ETV Bharat / city

'ਆਪ' ਉਮੀਦਵਾਰ ਨੇ ਗਲੀਆਂ ’ਚ ਝਾੜੂ ਮਾਰ ਕੀਤਾ ਚੋਣ ਪ੍ਰਚਾਰ

author img

By

Published : Feb 9, 2022, 10:13 PM IST

Updated : Feb 10, 2022, 7:22 PM IST

ਲੁਧਿਆਣਾ ਦਾ ਸਾਹਨੇਵਾਲ ਵਿਧਾਨਸਭਾ ਹਲਕਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਾਹਨੇਵਾਲ ਤੋਂ ਆਪ ਉਮੀਦਵਾਰ ਵੱਲੋਂ ਗਲੀਆਂ ਵਿੱਚ ਝਾੜੂ ਮਾਰ ਅਨੋਖਾ ਚੋਣ ਪ੍ਰਚਾਰ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਵਿਰੋਧੀ ਪਾਰਟੀਆਂ ਤੇ ਜੰਮਕੇ ਨਿਸ਼ਾਨੇ ਸਾਧੇ ਗਏ ਹਨ।

ਆਪ ਉਮੀਦਵਾਰ ਨੇ ਗਲੀਆਂ ’ਚ ਝਾੜੂ ਮਾਰ ਕੀਤਾ ਚੋਣ ਪ੍ਰਚਾਰ

ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਦੇ ਲਈ ਸਾਰੀਆਂ ਹੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਡਟੀਆਂ ਹੋਈਆਂ ਹਨ। ਲੁਧਿਆਣਾ ਦੇ ਸਾਹਨੇਵਾਲ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਮੂੰਡੀਆਂ ਵੱਲੋਂ ਹਲਕੇ ਵਿੱਚ ਅਨੋਖੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਆਪ ਉਮੀਦਵਾਰ ਵੱਲੋਂ ਸ਼ਹਿਰ ਵਿੱਚ ਆਪਣੇ ਸਮਰਥਕਾਂ ਸਮੇਤ ਗਲੀਆਂ ਵਿੱਚ ਝਾੜੂ ਮਾਰ ਕੇ ਚੋਣ ਪ੍ਰਚਾਰ ਕੀਤਾ ਗਿਆ ਹੈ।

ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੰਤਰੀ ਅਤੇ ਕਾਂਗਰਸ ਵੱਲੋਂ ਰਾਜਿੰਦਰ ਕੌਰ ਭੱਠਲ ਦੇ ਦਾਮਾਦ ਵਿਕਰਮ ਬਾਜਵਾ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਜਦੋਂ ਕਿ ਦੂਜੇ ਪਾਸੇ ਭਾਜਪਾ ਵੱਲੋਂ ਐਡਵੋਕੇਟ ਹਰਪ੍ਰੀਤ ਸਿੰਘ ਚੋਣ ਮੈਦਾਨ ’ਚ ਹਨ। ਇਸਦੇ ਨਾਲ ਹੀ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਮੂੰਡੀਆਂ ਸਾਹਨੇਵਾਲ ਤੋਂ ਚੋਣ ਲੜ ਰਹੇ ਹਨ।

ਆਪਣੇ ਚੋਣ ਪ੍ਰਚਾਰ ਦੌਰਾਨ ਹਰਦੀਪ ਸਿੰਘ ਮੂੰਡੀਆਂ (AAP candidate Hardeep Singh Mundian ) ਨੇ ਕਿਹਾ ਕਿ ਸਾਹਨੇਵਾਲ ਹਲਕੇ ਵਿੱਚ ਕੋਈ ਵਿਕਾਸ ਦੇ ਕੰਮ ਨਹੀਂ ਹੋਏ ਜਿਸ ਕਰਕੇ ਕੇਜਰੀਵਾਲ ਨੇ ਦਿੱਲੀ ਵਿੱਚ ਜੋ ਕੰਮ ਕੀਤੇ ਹਨ ਸਾਰਿਆਂ ਦੇ ਸਾਹਮਣੇ ਹਨ। ਆਪ ਉਮੀਦਵਾਰ ਨੇ ਕਿਹਾ ਕਿ ਬੀਤੇ ਸਾਲਾਂ ਵਿੱਚ ਪੰਜਾਬ ਦੇ ਅੰਦਰ ਜੋ ਰਵਾਇਤੀ ਪਾਰਟੀਆਂ ਰਹੀਆਂ ਹਨ ਉਨ੍ਹਾਂ ਨੇ ਕੋਈ ਵੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਜੇਕਰ ਪੰਜਾਬ ਵਿੱਚ ਸਰਕਾਰ ਬਣੇਗੀ ਤਾਂ ਵਿਕਾਸ ਦੀ ਹਨ੍ਹੇਰੀ ਲਿਆ ਦੇਣਗੇ।

ਹਰਦੀਪ ਮੂੰਡੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਵਿਜ਼ਨ ਹੈ ਅਤੇ ਦਿੱਲੀ ਦਾ ਮਾਡਲ ਸਾਰਿਆਂ ਦੇ ਸਾਹਮਣੇ ਹੈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹਿਰ ਭਰ ਵਿੱਚ ਝਾੜੂ ਮਾਰ ਕੇ ਉਹ ਚੋਣ ਪ੍ਰਚਾਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਵੇਂ ਝਾੜੂ ਮਾਰ ਕੇ ਹਲਕੇ ਦੀ ਜੋ ਸਫ਼ਾਈ ਕਰ ਰਹੇ ਹਨ ਇਸੇ ਤਰ੍ਹਾਂ ਉਨ੍ਹਾਂ ਦੀ ਸਰਕਾਰ ਬਣਨ ’ਤੇ ਵੀ ਵਿਕਾਸ ਦੀ ਹਨੇਰੀ ਲਿਆਂਦੀ ਜਾਵੇਗੀ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝਾੜੂ ਸਾਡਾ ਚੋਣ ਨਿਸ਼ਾਨ ਹੀ ਨਹੀਂ ਸਗੋਂ ਸਫਾਈ ਦਾ ਵੀ ਪ੍ਰਤੀਕ ਹੈ। ਉਨ੍ਹਾਂ ਕਿਹਾ ਝਾੜੂ ਫੇਰ ਕੇ ਹੀ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਦੇ ਇਰਾਦਿਆਂ ’ਤੇ ਝਾੜੂ ਫਿਰਨਗੇ।
ਇਹ ਵੀ ਪੜ੍ਹੋ: ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀਆਂ ਦਾ ਕਿਹੋ-ਜਿਹਾ ਰਿਹੈ ਕਾਰਜਕਾਲ, ਕੌਣ ਹੋ ਸਕਦੈ 36ਵਾਂ ਮੁੱਖ ਮੰਤਰੀ ?

Last Updated : Feb 10, 2022, 7:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.