ETV Bharat / city

ਕਾਂਗਰਸ ਰਾਜ 'ਚ ਬੰਦ ਪਈਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਾਂਗੇ : ਸੁਖਬੀਰ ਬਾਦਲ - public welfare schemes in Congress state

ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਰ ਕੁਲੰਵਤ ਸਿੰਘ ਕੰਤਾ ਦੇ ਹੱਕ 'ਚ ਅਨੇਕਾਂ ਜਨਤਕ ਪ੍ਰੋਗਰਾਮਾਂ ਨੁੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬ ਵਰਗ ਨੁੰ ਆਟਾ ਕਾਲ ਸਕੀਮ ਤਹਿਤ ਮਿਲਦੇ ਸਸਤੇ ਰਾਸ਼ਨ ਲਈ ਜ਼ਰੂਰੀ ਨੀਲੇ ਕਾਰਡ ਦੀ ਸਹੂਲਤ ਲੱਖਾਂ ਲੋਕਾਂ ਤੋਂ ਖੋਹ ਕੇ ਗਰੀਬਾਂ ਨਾਲ ਵੱਡਾ ਧੱਕਾ ਕੀਤਾ ਹੈ।

ਕਾਂਗਰਸ ਰਾਜ 'ਚ ਬੰਦ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਾਂਗੇ : ਸੁਖਬੀਰ ਬਾਦਲ

author img

By

Published : Jan 30, 2022, 8:02 PM IST

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਕਾਂਗਰਸ ਰਾਜ ਦੌਰਾਨ ਬੰਦ ਕੀਤੀਆਂ ਜਾਂ ਘਟਾਈਆਂ ਗਈਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਮੁੜ ਬਹਾਲ ਕੀਤੀਆਂ ਜਾਣਗੀਆਂ ਤੇ ਉਹਨਾਂ ਇਹ ਵੀ ਐਲਾਨ ਕੀਤਾ ਕਿ ਲੱਖਾਂ ਗਰੀਬਾਂ ਦੇ ਖਤਮ ਕੀਤੇ ਗਏ ਨੀਲੇ ਕਾਰਡ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਬਣਨ ਦੇ ਇੱਕ ਮਹੀਨੇ ਦੇ ਅੰਦਰ ਅੰਦਰ ਬਹਾਲ ਕੀਤੇ ਜਾਣਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਉਮੀਦਵਰ ਕੁਲੰਵਤ ਸਿੰਘ ਕੰਤਾ ਦੇ ਹੱਕ 'ਚ ਅਨੇਕਾਂ ਜਨਤਕ ਪ੍ਰੋਗਰਾਮਾਂ ਨੁੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗਰੀਬ ਵਰਗ ਨੁੰ ਆਟਾ ਕਾਲ ਸਕੀਮ ਤਹਿਤ ਮਿਲਦੇ ਸਸਤੇ ਰਾਸ਼ਨ ਲਈ ਜ਼ਰੂਰੀ ਨੀਲੇ ਕਾਰਡ ਦੀ ਸਹੂਲਤ ਲੱਖਾਂ ਲੋਕਾਂ ਤੋਂ ਖੋਹ ਕੇ ਗਰੀਬਾਂ ਨਾਲ ਵੱਡਾ ਧੱਕਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਹਨਾਂ ਨੇ ਹਮੇਸ਼ਾ ਐਸ.ਸੀ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੇ ਐਸ.ਸੀ ਵਰਗ ਤੇ ਗਰੀਬਾਂ ਨਾਲ ਹੋਏ ਅਨਿਆਂ ਨੂੰ ਦਰੁੱਸਤ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।

