ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨੂੰ ਦਿੱਤੇ ਜਾਣ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਦਿੱਤੇ ਗਏ ਬਿਆਨ ਤੇ ਮੁਆਫ਼ੀ ਮੰਗਣ ਤੋਂ ਬਾਅਦ ਵੀ ਇਹ ਮੁੱਦਾ ਰਵਨੀਤ ਬਿੱਟੂ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਮੰਗਲਵਾਰ ਨੂੰ ਵੀ ਪੰਜਾਬ ਐਸਸੀ ਕਮਿਸ਼ਨ ਨਾਲ ਮੁਲਾਕਾਤ ਕਰਕੇ ਰਵਨੀਤ ਬਿੱਟੂ ਦਾ ਮੁਆਫੀਨਾਮਾ ਮੰਗਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਵਨ ਟੀਨੂੰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁਆਫੀਨਾਮੇ ਵਿਚ ਮੁਆਫ਼ੀ ਸ਼ਬਦ ਕਿਤੇ ਵੀ ਮੌਜੂਦ ਨਹੀਂ ਹੈ ਅਤੇ ਨਾ ਹੀ ਉਸ ਉਪਰ ਕੋਈ ਮੋਹਰ ਜਾਂ ਤਾਰੀਖ਼ ਲਿਖੀ ਹੋਈ ਹੈ ਇਹ ਮੁਆਫੀਨਾਮਾ ਦੇ ਕੇ ਰਵਨੀਤ ਬਿੱਟੂ ਵਲੋਂ ਇਕ ਵਾਰ ਫਿਰ ਐਸੀ ਭਾਈਚਾਰੇ ਦਾ ਮਜ਼ਾਕ ਉਡਾਇਆ ਗਿਆ ।
ਉਨ੍ਹਾਂ ਕਿਹਾ ਕਿ ਜਿਵੈਂ ਲਗਦਾ ਹੈ ਕਿ ਐਸੀ ਕਮਿਸ਼ਨ ਵੀ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਰਵਨੀਤ ਬਿੱਟੂ ਖ਼ਿਲਾਫ ਪਰਚਾ ਦਰਜ ਕੀਤਾ ਜਾਵੇ। ਅਸੀਂ ਰਵਨੀਤ ਬਿੱਟੂ ਦੀ ਸ਼ਿਕਾਇਤ ਇਸ ਮੁਆਫੀਨਾਮਾ ਦੇ ਨਾਲ ਲੋਕ ਸਭਾ ਸਪੀਕਰ ਨੂੰ ਵੀ ਦੇਵਾਂਗੇ ਤਾਂ ਜੋ ਬਣਦੀ ਕਾਰਵਾਈ ਰਵਨੀਤ ਬਿੱਟੂ ਦੇ ਖਿਲਾਫ ਕੀਤੀ ਜਾਵੇ ।
ਦੱਸ ਦਈਏ ਕਿ ਬੀਤੇ ਦਿਨ ਰਵਨੀਤ ਸਿੰਘ ਬਿੱਟੂ ਐਸੀ ਕਮਿਸ਼ਨ ਕੋਲ ਪੇਸ਼ ਹੋਏ ਸਨ ਅਤੇ ਉਨ੍ਹਾਂ ਵੱਲੋਂ ਮੀਡੀਆ ਸਾਹਮਣੇ ਇਹ ਕਿਹਾ ਗਿਆ ਸੀ ਕਿ ਜੇ ਕਿਸੇ ਦੀ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਮੈਂ ਮੁਆਫ਼ੀ ਮੰਗਦਾ ਹਾਂ।
ਇਹ ਵੀ ਪੜ੍ਹੋਂ :ਬਿਜਲੀ ਸੰਕਟ: ਬਾਦਲਾਂ ਦੇ ਬੀਜੇ ਕੰਢੇ ਭੁਗਤ ਰਿਹੈ ਪੰਜਾਬ: ਸਿੱਧੂ