ETV Bharat / city

ਆਪ ਆਗੂ ਨੇ ਰਾਜਾ ਵੜਿੰਗ ਨੂੰ ਲਿਖਿਆ ਪੱਤਰ, ਕਹੀਆਂ ਇਹ ਵੱਡੀਆਂ ਗੱਲਾਂ - Amarinder Singh Raja Waring

ਆਪ ਆਗੂ ਦਿਨੇਸ਼ ਚੱਢਾ (AAP leader Dinesh Chadha) ਵੱਲੋਂ ਟਰਾਂਸਪੋਰਟ ਮਾਫੀਆ (Transport mafia) ਖਿਲਾਫ਼ ਕਾਰਵਾਈ ਨੂੰ ਲੈਕੇ ਰਾਜਾ ਵੜਿੰਗ (Raja Waring) ਨੂੰ ਪੱਤਰ (Letter) ਲਿਖਿਆ ਗਿਆ ਹੈ। ਉਨ੍ਹਾਂ ਵੜਿੰਗ ਨੂੰ ਪੱਤਰ ਦੇ ਵਿੱਚ ਕੁਝ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਪੱਤਰ ਰਾਹੀਂ ਨਾਜਾਇਜ਼ ਪਰਮਿਟਾਂ ਨੂੰ ਰੱਦ ਕਰਨ ਅਤੇ ਮੁਲਜ਼ਮ ਅਫਸਰਾਂ ਅਤੇ ਸਿਆਸੀ ਆਗੂਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਆਪ ਆਗੂ ਨੇ ਰਾਜਾ ਵੜਿੰਗ ਨੂੰ ਲਿਖਿਆ ਪੱਤਰ
ਆਪ ਆਗੂ ਨੇ ਰਾਜਾ ਵੜਿੰਗ ਨੂੰ ਲਿਖਿਆ ਪੱਤਰ
author img

By

Published : Oct 17, 2021, 6:44 PM IST

ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਦੇ ਵਿੱਚ ਨਵੇਂ ਬਣੇ ਟਰਾਂਸਪੋਰਟ ਮੰਤਰੀ ( Transport Minister) ਲਗਾਤਾਰ ਚਰਚਾ ਦੇ ਵਿੱਚ ਹਨ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ ਉਸ ਸਮੇਂ ਤੋਂ ਲੈਕੇ ਲਗਾਤਾਰ ਟਰਾਂਸਪੋਰਟ ਮਾਫੀਆ (Transport mafia) ਦੇ ਖਿਲਾਫ਼ ਕਾਰਵਾਈਆਂ ਕਰਨ ਦਾ ਦਾਅਵਾ ਕਰ ਰਹੇ। ਇਸਦੇ ਚੱਲਦੇ ਹੀ ਪਿਛਲੇ ਦਿਨ੍ਹਾਂ ਤੋਂ ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਮਾਫੀਆ ਦੀਆਂ ਬੱਸਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਵੀ ਠੋਕਿਆ ਜਾ ਰਿਹਾ ਹੈ। ਇਸਦੇ ਚੱਲਦੇ ਹੀ ਵੜਿੰਗ ਵੱਲੋਂ ਅੰਮ੍ਰਿਤਸਰ ਵਿੱਚ ਵੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਬੱਸ ਅੱਡੇ 'ਤੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ 'ਤੇ ਸਾਫ ਸਫਾਈ ਦਾ ਧਿਆਨ ਰੱਖਣ ਲਈ ਕਿਹਾ।

  • 'ਆਪ' ਆਗੂ, @dineshchadha3 ਨੇ ਟਰਾਂਸਪੋਰਟ ਮੰਤਰੀ @RajaBrar_INC ਨੂੰ ਲਿੱਖਿਆ ਪੱਤਰ।

    ਕਾਂਗਰਸ ਦੇ ਰਾਜ ਵਿੱਚ ਚੱਲ ਰਹੇ ਮਾਫ਼ੀਆਂ ਖ਼ਿਲਾਫ ਕਾਰਵਾਈ ਕਰਨ ਦੀ ਕੀਤੀ ਮੰਗ।@Akali_Dal_ 'ਤੇ @INCPunjab ਸਰਕਾਰਾਂ 'ਚ ਸਿਆਸੀ ਆਗੂਆਂ ਦੇ ਟਰਾਂਸਪੋਰਟ ਮਾਫ਼ੀਏ ਨੇ ਪੰਜਾਬ ਦੇ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟਿਆ। - 1/7 pic.twitter.com/gcZTgReRCk

    — AAP Punjab (@AAPPunjab) October 17, 2021 " class="align-text-top noRightClick twitterSection" data=" ">

