ਚੰਡੀਗੜ੍ਹ: ਪੰਜਾਬ ਕਾਂਗਰਸ 'ਚ ਜਾਰੀ ਆਪਸੀ ਤਕਰਾਰ ਦਾ ਕਾਰਨ ਬਣੇ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਟਵੀਟ ਕੀਤੇ। ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਹਮੇਸ਼ਾਂ ਮੇਰੇ ਵਿਜ਼ਨ ਨੂੰ ਮਾਨਤਾ ਦਿੱਤੀ ਹੈ ਅਤੇ ਪੰਜਾਬ ਲਈ ਕੰਮ ਕੀਤਾ ਹੈ।
ਇਸ ਮਾਮਲੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇੱਕ ਹੋਰ ਟਵੀਟ ਕੀਤਾ ਹੈ। ਉਨ੍ਹਾੰ ਨੇ ਆਪਣੇ ਟਵੀਟ ਵਿੱਚ ਲਿੱਖਿਆ, " ਜੇਕਰ ਵਿਰੋਧੀ ਧਿਰ ਮੇਰੇ ਕੋਲੋਂ ਸਵਾਲ ਕਰਨ ਦੀ ਹਿੰਮਤ ਕਰਦਾ ਹੈ , ਫਿਰ ਵੀ ਉਹ ਮੇਰੇ ਜਨ-ਸਮਰਥਨ ਦੇ ਏਜੰਡੇ ਤੋਂ ਬੱਚ ਨਹੀਂ ਸਕਦੇ। "
![ਸਿੱਧੂ ਦਾ ਇੱਕ ਹੋਰ ਟਵੀਟ, ਵੇਖੋ ਹੁਣ ਕਿਸ ਨੂੰ ਰਗੜਿਆ !](https://etvbharatimages.akamaized.net/etvbharat/prod-images/whatsapp-image-2021-07-13-at-23444-pm_1307newsroom_1626167412_154.jpeg)
ਇਸ ਤੋਂ ਪਹਿਲਾਂ ਇੱਕ ਹੋਰ ਟਵੀਟ ਵਿੱਚ ਸਿੱਧੂ ਨੇ ਕਿਹਾ, "ਵਿਰੋਧੀ ਧਿਰ 'ਆਪ' ਨੇ ਹਮੇਸ਼ਾਂ ਹੀ ਮੇਰੇ ਵਿਜ਼ਨ ਤੇ ਪੰਜਾਬ ਲਈ ਕੰਮ ਨੂੰ ਮੰਨਿਆ ਹੈ। ਭਾਵੇਂ ਉਹ 2017 ਤੋਂ ਪਹਿਲਾਂ ਹੋਵੇ- ਬੇਅਦਬੀ, ਨਸ਼ਿਆਂ, ਕਿਸਾਨੀ ਮੁੱਦਿਆਂ, ਭ੍ਰਿਸ਼ਟਾਚਾਰ ਤੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਲੋਕਾਂ ਦਾ ਮੁੱਦਾ ਮੇਰੇ ਵੱਲੋਂ ਉਠਾਇਆ ਗਿਆ ਜਾਂ ਅੱਜ ਜਦੋਂ ਮੈਂ “ਪੰਜਾਬ ਮਾਡਲ” ਪੇਸ਼ ਕਰਦਾ ਹਾਂ ਤਾਂ ਇਹ ਸਪੱਸ਼ਟ ਹੈ ਕਿ ਉਹ ਜਾਣਦੇ ਹਨ, ਅਸਲ ਵਿੱਚ ਕੌਣ ਪੰਜਾਬ ਲਈ ਲੜ੍ਹ ਰਿਹਾ ਹੈ।"
ਪੰਜਾਬ 'ਚ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਬੀਤੇ ਦਿਨੀ ਪ੍ਰੈੱਸ ਕਾਨਫਰੰਸ ਵਿੱਚ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਿਆ ਸੀ ਕਿ ਸਿੱਧੂ ਕਾਂਗਰਸ ਪਾਰਟੀ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ (ਇੰਡੀਅਨ ਨੈਸ਼ਨਲ) ਲਏ ਕਰੋੜਾਂ ਰੁਪਏ ਫੰਡ ਤੇ ਟਵੀਟ ਕਰਨ। ਇਸ ਮਗਰੋਂ ਅੱਜ ਨਵਜੋਤ ਸਿੱਧੂ ਨੇ ਇਸ ਦਾ ਜਵਾਬ ਟਵੀਟ ਰਾਹੀਂ ਦਿੱਤਾ ਹੈ।
ਇਹ ਵੀ ਪੜ੍ਹੋ : ਸਿੱਧੂ ਦਾ 'ਆਪ' ਲਈ ਵਧਿਆ ਮੋਹ, ਬਦਲ ਸਕਦੇ ਨੇ ਸਿਆਸੀ ਸਮੀਕਰਨ ?