ETV Bharat / city

Assembly Election 2022: ਕਾਂਗਰਸ ਹਮੇਸ਼ਾ ਆਖਰੀ 'ਚ ਹੀ ਕਰਦੀ ਹੈ ਉਮੀਦਵਾਰਾਂ ਦਾ ਐਲਾਨ: ਸਿੱਧੂ

ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ, ਇਸੇ ਦੌਰਾਨ ਵਰਚੁਅਲ ਰੈਲੀ ਬਾਰੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਕਈ ਰੈਲੀਆਂ ਕੀਤੀਆਂ ਹਨ, ਸੀਐਮ ਨੇ ਅਤੇ ਮੈਂ ਰਲ ਕੇ ਕਈ ਰੈਲੀਆਂ ਕੀਤੀਆਂ ਹਨ, ਇਸ ਲਈ ਮੈਨੂੰ ਯਕੀਨ ਹੈ ਕਿ 15 ਜਨਵਰੀ ਤੋਂ ਬਾਅਦ ਸਥਿਤੀ ਬਦਲ ਜਾਵੇਗੀ।

ਕਾਂਗਰਸ ਪਾਰਟੀ ਹਮੇਸ਼ਾ ਆਖਰੀ 'ਚ ਹੀ ਉਮੀਦਵਾਰਾਂ ਦਾ ਐਲਨ ਕਰਦੀ ਹੈ

author img

By

Published : Jan 9, 2022, 4:41 PM IST

Updated : Jan 9, 2022, 5:25 PM IST

ਚੰਡੀਗੜ੍ਹ: ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ (Assembly elections) ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ, ਇਸੇ ਦੌਰਾਨ ਵਰਚੁਅਲ ਰੈਲੀ ਬਾਰੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਕਈ ਰੈਲੀਆਂ ਕੀਤੀਆਂ ਹਨ, ਸੀਐਮ ਨੇ ਅਤੇ ਮੈਂ ਰਲ ਕੇ ਕਈ ਰੈਲੀਆਂ ਕੀਤੀਆਂ ਹਨ, ਇਸ ਲਈ ਮੈਨੂੰ ਯਕੀਨ ਹੈ ਕਿ 15 ਜਨਵਰੀ ਤੋਂ ਬਾਅਦ ਸਥਿਤੀ ਬਦਲ ਜਾਵੇਗੀ।

  • Punjab Model to unveil Governance Reforms soon. To give Constitutional powers to Panchayats & Urban Local Bodies. To create new ‘DIGITAL PUNJAB’ where more than 150 government services such as Certificates, Licenses, Cards, Permits, Approvals shall be given at People’s doorsteps!

    — Navjot Singh Sidhu (@sherryontopp) January 9, 2022 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਇਹ ਪੰਜਾਬ ਮਾਡਲ ਦੀ ਬਜਾਏ ਲੋਕ ਮਾਡਲ ਹੈ, ਲੋਕਾਂ ਨੂੰ ਮੁੜ ਸੱਤਾ ਦੇਣ ਲਈ ਇੱਕ ਰੋਡਮੈਪ ਦੇਣ ਦੀ ਕੋਸ਼ਿਸ਼ ਹੈ। ਸ਼ਕਤੀਸ਼ਾਲੀ ‘ਮਾਫੀਆ ਮਾਡਲ’ ਦਾ ਮੁਕਾਬਲਾ ਕਰਨ ਲਈ, ਜਿਸ ਕੋਲ ਕੈਬਨਿਟ ਪਾਸ ਕੀਤੇ ਮਤੇ ਦੀ ਨੋਟੀਫਿਕੇਸ਼ਨ ਨੂੰ ਰੋਕਣ ਦੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਡਲ 'ਤੇ ਕੰਮ ਕਰਾਂਗੇ, ਕੋਈ ਸ਼ਗੂਫਾ ਨਹੀਂ ਹੋਣਾ ਚਾਹੀਦਾ।

ਕਾਂਗਰਸ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਦੇ ਐਲਾਨ ਸੰਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਇਹ ਛੇਤੀ ਹੀ ਫਾਇਨਲ ਕਰ ਲਏ ਜਾਣਗੇ। ਅੱਜ ਵੀ ਸਾਡੀ ਸਕੀਰੀਨੰਗ ਕਮੇਟੀ ਦੀ ਬੈਠਕ ਹੈ ਅਸੀਂ ਪੂਰੇ ਪੂਰੇ ਵਿਚਾਰਾਂ ਤੋਂ ਬਾਅਦ ਫੈਸਲਾ ਲਵਾਂਗੇ। ਕਾਂਗਰਸ ਪਾਰਟੀ ਹਮੇਸ਼ਾ ਆਖਰੀ ਚ ਹੀ ਉਮੀਦਵਾਰ ਐਲਾਨਦੀ ਹੈ।

ਉਨ੍ਹਾਂ ਕਿਹਾ ਕਿ ਸਿਰਫ਼ ਵੋਟਾਂ ਲਈ ਕੋਈ ਐਲਾਨ ਨਹੀਂ ਕੀਤਾ ਜਾਣਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਮਸੀ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਦੇਣ ਲਈ ਕਿਹਾ, ਜੋ ਅਸੀਂ ਦਿੱਤਾ ਹੈ।

  • Punjab Model is peoples model, an effort to give a roadmap to give power back to people. To counter powerful ‘Mafia Model’, which has power to even stop the notification of Cabinet passed resolution. A Model to redistribute states resources & power back to rightful beneficiaries.

