ਚੰਡੀਗੜ੍ਹ: ਦਿੱਲੀ ਵਿੱਚ ਭਾਜਪਾ ਨੂੰ ਇੱਕ ਵੀ ਟਿਕਟ ਨਾ ਮਿਲਣ 'ਤੇ ਸਿਆਸਤ ਕਾਫ਼ੀ ਭੱਖ ਗਈ ਹੈ। ਉੱਥੇ ਹੀ ਵਿਰੋਧੀ ਧਿਰ ਕਾਫ਼ੀ ਨਿਸ਼ਾਨੇ ਵਿੰਨ੍ਹ ਰਹੇ ਹਨ।
ਅਮਨ ਅਰੋੜਾ ਦਾ ਤਿੱਖਾ ਸ਼ਬਦੀ ਹਮਲਾ
ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਟਕਸਾਲੀ ਅਕਾਲੀ ਦਲ ਛੱਡ ਚੁੱਕੇ ਹਨ ਤੇ ਅਕਾਲੀ ਦਲ ਹੁਣ ਸਿਰਫ਼ ਡੁੱਬਦਾ ਜਹਾਜ਼ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਅਕਾਲੀ- ਭਾਜਪਾ ਗਠਜੋੜ ਟੁੱਟਣ ਜਾ ਰਿਹਾ ਹੈ। ਅਰੋੜਾ ਨੇ ਸੁਖਬੀਰ ਤੇ ਹਰਸਿਮਰਤ 'ਤੇ ਵਰ੍ਹਦਿਆਂ ਕਿਹਾ ਜੇਕਰ ਅਕਾਲੀ ਦਲ CAA ਦੇ ਹੱਕ ਵਿਚ ਨਹੀਂ ਸੀ ਤਾਂ ਵੋਟ ਕਿਉਂ ਪਾਈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਨੇ ਕੀ ਕਿਹਾ
ਦੋਹਰੀ ਰਾਜਨੀਤੀ ਕਰਨ ਦੇ ਅਕਾਲੀ ਦਲ ਉੱਤੇ ਲੱਗੇ ਇਲਜ਼ਾਮਾਂ ਦੇ ਜਵਾਬ ਵਿੱਚ ਪਾਰਟੀ ਦੇ ਬੁਲਾਰੇ ਦਲਜੀਤ ਚੀਮਾ ਨੇ ਕਿਹਾ ਕਿ ਉਨ੍ਹਾਂ ਦਾ ਭਾਜਪਾ ਨਾਲ ਪੁਰਾਣਾ ਰਿਸ਼ਤਾ ਹੈ। ਚੀਮਾ ਨੇ ਕਿਹਾ ਕਿ ਭਾਜਪਾ ਨੂੰ ਅਕਾਲੀ ਦਲ ਨਾਲ ਗਠਜੋੜ ਦੇ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ, ਤੇ ਉਨ੍ਹਾਂ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਵਾਜਪਾਈ ਦੀ ਸਰਕਾਰ ਬਣਾਉਣ ਵਿੱਚ ਅਕਾਲੀਆਂ ਨੇ ਅਹਿਮ ਰੋਲ ਅਦਾ ਕੀਤਾ ਸੀ। ਇਸ ਤੋਂ ਇਲਾਵਾ ਚੀਮਾ ਨੇ ਅੱਗੇ ਕਿਹਾ ਕਿ ਇਹ ਗਠਜੋੜ ਸਿਆਸੀ ਗਠਜੋੜ ਤੋਂ ਵਧਕੇ ਹੈ, ਦਿੱਲੀ ਦੇ ਮਸਲੇ ਦਾ ਪੰਜਾਬ ਨਾਲ ਕੋਈ ਸਬੰਧ ਨਹੀਂ ਹੈ।
ਹੁਣ ਵੇਖਣਾ ਹੋਵੇਗਾ ਕੀ ਦਿੱਲੀ 'ਚ ਅਕਾਲੀ ਦਲ ਨੂੰ ਲੱਗੇ ਝਟਕੇ ਤੋਂ ਬਾਅਦ 2022 ਵਿੱਚ ਕੀ ਪੰਜਾਬ ਵਿੱਚ ਅਕਾਲੀ-ਭਾਜਾਪਾ ਇਕੱਠਿਆਂ ਚੋਣ ਲੜਦੀ ਹੈ ਜਾਂ ਨਹੀਂ? ਹਾਲਾਂਕਿ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਜਲੰਧਰ ਵਿਖੇ ਮਾਸਟਰ ਮੋਹਨ ਲਾਲ ਵੱਲੋਂ ਇਕੱਲਿਆਂ ਚੋਣ ਲੜਨ ਦੀ ਸਟੇਜ ਤੋਂ ਵਕਾਲਤ ਕੀਤੀ ਗਈ ਸੀ ਤੇ ਉੱਥੇ ਹੀ ਟਕਸਾਲੀ ਵੀ ਅਕਾਲੀਆ ਨੂੰ ਝਟਕੇ ਦੇਣ 'ਚ ਕਮੀਂ ਨਹੀਂ ਛੱਡ ਰਹੇ।