ਇਸ ਵਿਚਾਲੇ ਹੀ ਆਮ ਆਦਮੀ ਪਾਰਟੀ (Aam Aadmi Party) ਦੇ ਬੁਲਾਰੇ ਦਿਨੇਸ਼ ਚੱਢਾ ਦੇ ਵੱਲੋਂ ਰਾਜਾ ਵੜਿੰਗ (Raja Waring) ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਅਕਾਲੀ ਅਤੇ ਕਾਂਗਰਸ ਰਾਜ ਦੇ ਵਿੱਚ ਟਰਾਂਸਪੋਰਟ ਮਾਫੀਆ ਦੇ ਵੱਲੋਂ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕੁਝ ਤੱਥ ਪੇਸ਼ ਕਰਕੇ ਵੜਿੰਗ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦਿਨੇਸ਼ ਚੱਢਾ ਨੇ ਪੱਤਰ ਵਿੱਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਬੱਸ ਪਰਮਿਟਾਂ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੇ ਪਰਮਿਟਾਂ ਦੀ ਹੱਦ ਨਿਸਚਿਤ ਹੁੰਦੀ ਹੈ ਇਸ ਨੂੰ ਲੈਕੇ ਉਨ੍ਹਾਂ ਵੜਿੰਗ ਨੂੰ ਇੱਕ ਉਦਾਹਰਨ ਦੇ ਕੇ ਵੀ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਵੜਿੰਗ ਨੂੰ ਦੱਸਿਆ ਹੈ ਕਿ 1990 ਦੇ ਵਿੱਚ ਸਟੇਟ ਹਾਈਵੇਜ ਉੱਤੇ ਸਰਕਾਰੀ ਅਤੇ ਪ੍ਰਾਈਵੇਟ ਪਰਮਿਟਾਂ ਦਾ ਕੋਟਾ 50-50 ਪ੍ਰਤੀਸ਼ਤ ਸੀ ਪਰ ਉਦੋਂ ਤੋਂ ਲੈਕੇ ਅੱਜ ਤੱਕ ਅਕਾਲੀ ਅਤੇ ਕਾਂਗਰਸ ਦੀ ਮਿਲੀਭੁਗਤ ਨਾਲ ਸਿਆਸੀ ਲੋਕਾਂ ਨੂੰ ਪ੍ਰਾਈਵੇਟ ਕੋਟੇ ਤੋਂ ਵਧਕੇ ਪਰਮਿਟ ਦੇਣ ਲਈ ਅਤੇ ਸਰਕਾਰੀ ਕੋਟੇ ਨੂੰ ਅਸਿੱਧੇ ਤੌਰ ਉੱਪਰ ਖਤਮ ਕਰਨ ਲਈ ਬੱਸਾਂ ਦੇ ਪਰਮਿਟਾਂ ਨੂੰ 5-5 ਗੁਣਾ ਵਧਾ ਦਿੱਤਾ ਗਿਆ।

ਆਪ ਆਗੂ ਨੇ ਦੱਸਿਆ ਕਿ ਇੱਕ ਪਰਮਿਟ ਦੇ ਵਿੱਚ 10-10 ਵਾਰ ਵਾਧਾ ਕੀਤਾ ਗਿਆ ਇੱਥੋਂ ਤੱਕ ਕੇ ਹਾਈਕੋਰਟ ਨੇ ਵੀ ਦਸੰਬਰ 2012 ਦੀ ਜੱਜਮੈਂਟ ‘ਚ ਸਪੱਸ਼ਟ ਲਿਖਿਆ ਹੈ ਕਿ ਪ੍ਰਾਈਵੇਟ ਬੱਸਾਂ ਨੂੰ ਫਾਇਦਾ ਦੇਣ ਦੇ ਪਰਮਿਟਾਂ ਚ ਇਹ ਗੈਰਕਾਨੂੰਨੀ ਵਾਧੇ ਸਰਕਾਰੀ ਬੱਸਾਂ ਨੂੰ ਖਤਮ ਕਰਨ ਦੇ ਲਈ ਹਨ। ਉਨ੍ਹਾਂ ਕਿਹਾ ਕਿ ਅੱਜ ਤੱਕ ਨਾ ਤਾਂ 5 ਹਜ਼ਾਰ ਨਾਜਾਇਜ਼ ਪਰਮਿਟਾਂ ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਪਰਮਿਟਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਆਗੂਆਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਗਈ।

ਇਸਦੇ ਨਾਲ ਹੀ ਆਪ ਆਗੂ ਨੇ ਵੜਿੰਗ ਨੂੰ ਦੱਸਿਆ ਹੈ ਕਿ ਇਸ ਪੱਤਰ ਦੇ ਰਾਹੀਂ ਉਨ੍ਹਾਂ ਵੱਲੋਂ ਆਰਬਿੱਟ ਅਤੇ ਨਿਊ ਦੀਪ ਟਰਾਂਸਪੋਰਟ ਦੇ ਕੁਝ ਪਰਮਿਟਾਂ ਦੀ ਲਿਸਟ ਭੇਜੀ ਗਈ ਜਿਸ ਵਿੱਚ ਬੇਤਹਾਸ਼ਾ ਵਾਧੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਪਰਮਿਟਾਂ ਨੂੰ ਰੱਦ ਕੀਤਾ ਜਾਵੇਗਾ ਅਤੇ ਜਿਹੜੇ ਵੀ ਇੰਨ੍ਹਾਂ ਮਾਮਲਿਆਂ ਦੇ ਵਿੱਚ ਮੁਲਜ਼ਮ ਪਾਏ ਗਏ ਉਨ੍ਹਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :ਹੈਲੀਕਾਪਟਰ ਕ੍ਰੈਸ਼ ਮਾਮਲਾ: ਰਣਜੀਤ ਸਾਗਰ ਡੈਮ ‘ਚੋਂ ਦੂਜੇ ਪਾਇਲਟ ਦੀ ਵੀ ਮਿਲੀ ਮ੍ਰਿਤਕ ਦੇਹ

ETV Bharat Logo

Copyright © 2024 Ushodaya Enterprises Pvt. Ltd., All Rights Reserved.