ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇਸ ਕਰਫਿਊ ਕਾਰਨ ਸ਼ਹਿਰ ਵਿੱਚ ਬਹੁਤ ਸਾਰੇ ਲੋਕ ਦੂਜੇ ਸੂਬਿਆਂ ਤੋਂ ਫਸੇ ਹੋਏ ਹਨ। ਇਨ੍ਹਾਂ ਫਸੇ ਹੋਏ ਲੋਕਾਂ ਵਿੱਚ ਇੱਕ ਚਿੱਤਰਕਾਰ ਸੁਜੀਤ ਭੱਟਾਚਾਰੀਆ ਵੀ ਹਨ ਜੋ ਦਿੱਲੀ ਤੋਂ ਹਿਮਾਚਲ ਜਾ ਰਹੇ ਸਨ, ਪਰ ਕਰਫਿਊ ਕਾਰਨ ਉਹ ਚੰਡੀਗੜ੍ਹ ਵਿੱਚ ਹੀ ਫਸ ਗਏ।
ਸੁਜੀਤ ਚੰਡੀਗੜ੍ਹ ਦੀਆਂ ਸੜਕਾਂ 'ਤੇ ਆਪਣੀ ਜ਼ਿੰਦਗੀ ਨੂੰ ਬਿਤਾ ਰਹੇ ਹਨ ਅਤੇ ਲੌਕਡਾਊਨ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਉਹ ਇਸ ਸਮੇਂ ਵਿੱਚ ਸਕੈਚ ਬਣਾ ਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਇਸ ਦੌਰਾਨ ਹੀ ਉਨ੍ਹਾਂ ਨੇ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦਾ ਵੀ ਸਕੈਚ ਬਣਾਇਆ। ਸੁਜੀਤ ਨੇ ਮਹਿਜ 20 ਮਿੰਟਾਂ ਵਿੱਚ ਹੀ ਹੂਬਹੂ ਰਾਮੋਜੀ ਰਾਓ ਦੀ ਤਸਵੀਰ ਕਾਗਜ 'ਤੇ ਉਤਾਰ ਦਿੱਤੀ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਸੁਜੀਤ ਭੱਟਾਚਾਰੀਆ ਨੇ ਦੱਸਿਆ ਕਿ ਉਹ ਦਿੱਲੀ ਤੋਂ ਸ਼ਿਮਲਾ ਜਾਣ ਲਈ ਨਿਕਲੇ ਸੀ, ਪਰ ਉਹ ਚੰਡੀਗੜ੍ਹ ਵਿੱਚ ਹੀ ਫਸ ਗਏ। ਉਨ੍ਹਾਂ ਨੇ ਦੱਸਿਆ ਕਿ ਉਹ ਕਰੀਬ 3 ਸਾਲਾਂ ਤੋਂ ਸਕੈਚ ਬਣਾ ਰਹੇ ਹਨ, ਇਸ ਤੋਂ ਪਹਿਲਾਂ ਉਹ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਦੇ ਸਨ, ਪਰ ਉਹ ਇੱਕ ਕਲਾਕਾਰ ਬਣਨ ਵਿੱਚ ਦਿਲਚਸਪੀ ਰੱਖਦਾ ਸੀ।
ਜਦੋਂ ਉਨ੍ਹਾਂ ਨੂੰ ਦੇਸ਼ ਵਿੱਚ ਚੱਲ ਰਹੇ ਤਾਲਾਬੰਦੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸੜਕ 'ਤੇ ਸੌਂ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੇ ਵੀ ਭੋਜਨ ਮਿਲ ਰਿਹਾ ਹੈ, ਅਜਿਹੀ ਸਥਿਤੀ ਵਿੱਚ ਉਹ ਤਾਲਾਬੰਦੀ ਕਾਰਨ ਪ੍ਰੇਸ਼ਾਨ ਨਹੀਂ ਹੋ ਰਹੇ।