ਚੰਡੀਗੜ੍ਹ: ਦੇਸ਼ ਦੀ ਸਿਰਮੌਰ ਸਵਰ ਸਮਰਾਗਨੀ, ਭਾਰਤ ਰਤਨ ਸਵਰ ਕੋਕਿਲਾ ਅਤੇ ਦੇਸ਼ ਹੀ ਨਹੀਂ ਸਗੋਂ ਦੁਨੀਆ ਦੀ ਸਵਰ ਸ਼ਖਸੀਅਤਾਂ ਵਿੱਚ ਗਿਣੀ ਜਾਣ ਵਾਲੀ ਲਤਾ ਮੰਗੇਸ਼ਕਰ ਜੀ ਦੀ ਮੌਤ 'ਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲਤਾ ਦੀਦੀ ਦੇ ਚਰਨਾਂ ਵਿੱਚ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੁਏ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਰਤ ਰਤਨ ਲਤਾ ਮੰਗੇਸ਼ਕਰ ਨੇ ਆਪਣੀ ਆਵਾਜ਼ ਨਾਲ ਕਈ ਪੀੜ੍ਹੀਆਂ ਦੇ ਦਿਲਾਂ 'ਤੇ ਰਾਜ ਕੀਤਾ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲਤਾ ਜੀ ਨੇ ਸੰਗੀਤ ਦੀ ਦੁਨੀਆ 'ਚ ਭਾਰਤ ਦਾ ਨਾਂ ਵਿਸ਼ਵ ਮੰਚ 'ਤੇ ਚਮਕਾਇਆ। ਲਤਾ ਜੀ ਦੇ ਗੀਤਾਂ ਵਿੱਚ ਦੇਸ਼ ਭਗਤੀ, ਧਾਰਮਿਕ ਗੀਤ-ਸੰਗੀਤ ਦੀ ਹਰ ਗੱਲ ਝਲਕਦੀ ਸੀ।
ਅਜਿਹੀ ਮਹਾਨ ਸ਼ਖਸੀਅਤ, ਮਹਾਨ ਕਲਾਕਾਰ ਦਾ ਦੇਹਾਂਤ ਨਾ ਸਿਰਫ਼ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਸਗੋਂ ਉਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ਰਮਾ ਨੇ ਲਤਾ ਦੀਦੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਲਤਾ ਦੀਦੀ ਹਮੇਸ਼ਾ ਸਾਰੇ ਸੰਗੀਤ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਰਹੀ ਹੈ ਅਤੇ ਰਹੇਗੀ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਚਰਨਜੀਤ ਚੰਨੀ ਨੂੰ ਐਲਾਨਿਆ CM ਚਿਹਰਾ