ਚੰਡੀਗੜ੍ਹ: ਸ਼ਿਵ ਮਹਾਪੁਰਾਣ ਵਿੱਚ ਪਾਰੇ ਤੋਂ ਬਣੇ ਸ਼ਿਵਲਿੰਗ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੈ। ਕਿਹਾ ਜਾਂਦਾ ਹੈ ਕਿ ਪਾਰੇ ਤੋਂ ਬਣੇ ਸ਼ਿਵਲਿੰਗ ਦੀ ਪੂਜਾ ਕਰ ਕੇ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਚੰਡੀਗੜ੍ਹ ਦੇ ਮਹਾਂਕਾਲੀ ਮੰਦਿਰ ਵਿੱਚ 101 ਕਿੱਲੋ ਵਜ਼ਨੀ ਪਾਰੇ ਦਾ ਸ਼ਿਵਲਿੰਗ ਸਥਾਪਿਤ ਹਨ। ਉੱਤਰ ਭਾਰਤ ਵਿੱਚ ਇਹ ਅਜਿਹਾ ਪਹਿਲਾ ਮੰਦਰ ਹੈ ਜਿੱਥੇ ਕਿ ਪਾਰੇ ਤੋਂ ਬਣਿਆ ਸ਼ਿਵਲਿੰਗ ਸਥਾਪਤ ਕੀਤਾ ਗਿਆ ਹੈ।
ਸ੍ਰੀ ਕ੍ਰਿਸ਼ਨ ਭਗਤੀ ਆਸ਼ਰਮ ਮੰਡਲ ਦੇ ਪ੍ਰਧਾਨ ਰਾਕੇਸ਼ ਪਾਲ ਮੋਦਗਿਲ ਦਾ ਕਹਿਣਾ ਹੈ ਕਿ ਪਾਰੇ ਤੋਂ ਬਣੇ ਸ਼ਿਵਲਿੰਗ ਦੀ ਪੂਜਾ ਕਰਨ ਤੋ ਸਾਰੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਅਤੇ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ।
ਉਨ੍ਹਾਂ ਨੇ ਕਿਹਾ ਸੀ ਪਾਰੇ ਤੋਂ ਬਣੇ ਸ਼ਿਵਲਿੰਗ ਨੂੰ ਵੇਖਣ ਦੇ ਲਈ ਹਰ ਰੋਜ਼ ਵੱਡੀ ਗਿਣਤੀ 'ਚ ਭਗਤ ਜਲ ਚੜ੍ਹਾਉਣ ਆਉਂਦੇ ਹਨ, ਪਰ ਮਹਾਸ਼ਿਵਰਾਤਰੀ ਦੇ ਮੌਕੇ ਚੰਡੀਗੜ੍ਹ ਦੀਆਂ ਨਾਮੀ ਹਸਤੀਆਂ ਵੀ ਜਲ ਅਭਿਸ਼ੇਕ ਕਰਨ ਪਹੁੰਚਦੀਆਂ ਹਨ । ਇਸ ਪਾਰੇ ਤੋ ਬਣੇ ਸ਼ਿਵਲਿੰਗ ਦੀ ਸਥਾਪਨਾ ਸਾਲ 2005 ਹੋਈ ਸੀ।
ਮੰਦਿਰ 'ਚ ਮਹਾਸ਼ਿਵਰਾਤਰੀ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਪਰ ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਨੇ ਮੰਦਰ ਪ੍ਰਬੰਧਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ। ਸ਼ਿਵਲਿੰਗ ਦੀ ਸਜਾਵਟ ਦੇ ਲਈ ਵੱਖ ਵੱਖ ਪ੍ਰਕਾਰ ਦੇ ਫੁੱਲ ਮੰਗਵਾਏ ਗਏ ਹਨ ਤਾਂ ਜੋ ਸ਼ਿਵਲਿੰਗ ਨੂੰ ਬਿਹਤਰ ਤਰੀਕੇ ਨਾਲ ਸਜਾਇਆ ਜਾ ਸਕੇ।