ਚੰਡੀਗੜ੍ਹ: 14 ਫ਼ਰਵਰੀ ਨੂੰ ਪੰਜਾਬ 'ਚ ਨਗਰ ਕੌਂਸਲ ਚੋਣਾਂ ਤੇ ਨਗਰ ਪੰਚਾਇਤ ਚੋਣਾਂ ਹੋਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਤੇ ਚੋਣ ਪ੍ਰਚਾਰ ਜਾਰੀ ਹੈ। ਚੋਣਾਂ ਲਈ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾ ਦੌਰ ਪੂਰਾ ਹੋ ਚੁੱਕਿਆ ਹੈ ਅਤੇ ਹੁਣ ਨਾਮਜ਼ਦਗੀਆਂ ਰੱਦ ਹੋਣ ਪਿੱਛੋਂ ਪੰਜਾਬ ਦੀਆਂ ਨਗਰ ਕੌਂਸਲ ਚੋਣਾਂ 2021 'ਚ ਕੁੱਲ 9,222 ਉਮੀਦਵਾਰ ਹਿੱਸਾ ਲੈਣਗੇ।
ਦੱਸਣਯੋਗ ਹੈ ਕਿ ਨਗਰ ਕੌਂਸਲ ਚੋਣਾਂ ਲਈ 30 ਜਨਵਰੀ ਤੋਂ 3 ਫ਼ਰਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮਗਰੋਂ 4 ਤਰੀਕ ਨੂੰ ਉਮੀਦਵਾਰਾਂ ਦੇ ਕਾਗਜ਼ਾਂ ਦੀ ਜਾਂਚ ਤੇ ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਤੇ 5 ਫ਼ਰਵਰੀ ਨੂੰ ਸਾਰੀ ਹੀ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਨਾਮਜ਼ਦਗੀਆਂ ਰੱਦ ਹੋਣ ਮਗਰੋਂ ਕੁੱਲ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਨਗਰ ਕੌਂਸਲ ਚੋਣਾਂ 2021 'ਚ ਕੁੱਲ 9,222 ਉਮੀਂਦਵਾਰ ਲੈਣਗੇ ਹਿੱਸਾ
- ਅੰਮ੍ਰਿਤਸਰ- 295
- ਬਰਨਾਲਾ - 281
- ਬਠਿੰਡਾ - 769
- ਫ਼ਰੀਦਕੋਟ- 376
- ਫਿਰੋਜ਼ਪੁਰ- 408
- ਫਾਜ਼ਿਲਕਾ- 456
- ਸ੍ਰੀ ਫ਼ਤਿਹਗੜ੍ਹ ਸਾਹਿਬ - 338
- ਗੁਰਦਾਸਪੁਰ - 607
- ਹੁਸ਼ਿਆਰਪੁਰ - 600
- ਜਲੰਧਰ- 416
- ਕਪੂਰਥਲਾ- 238
- ਲੁਧਿਆਣਾ - 490
- ਮੋਗਾ - 396
- ਮਾਨਸਾ - 309
- ਸ੍ਰੀ ਮੁਕਤਸਰ ਸਾਹਿਬ - 393
- ਪਟਿਆਲਾ - 438
- ਪਠਾਨਕੋਟ - 266
- ਰੂਪਨਗਰ - 383
- ਐਸਬੀਐਸ ਨਗਰ - 191
- ਐਸਏਐਸ ਨਗਰ - 901
- ਸੰਗਰੂਰ - 624
- ਤਰਨਤਾਰਨ - 46ਨਗਰ ਕੌਂਸਲ ਚੋਣਾਂ 2021 'ਚ ਕੁੱਲ 9,222 ਉਮੀਦਵਾਰ ਲੈਣਗੇ ਹਿੱਸਾ
ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੁੱਲ ਉਮੀਦਵਾਰਾਂ ਦੀ ਗਿਣਤੀ
- ਕਾਂਗਰਸ ਦੇ ਕੁੱਲ ਉਮੀਦਵਾਰ - 2037
- ਸ਼੍ਰੋਮਣੀ ਅਕਾਲੀ ਦਲ ਦੇ ਕੁੱਲ ਉਮੀਦਵਾਰ - 569
- ਭਾਜਪਾ ਦੇ ਕੁੱਲ ਉਮੀਦਵਾਰ - 1003
- ਆਮ ਆਦਮੀ ਪਾਰਟੀ ਦੇ ਕੁੱਲ ਉਮੀਦਵਾਰ - 1606
- ਬਹੁਜਨ ਸਮਾਜਵਾਦੀ ਪਾਰਟੀ ਦੇ ਕੁੱਲ ਉਮੀਦਵਾਰ -160
- ਸੀਪੀਆਈ ਦੇ ਕੁੱਲ ਉਮੀਦਵਾਰ - 2
- ਐਨਸੀਪੀ ਦੇ ਕੁੱਲ ਉਮੀਦਵਾਰ - 4
ਸਰਬ ਸਾਂਝੀ ਪਾਰਟੀ ਦਾ ਇੱਕ ਅਤੇ 2832 ਆਜ਼ਾਦ ਉਮੀਦਵਾਰ ਹਨ । ਇਸਤੋਂ ਇਲਾਵਾ 5 ਹੋਰ ਉਮੀਦਵਾਰਾਂ ਸਣੇ ਇੱਕ ਉਮੀਦਵਾਰ ਬਿਨਾਂ ਚੋਣ ਲੜੇ ਸਰਬ ਸੰਮਤੀ ਨਾਲ ਜਲੰਧਰ ਵਿੱਚ ਚੁਣਿਆ ਗਿਆ। ਨਾਮਜ਼ਦਗੀਆਂ ਵਾਪਸ ਲੈਣ ਮਗਰੋਂ ਸੂਬੇ ਦੇ ਕੁੱਲ 9222 ਉਮੀਦਵਾਰ ਮੈਦਾਨ 'ਚ ਹਨ। ਇਸਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਆਗੂ ਨੇ ਜਿੱਤ ਦਾ ਦਾਅਵਾ ਕੀਤਾ ਹੈ। ਮੋਹਾਲੀ ਦੇ ਨਾਲ-ਨਾਲ 'ਆਪ' ਨੇ ਕਈ ਜ਼ਿਲ੍ਹਿਆਂ 'ਚ ਆਜ਼ਾਦ ਉਮੀਦਵਾਰਾਂ ਨਾਲ ਗਠਜੋੜ ਕੀਤਾ ਹੈ। ਕਈ ਥਾਵਾਂ 'ਤੇ ਭਾਜਪਾ ਪਾਰਟੀ ਦੇ ਵਰਕਰ ਆਪਣੀ ਪਾਰਟੀ ਨੂੰ ਛੱਡ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜ ਰਹੇ ਹਨ।