ਉਹਨਾਂ ਕਿਹਾ ਕਿ ਚੰਨੀ ਨੇ ਉਹਨਾਂ ਐਸ.ਸੀ ਵਿਦਿਆਰਥੀਆਂ ਦੀ ਕੋਈ ਸਹਾਇਤਾ ਨਹੀਂ ਕੀਤੀ ਜਿਹਨਾਂ ਤੋਂ ਐਸ.ਸੀ ਸਕਾਲਰਸ਼ਿਪ ਫੀਸ ਖੋਹ ਲਈ ਗਈ ਤੇ ਨਾ ਹੀ ਉਹਨਾਂ ਨੇ ਸਰਕਾਰੀ ਵਿਭਾਗਾਂ 'ਚ ਐਸ.ਸੀ ਕੋਟੇ ਦੀਆਂ ਖਾਲੀ ਪਈਆਂ ਆਸਾਮੀਆਂ ਭਰਨ ਲਈ ਕੋਈ ਯਤਨ ਕੀਤਾ। ਉਹਨਾਂ ਕਿਹਾ ਕਿ ਹੁਣ ਲੋਕ ਉਹਨਾਂ ਨੂੰ ਪੁੱਛਣਗੇ ਕਿ ਉਹਨਾਂ ਨੇ ਐਸ.ਸੀ ਵਰਗ ਨਾਲ ਵਿਤਕਰਾ ਕਿਉਂ ਕੀਤਾ। ਉਹਨਾਂ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਮਗਰੋਂ ਐਸ.ਸੀ ਵਰਗ ਤੇ ਗਰੀਬਾਂ ਲਈ ਖੋਹੀਆਂ ਸਾਰੀਆਂ ਸਹੂਲਤਾਂ ਬਹਾਲ ਕੀਤੀਆਂ ਜਾਣਗੀਆਂ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਗਰੀਬਾਂ ਦੀ ਭਲਾਈ ਲਈ ਕੰਮ ਕੀਤਾ ਤੇ ਹਮੇਸ਼ਾ ਕਰਦਾ ਰਹੇਗਾ। ਉਹਨਾਂ ਕਿਹਾ ਕਿ ਪਿਛਲੀ ਵਾਰ ਅਸੀਂ ਲੋਕਾਂ ਨੂੰ 24 ਘੰਟੇ ਬਿਜਲੀ ਦੀ ਸਹੂਲਤ ਪ੍ਰਦਾਨ ਕੀਤੀ ਸੀ। ਇਸ ਵਾਰ ਅਸੀਂ ਬਿਜਲੀ ਦੀ ਕੀਮਤ ਘਟਾਵਾਂਗੇ ਤੇ ਨਾਲ ਹੀ ਸਾਰੇ ਖਪਤਕਾਰਾਂ ਨੂੰ 400 ਯੂਨਿਟ ਬਿਜਲੀ ਪ੍ਰਦਾਨ ਕਰਾਂਗੇ। ਇਸ ਨਾਲ ਲੋਕਾਂ ਦਾ ਘਰੇਲੂ ਖਰਚ ਵੀ ਘਟੇਗਾ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਗਰੀਬ ਵਰਗ ਦੀਆਂ ਪਰਿਵਾਰਾਂ ਦੀ ਅਗਵਾਈ ਕਰ ਰਹੀਆਂ ਮਹਿਲਾਵਾਂ ਨੂੰ ਹਰ ਮਹੀਨੇ 2 ਹਜ਼ਾਰ ਰੁਪਏ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਸੀਂ ਸਾਰੇ ਪਰਿਵਾਰਾਂ ਲਈ 10 ਲੱਖ ਰੁਪਏ ਦੀ ਮੈਡੀਕਲ ਬੀਮਾ ਸਹੂਲਤ ਪ੍ਰਦਾਨ ਕੀਤੀ ਜਾਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਭਰੋਸਾ ਦੁਆਇਆ ਕਿ ਸਵੈ ਰੋਜ਼ਗਾਰ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡਾਂ ਵਿਚ ਮਹਿਲਾਵਾਂ ਨੂੰ 10 ਦੁਧਾਰੂ ਪਸ਼ੂ ਖਰੀਦਣ ਲਈ ਵਿਆਜ਼ ਮੁਕਤ ਕਰਜ਼ੇ ਪ੍ਰਦਾਨ ਕੀਤੇ ਜਾਣਗੇ। ਇਸੇ ਤਰੀਕੇ ਨੌਜਵਾਨਾਂ ਨੂੰ ਉਦਮੀ ਬਣਨ ਲਈ 5 ਲੱਖ ਰੁਪਏ ਤੱਕ ਵਿਆਜ਼ ਮੁਕਤ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ। ਉਹਨਾਂ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਦੇ ਸਰਕਾਰੀ ਸਕੂਲਾਂ ਤੋਂ ਪਾਸ ਹੋਣ ਵਾਲੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ ਅਤੇ ਸੂਬਾ ਉਹਨਾਂ ਦੀ ਉਚੇਰੀ ਸਿੱਖਿਆ ਦਾ ਖਰਚ ਚੁੱਕੇਗਾ।