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਦੀਆਂ ਔਰਤਾਂ ਲਈ ਵਧੀਆ ਮਾਡਲ ਲਿਆਏਗੀ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਜਿਹੜਾ ਵੀ ਮੁੱਖ ਮੰਤਰੀ ਰਿਹਾ, ਉਸ ਨੇ ਸਿਸਟਮ ਨੂੰ ਅਧਿਕਾਰੀਆਂ ਦਾ ਗੁਲਾਮ ਬਣਾ ਦਿੱਤਾ।

ਉਨ੍ਹਾਂ ਕਿਹਾ ਕਿ ਵਰਚੁਅਲ ਮੁਹਿੰਮ ਸਾਡੀ ਗੱਲ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਸਕਦੀ ਹੈ। ਸਭ ਤੋਂ ਪਹਿਲਾਂ ਅਸੀਂ ਸ਼ਾਸਨ ਸੁਧਾਰ ਲਿਆਵਾਂਗੇ। ਜਿਸ ਦਾ ਮਤਲਬ ਪੰਚਾਇਤਾਂ ਨੂੰ ਸ਼ਕਤੀ ਦਿੱਤੀ ਜਾਵੇਗੀ।

ਪੰਜਾਬ ਨੂੰ ਡਿਜੀਟਲ ਪੰਜਾਬ ਬਣਾਉਣਾ ਮੁੱਖ ਉਦੇਸ਼, ਇਹ ਸਾਰੀਆਂ ਗੱਲਾਂ ਮੈਨੀਫੈਸਟੋ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ। ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।

ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕਸਦੇ ਹੋਏ ਸਿੱਧੂ ਨੇ ਕਿਹਾ ਕਿ ਕੈਪਟਨ ਨੇ ਪੌਣੇ 5 ਸਾਲ ਤੱਕ ਦੋਸਤਾਨਾ ਮੈਚ ਖੇਡੇ ਹਨ। ਪਰ ਪਿਛਲੇ 2 ਮਹੀਨਿਆਂ ਵਿੱਚ ਸਭ ਕੁਝ ਬਦਲ ਗਿਆ ਹੈ।

  • Building a capable and accountable state is key to reducing poverty. Political leaders are the prime drivers, setting the objectives for the governance system. Today Punjab needs a governance reform which translates public issues into policies with a poverty reduction strategy.

ਅਕਾਲੀ ਦਲ ਬਾਰੇ ਸਿੱਧੂ ਨੇ ਕਿਹਾ ਕਿ ਡਾਇਨਾਸੋਰ ਧਰਤੀ 'ਤੇ ਆ ਸਕਦੇ ਹਨ ਪਰ ਅਕਾਲੀ ਦਲ ਪੰਜਾਬ 'ਚ ਨਹੀਂ ਆ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਛੱਡਣ ਵੇਲੇ ਵੀ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਸਿਰ 32 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹਾ ਦਿੱਤਾ ਸੀ। ਉਨ੍ਹਾ ਕਿਹਾ ਕਿ ਅਫਸਰਾਂ ਨੂੰ ਡਰਾਉਣਾ ਲੋਕਤੰਤਰ ਵਿੱਚ ਠੀਕ ਨਹੀਂ ਹੈ ਅਤੇ ਲੋਕਤੰਤਰ ਹੰਕਾਰ ਨੂੰ ਬਰਦਾਸ਼ਤ ਨਹੀਂ ਕਰਦਾ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦਹਿਸ਼ਤ ਫੈਲਾਉਣਾ ਚਾਹੁੰਦਾ ਹੈ, ਇਨ੍ਹਾਂ ਕੋਲ ਕੋਈ ਨੀਤੀ ਨਹੀਂ, ਉਹ ਕੀ ਬੋਲਣਗੇ ਸੁਖਬੀਰ ਬਾਦਲ ਬੇਸ਼ਰਮ ਵਾਂਗ ਖੜ੍ਹਾ ਹੈ।

ਇਹ ਵੀ ਪੜ੍ਹੋ: 'ਆਪ' ਵੱਲੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਕੀਤੀ ਜਾ ਰਹੀ ਉਲੰਘਣਾ: ਡਾ.ਚੀਮਾ

Last Updated : Jan 9, 2022, 5:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.