ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਦੀ ਵਿਧਾਇਕੀ ਅਹੁਦੇ ਤੋਂ ਛੁੱਟੀ ਹੋ ਸਕਦੀ ਹੈ। ਦੱਸ ਦਈਏ ਕਿ ਉਨ੍ਹਾਂ ਦੇ ਇੱਕ ਝਗੜੇ ਦੇ ਮਾਮਲੇ ਚ ਰੋਪੜ ਕੋਰਟ ਨੇ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫਿਲਹਾਲ ਇਸ ਫੈਸਲੇ ਦੇ ਖਿਲਾਫ ਉਨ੍ਹਾਂ ਨੇ ਅਜੇ ਤੱਕ ਸੈਸ਼ਨ ਕੋਰਟ ’ਚ ਅਪੀਲ ਨਹੀਂ ਕੀਤੀ ਹੈ।
2 ਸਾਲ ਦੀ ਸਜ਼ਾ 'ਤੇ ਵਿਧਾਇਕੀ ਹੋ ਸਕਦੀ ਖ਼ਤਮ: ਦੱਸ ਦਈਏ ਕਿ ਜੇਕਰ ਕਿਸੇ ਵਿਧਾਇਕ ’ਤੇ 2 ਸਾਲ ਦੀ ਸਜ਼ਾ ਹੋ ਜਾਵੇ ਤਾਂ ਉਸਨੂੰ ਆਪਣਾ ਵਿਧਾਇਕੀ ਦਾ ਅਹੁਦਾ ਛੱਡਣਾ ਪੈਂਦਾ ਹੈ। ਗੱਲ ਕੀਤੀ ਜਾਵੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਦੀ ਤਾਂ ਇਨ੍ਹਾਂ ਨੂੰ ਤਿੰਨ ਸਾਲ ਦੀ ਸਜਾ ਹੋਈ ਜਿਸ ਕਾਰਨ ਉਨ੍ਹਾਂ ਨੂੰ ਆਪਣਾ ਅਹੁਦਾ ਛੱਡਣਾ ਪੈ ਸਕਦਾ ਹੈ। ਕਿਉਂਕਿ ਉਨ੍ਹਾਂ ਦੀ ਸਜ਼ਾ ਦੋ ਸਾਲ ਤੋਂ ਉੱਤੇ ਹੈ।
ਸਪੀਕਰ ਕੁਲਤਾਰ ਸੰਧਵਾ ਦਾ ਬਿਆਨ: ਇਸ ਸਬੰਧ ’ਚ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਇਸ ਮਾਮਲੇ ’ਚ ਲੀਗਲ ਰਾਏ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਸਜਾ ਦੇ ਖਿਲਾਫ ਅਪੀਲ ਨਹੀਂ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇਗਾ।
ਇਹ ਸੀ ਮਾਮਲਾ: ਕਾਬਿਲੇਗੌਰ ਹੈ ਕਿ ਡਾ. ਬਲਬੀਰ ਸਿੰਘ ’ਤੇ ਸਾਲ 2011 ’ਚ ਝਗੜੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜ਼ਮੀਨੀ ਵਿਵਾਦ ਦੇ ਚੱਲਦਿਆਂ ਉਨ੍ਹਾਂ ਦਾ ਉਨ੍ਹਾਂ ਦੀ ਸਾਲੀ ਦੇ ਨਾਲ ਝਗੜਾ ਹੋਇਆ ਸੀ। ਜਿਸ ਚ ਡਾ, ਬਲਬੀਰ ਸਿੰਘ ਤੇ ਕੁੱਟਮਾਰ ਦੇ ਇਲਜ਼ਾਮ ਵੀ ਲੱਗੇ ਸੀ। ਦੱਸ ਦਈਏ ਕਿ ਇਸ ਮਾਮਲੇ ਚ ਉਨ੍ਹਾਂ ਦੀ ਪਤਨੀ ਅਤੇ ਮੁੰਡੇ ਨੂੰ ਵੀ ਕੈਦ ਕੀਤਾ ਗਿਆ ਹੈ।
'ਮੈ ਬੇਕਸੂਰ ਹਾਂ': ਡਾ. ਬਲਬੀਰ ਸਿੰਘ ਨੇ ਖੁਦ ਤੇ ਇਲਜ਼ਾਮਾਂ ਨੂੰ ਨਕਾਰਿਆ ਹੈ। ਰਾਜਨੀਤੀਕ ਰੰਜਿਸ਼ ਦੇ ਚੱਲਦਿਆਂ ਉਨ੍ਹਾਂ ਨੂੰ ਮਾਮਲੇ ਫਸਾਇਆ ਜਾ ਰਿਹਾ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਨੇ ਕੁਝ ਵੀ ਨਹੀਂ ਕੀਤਾ ਹੈ।
ਇਹ ਵੀ ਪੜੋ: ਮੌਕਾ ਦੇਖਦੇ ਹੀ ਮੀਟਰ ਰੀਡਰ ਨੇ ਰੁਪਏ ਮੂੰਹ ’ਚ ਪਾਏ, ਲੋਕਾਂ ਨੇ ਧੱਕੇ ਨਾਲ ਕਢਵਾਏ ਬਾਹਰ, ਵੀਡੀਓ ਹੋਈ ਵਾਇਰਲ