ਚੰਡੀਗੜ੍ਹ: ਦੇਸ਼ ਭਰ ਵਿੱਚ ਭਾਜਪਾ ਖ਼ਿਲਾਫ਼ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਨਵਰੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੋਈ ਵੀ ਰਾਬਤਾ ਕਾਇਮ ਨਹੀਂ ਕੀਤਾ ਗਿਆ ਅਤੇ ਦਿੱਲੀ ਬਾਰਡਰ 'ਤੇ ਕਿਸਾਨਾਂ ਨੂੰ ਧਰਨਾ ਦਿੰਦਿਆਂ ਛੇ ਮਹੀਨੇ ਪੂਰੇ ਹੋ ਚੁੱਕੇ ਹਨ।
ਇਸ ਦੇ ਚੱਲਦਿਆਂ ਭਾਜਪਾ ਨੂੰ ਛੱਡ ਸੂਬੇ ਭਰ ਦੀ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਸਮਰਥਨ ਕਰਦਿਆਂ ਹਰ ਇੱਕ ਸਿਆਸੀ ਲੀਡਰ ਵਲੋਂ ਆਪਣੇ ਘਰ ਦੀ ਛੱਤ 'ਤੇ ਕਾਲਾ ਝੰਡਾ ਲਹਿਰਾਇਆ ਗਿਆ। ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸੰਧਵਾਂ ਨੇ ਵਿਧਾਇਕ ਮੀਤ ਹੇਅਰ ਸਣੇ ਆਪ ਵਰਕਰਾਂ ਨਾਲ ਪੰਜਾਬ ਰਾਜਪਾਲ ਭਵਨ ਦੇ ਬਾਹਰ ਧਰਨਾ ਪ੍ਰਦਰਸ਼ਨ ਦਿੱਤਾ।
ਇਸ ਦੌਰਾਨ ਈਟੀਵੀ ਭਾਰਤ 'ਤੇ ਬੋਲਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ ਭਾਜਪਾ ਨੂੰ ਭੁਲੇਖਾ ਹੋ ਗਿਆ ਹੈ ਕਿ ਉਹ ਸੱਤਾ 'ਚ ਆਏ ਹਨ ਅਤੇ ਮਨਮਰਜ਼ੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਧਰਨੇ 'ਤੇ ਸ਼ਹੀਦ ਹੋਏ ਚਾਰ ਸੌ ਕਿਸਾਨਾਂ ਦਾ ਦਰਦ ਸਮਝ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਖ਼ਿਲਾਫ਼ ਉਨ੍ਹਾਂ ਦੀ ਪਾਰਟੀ ਰੋਸ ਜਾਹਿਰ ਕਰ ਆਪਣੀ ਆਵਾਜ਼ ਰਾਜਪਾਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ:Punjab Congress Clash:ਕੈਪਟਨ ਦਾ ਬਾਗ਼ੀ ਕਾਂਗਰਸੀਆਂ ਖ਼ਿਲਾਫ਼ ਵੱਡਾ ਗੇਮ ਪਲਾਨ ?