਲਾਜ ਲਈ ਨੈਚੁਰਲ ਥੈਰੇਪੀ ਦੀ ਲੋੜ ਹੈ, ਪਰ ਸਰਕਾਰਾਂ ਦੇਸ਼ ਦਾ ਮਾਣ ਵਧਾਉਣ ਵਾਲੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਸਾਰ ਨਹੀਂ ਲੈ ਰਹੀ।
ਅਥਲੀਟ ਮਾਨ ਕੌਰ ਨੂੰ ਬਲੱਡ ਕੈਂਸਰ
ਗੁਰਦੇਵ ਸਿੰਘ ਨੇ ਦੱਸਿਆ ਕਿ ਅਥਲੀਟ ਮਾਨ ਕੌਰ ਨੂੰ ਬਲੱਡ ਕੈਂਸਰ ਹੈ, ਜਿਸ ਕਾਰਟਨ ਪੀਜੀਆਈ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਮਰ ਜਿਆਦਾ ਹੋਣ ਕਾਰਨ ਡਾਕਟਰ ਉਨ੍ਹਾਂ ਨੂੰ ਕੀਮੋਥੈਰੇਪੀ ਨਹੀਂ ਦੇ ਸਕਦੇ , ਜਿਸ ਕਾਰਨ ਪਰਿਵਾਰ ਦੀ ਸਰਕਾਰ ਤੋਂ ਅਪੀਲ ਹੈ ਕਿ ਅਥਲੀਟ ਮਾਨ ਕੌਰ ਦਾ ਇਲਾਜ ਨੈਚੁਰਲ ਥੈਰੇਪੀ ਨਾਲ ਕੀਤਾ ਜਾਵੇ।
ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜ ਮਹਿਲ ਵਿੱਚ ਕੰਮ ਕਰ ਚੁੱਕੀ ਹੈ ਮਾਨ ਕੌਰ
ਮਾਨ ਕੌਰ ਪਟਿਆਲਾ ਦੀ ਰਹਿਣ ਵਾਲੀ ਹੈ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜ ਮਹਿਲ ਵਿੱਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਪਤੀ ਹਰਿਆਣਾ ਸਰਕਾਰ ਵਿੱਚ ਕੰਮ ਕਰਦੇ ਸੀ। ਜਿਸ ਦੇ ਲਈ ਉਨ੍ਹਾਂ ਨੂੰ ਦੱਸ ਹਜ਼ਾਰ ਰੁਪਏ ਪੈਨਸ਼ਨ ਮਿਲਦੀ ਹੈ। ਬੇਟੇ ਗੁਰਦੇਵ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਦੇਸ਼ ਦੁਨੀਆਂ ਵਿੱਚ ਤਿਰੰਗੇ ਦੀ ਸ਼ਾਨ ਨੂੰ ਵਧਾਇਆ ਹੈ। ਅਜਿਹੇ ਵਿੱਚ ਸਰਕਾਰ ਉਨ੍ਹਾਂ ਨੂੰ ਸਨਮਾਨ ਯੋਗ ਪੈਨਸ਼ਨ ਦੇਣ ਜਿਸ ਤੋਂ ਉਨ੍ਹਾਂ ਦਾ ਇਲਾਜ ਹੋ ਸਕੇ ।
ਮਾਂ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ : ਗੁਰਦੇਵ ਸਿੰਘ