ਇਕ ਸਵਾਲ ਦੇ ਜਵਾਬ 'ਚ ਸੁਖਬੀਰ ਬਾਦਲ ਨੇ ਕਿਹਾ ਕਿ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਕਹਿ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਕਿਹੜੇ ਹੁਕਮ ਉਹਨਾਂ ਕੋਲ ਪੈਂਡਿੰਗ ਪਏ ਹਨ। ਉਹਨਾਂ ਕਿਹਾ ਕਿ ਸਚਾਈ ਇਹ ਹੈ ਕਿ ਕਮੇਟੀ ਦੀਆਂ ਸਿਫਾਰਸ਼ਾਂ ਦੇ ਬਾਵਜੂਦ 'ਆਪ' ਸਰਕਾਰ ਨੇ ਤਿੰਨ ਵਾਰ ਉਹਨਾਂ ਦਾ ਕੇਸ ਰੱਦ ਕੀਤਾ ਹੈ।

ਉਹਨਾਂ ਨੇ ਕੇਜਰੀਵਾਲ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਹਨਾਂ ਦੀ ਪਾਰਟੀ ਨੇ ਕਾਂਗਰਸ ਅਤੇ ਅਕਾਲੀ ਦਲ ਤੋਂ ਉਹਨਾਂ ਦੀ ਪਾਰਟੀ ਵਿਚ ਸ਼ਾਮਲ ਹੋਏ 60 ਆਗੂਆਂ ਨੂੰ ਅਤੇ ਅਪਰਾਧਿਕ ਪਿਛੋਕੜ ਵਾਲੇ ਲੁਧਿਆਣਾ ਦੇ 6 ਆਗੂਆਂ ਨੂੰ ਟਿਕਟਾਂ ਕਿਉਂ ਦਿੱਤੀਆਂ। ਹਾਲਾਂਕਿ ਕੇਜਰੀਵਾਲ ਨੇ ਵਾਅਦਾ ਕੀਤਾ ਸੀ ਕਿ ਉਹ ਸਿਰਫ ਆਮ ਬੰਦਿਆਂ ਨੂੰ ਟਿਕਟਾਂ ਦੇਣਗੇ ਤੇ ਅਸਲੀਅਤ ਇਹ ਹੈ ਕਿ ਉਹਨਾਂ ਦੀ ਪਾਰਟੀ ਨੇ ਟਿਕਟਾਂ ਵੇਚੀਆਂ ਹਨ ਤੇ ਕਰੋੜਾਂ ਰੁਪਏ ਨਜਾਇਜ਼ ਇਕੱਠੇ ਕੀਤੇ ਹਨ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਹਲਕਾ ਮਜੀਠਾ ਬਾਰੇ ਦਿੱਤੇ ਸੰਕੇਤ, ਸਿੱਧੂ 'ਤੇ ਵੀ ਸਾਧੇ ਨਿਸ਼ਾਨੇ

ETV Bharat Logo

Copyright © 2025 Ushodaya Enterprises Pvt. Ltd., All Rights Reserved.