ਚੰਡੀਗੜ੍ਹ: ਪੰਜਾਬ ਦੇ ਏਡੀਜੀਪੀ ਪ੍ਰਮੋਦ ਬਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਇੱਕ ਵੱਡਾ ਗੈਂਗਸਟਰ ਨੈੱਟਵਰਕ ਨੂੰ ਤੋੜਿਆ ਗਿਆ ਹੈ। ਜਲੰਧਰ ’ਚ 11 ਗੈਂਗਸਟਰ ਫੜੇ ਗਏ ਹਨ ਜਿਨ੍ਹਾਂ ਵੱਲੋਂ ਕਰੀਬ 65 ਵਾਰਦਾਤਾਂ ਇਸ ਗੈਂਗ ਵੱਲੋਂ ਅੰਜਾਮ ਦਿੱਤਾ ਗਿਆ ਹੈ। ਕਰੀਬ 9 ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸੀ ਤਿਆਰੀ: ਏਡੀਜੀਪੀ ਨੇ ਦੱਸਿਆ ਕਿ ਕਰੀਬ 13 ਵੱਡੀ ਵਾਰਦਾਤ ਕਰਨ ਦੀ ਫਿਰਾਕ ’ਚ ਸੀ। ਇਨ੍ਹਾਂ ਗੈਂਗਸਟਰਾਂ ਵੱਲੋਂ 7 ਕਤਲ ਕਰਨ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਪਰ ਪੰਜਾਬ ਪੁਲਿਸ ਨੇ ਉਨ੍ਹਾਂ ਗੈਂਗਸਟਰਾਂ ਦੀ ਪਲਾਨਿੰਗ ’ਤੇ ਪਾਣੀ ਫੇਰ ਦਿੱਤਾ ਹੈ।
ਵਿਦੇਸ਼ ਬੈਠੇ ਗੈਂਗਸਟਰ ਚਲਾ ਰਹੇ ਸੀ ਗੈਂਗ: ਆਪਣੀ ਗੱਲ ਜਾਰੀ ਰੱਖਦੇ ਹੋਏ ਏਡੀਜੀਪੀ ਨੇ ਦੱਸਿਆ ਕਿ ਵਿਕਰਮ ਬਰਾੜ ਵੱਲੋਂ ਇਸ ਗੈਂਗ ਨੂੰ ਚਲਾਇਆ ਜਾ ਰਿਹਾ ਸੀ। ਜੋ ਕਿ ਇਸ ਸਮੇਂ ਵਿਦੇਸ਼ ਚ ਰਹਿ ਰਿਹਾ ਹੈ। ਉਹ ਕੈਨੇਡਾ ਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਪਾਕਿਸਤਾਨ ਚ ਬੈਠੇ ਰਿੰਦਾ ਦੇ ਸੰਪਰਕ ਚ ਸੀ।
ਇਨ੍ਹਾਂ ਗੈਂਗਸਟਰਾਂ ਨੂੰ ਕੀਤਾ ਗਿਆ ਹੈ ਕਾਬੂ: ਪ੍ਰੈਸ ਕਾਨਫਰੰਸ ਦੌਰਾਨ ਏਡੀਜੀਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਹੰਮਦ ਇਲਿਆਸੀ ਨਕੋਦਰ ਦਾ ਰਹਿਣ ਵਾਲਾ ਹੈ, ਅੰਕੁਸ਼, ਅਮਰ ਮਲਿਕ, ਨਬੀ, ਸੁਮਿਤ ਜਸਵਾਲ, ਅਮਨਦੀਪ ਸ਼ੂਟਰ, ਵਿਸ਼ਾਲ ਫੌਜੀ ਅਤੇ ਅਰੁਣ ਨਾਮ ਦੇ ਗੈਂਗਸਟਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਮੁਸੇਵਾਲਾ ਕਤਲਕਾਂਡ ਨਾਲ ਨਹੀਂ ਕੋਈ ਲਿੰਕ: ਏਡੀਜੀਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦਾ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਨਾਲ ਕੋਈ ਲਿੰਕ ਨਹੀਂ ਹੈ। ਇਹ ਗੈਂਗਸਟਰ ਕੁਝ ਕੈਦੀਆਂ ਨੂੰ ਜੇਲ੍ਹ ਚੋਂ ਛੁਡਾਉਣ ਦੀ ਫਿਰਾਕ ਚ ਵੀ ਸੀ। ਪੇਸ਼ੀ ਦੇ ਦੌਰਾਨ ਕੁਝ ਕੈਦੀਆਂ ਨੂੰ ਛੁਡਾਉਣ ਦੀ ਪਲਾਨਿੰਗ ਕਰ ਰਹੇ ਸੀ। ਇਸਦੇ ਲਈ ਕਈ ਦਿਨਾਂ ਤੋਂ ਰੇਕੀ ਕੀਤੀ ਜਾ ਰਹੀ ਸੀ।
ਇਹ ਵੀ ਪੜੋ: ਜੈ ਕਿਸ਼ਨ ਰੋੜੀ ਨੂੰ ਬਣਾਇਆ ਪੰਜਾਬ ਵਿਧਾਨ ਸਭਾ ਦਾ ਨਵਾਂ ਡਿਪਟੀ ਸਪੀਕਰ