ਮਾਨ ਕੌਰ ਦੇ ਬੇਟੇ ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦਾ ਭਾਰ ਲਗਾਤਾਰ ਘਟਦਾ ਜਾ ਰਿਹਾ ਹੈ। ਉਨ੍ਹਾਂ ਨੂੰ ਜੋ ਬਿਮਾਰੀ ਹੋਈ ਹੈ, ਇਹ ਕੋਰੋਨਾ ਕਰਕੇ ਹੋਈ ਹੈ ਕਿਉਂਕਿ ਮਾਨ ਕੌਰ ਕਦੇ ਵੀ ਇਕੱਲੇ ਨਹੀਂ ਰਹੇ। ਉਨ੍ਹਾਂ ਦੇ ਪੁੱਤਰ ਦਾ ਕਹਿਣਾ ਕਿ ਹੁਣ ਤੱਕ ਮਾਨ ਕੋਰ ਨੂੰ ਦੱਸਿਆ ਨਹੀਂ ਗਿਆ ਕਿ ਉਨ੍ਹਾਂ ਨੂੰ ਕੈਂਸਰ ਹੈ, ਪਰ ਕੈਂਸਰ ਡਿਟੈਕਟ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਅਪਣੀ ਕਸਰਤ ਨਹੀ ਛੱਡੀ ਅਤੇ ਆਪਣੀ ਰੋਜ਼ਾਨਾ ਪ੍ਰੈਕਟਿਸ ਕਰਦੇ ਸਨ।
ਗੁਰਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਦਾ ਇਲਾਜ ਨੈਚੁਰਲ ਥੈਰੇਪੀ ਤੋਂ ਹੀ ਕੀਤਾ ਜਾ ਸਕਦਾ ਹੈ ਅਤੇ ਉਸ ਦੇ ਲਈ ਦੋ ਸੈਂਟਰ ਨੇ ਇੱਕ ਹਿਮਾਚਲ 'ਚ ਅਤੇ ਇੱਕ ਸੋਨੀਪਤ 'ਚ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰਾਂ ਚਾਹਵੇ ਤਾਂ ਮਾਨ ਕੌਰ ਦਾ ਇਲਾਜ ਸਹੀ ਤਰੀਕੇ ਨਾਲ ਕਰਵਾ ਸਕਦੀਆਂ ਹਨ ਅਤੇ ਇਹੀ ਅਸੀਂ ਅਪੀਲ ਕਰਦੇ ਹਾਂ।
ਮਾਨ ਕੌਰ ਨੇ ਇੰਟਰਨੈਸ਼ਨਲ ਪੱਧਰ 'ਤੇ 35 ਮੈਡਲ ਜਿੱਤੇ
ਮਾਸਟਰ ਅਥਲੀਟ ਮਾਨ ਕੌਰ ਇੰਟਰਨੈਸ਼ਨਲ ਪੱਧਰ ਤੇ 35 ਮੈਡਲ ਜਿੱਤ ਚੁੱਕੇ ਹਨ। ਕੋਰੋਨਾ ਤੋਂ ਪਹਿਲਾਂ ਤੱਕ ਲਗਾਤਾਰ ਮੈਡਲ ਜਿੱਤ ਕੇ ਉਹ ਤਿਰੰਗੇ ਦੀ ਸ਼ਾਨ ਵਧਾ ਰਹੇ ਹਨ। ਮਾਨ ਕੌਰ ਦੀ ਉਪਲੱਬਧੀਆਂ ਨੂੰ ਵੇਖਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਚ ਉਨ੍ਹਾਂ ਨੂੰ ਨਾਰੀ ਸ਼ਕਤੀ ਐਵਾਰਡ ਨਾਲ ਸਨਮਾਨਿਤ ਕੀਤਾ ਸੀ।
ਰਾਸ਼ਟਰਪਤੀ ਭਵਨ ਵਿੱਚ ਸਨਮਾਨ ਲੈਣ ਲਈ ਮਾਨ ਕੌਰ ਜਿਸ ਫੁਰਤੀ ਤੋਂ ਸਟੇਜ 'ਤੇ ਪਹੁੰਚੀ ਸੀ ਉਸ ਨੂੰ ਵੇਖ ਕੇ ਰਾਸ਼ਟਰਪਤੀ ਵੀ ਹੈਰਾਨ ਰਹਿ ਗਏ ਸੀ। ਉੱਥੇ ਪ੍ਰਧਾਨ ਮੰਤਰੀ ਦੇ ਘਰ ਵਿੱਚ ਇੱਕ ਮੁਲਾਕਾਤ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਸੀ। ਇਸ ਤੋਂ ਇਲਾਵਾ ਉਹ ਦੇਸ਼ ਦੁਨੀਆਂ ਦੇ ਅਥਲੀਟਾਂ ਲਈ ਪ੍ਰੇਰਨਾਸ੍ਰੋਤ ਹਨ।