ਚੰਡੀਗੜ੍ਹ: ਸੱਤਾ ਵਿੱਚ ਕਿਵੇਂ ਆਉਣਾ ਤੇ ਉਸ ਨੂੰ ਕਿਵੇਂ ਚਲਾਉਣਾ ਇਸ ਦੀ ਉਦਾਹਰਣ ਹਨ ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਦੀ ਇੱਕ ਵੱਡੀ ਉਦਾਹਰਣ ਹਨ। ਉਨ੍ਹਾਂ ਬਾਰੇ ਅਕਸਰ ਚਰਚਾ ਹੁੰਦੀ ਹੈ ਕਿ ਆਪਣੇ ਢਿੱਡ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ ਅਤੇ ਸਭ ਨੂੰ ਬੜੇ ਅਦਬ ਨਾਲ ਮਿਲਦੇ ਹਨ। ਜਿਹੜਾ ਬੰਦਾ 5 ਵਾਰ ਮੁੱਖ ਮੰਤਰੀ ਰਹਿ ਚੁੱਕਿਆ ਹੋਵੇ ਉਹ ਇੱਕ ਮਿਸਾਲ ਵੀ ਹੈ।
ਇਹ ਵੀ ਪੜੋ: ਬੇਅਦਬੀ ਮਾਮਲੇ ’ਚ ਸਿੱਧੂ ਨੇ ਸਰਕਾਰ ਵੱਲੋਂ ਬਣਾਈ ਨਵੀਂ SIT ’ਤੇ ਚੁੱਕੇ ਸਵਾਲ
‘ਲੋਕ ਬਾਬੇ ਬਾਦਲ ਦੀਆਂ ਦਿੰਦੇ ਹਨ ਉਦਾਹਰਨ’
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੀਵਨ ਅਤੇ ਰਾਜਨੀਤੀ ਬਾਰੇ ਦੱਸਦਿਆਂ ਸਿਆਸੀ ਮਾਹਿਰ ਪ੍ਰੋਫ਼ੈਸਰ ਮਨਜੀਤ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਕਾਮਯਾਬ ਲੀਡਰ ਇਸ ਕਰਕੇ ਮੰਨਦੇ ਹਨ ਕਿਉਂਕਿ ਉਹ ਅਕਸਰ ਲੋਕਾਂ ਵਿੱਚ ਵਿਚਰਦੇ ਹਨ ਅਤੇ ਉਹਨਾਂ ਦੀ ਗੱਲ ਧਿਆਨ ਨਾਲ ਸੁਣਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਨੂੰ ਜਾਣਨਾ ਹੋਵੇ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਬਿਲਕੁੱਲ ਉਲਟ ਹਨ, ਕਿਉਂਕਿ ਕੈਪਟਨ ਸਾਬ੍ਹ ਕਿਸੇ ਨੂੰ ਨਹੀਂ ਮਿਲਦੇ ਅਤੇ ਬਾਦਲ ਲੋਕਾਂ ਵਿੱਚ ਵਿਚਾਰਨ ਵਾਲੇ ਲੀਡਰ ਹਨ। ਉਥੇ ਹੀ ਜੋੜ ਤੋੜ ਦੀ ਰਾਜਨੀਤੀ ਵਿੱਚ ਵੀ ਬਾਦਲ ਮਾਹਿਰ ਹਨ।
‘ਵਿਰੋਧੀਆਂ ਦੀ ਥਾਂ ਬਾਰੇ ਪ੍ਰਕਾਸ਼ ਸਿੰਘ ਬਾਦਲ ਬਹੁਤ ਖੂਬ ਜਾਣਦੇ ਹਨ’
ਉਹਨਾਂ ਕਿਹਾ ਕਿ ਮੱਛੀ ਦੀ ਅੱਖ ਵਿੱਚ ਤੀਰ ਕਿਵੇਂ ਮਾਰਨਾ ਹੈ, ਯਾਨੀ ਕਿ ਕਿਨੂੰ ਕਿਵੇਂ ਕਿੱਥੇ ਰੱਖਣਾ ਤੇ ਕਿਵੇਂ ਆਪਣੀ ਮਨਸ਼ਾ ਵਿੱਚ ਅੱਗੇ ਜਾਣਾ ਉਹ ਸਬ ਤੋਂ ਵੱਡੀ ਖੂਬੀ ਪ੍ਰਕਾਸ਼ ਸਿੰਘ ਬਾਦਲ ਵਿੱਚ ਹੈ। ਆਪਣੇ ਪਰਿਵਾਰ ਦੇ ਰਾਜਨੀਤੀ ਵਿਰੋਧੀਆਂ ਨੂੰ ਕਿਵੇਂ ਰੱਖਣਾ ਅਤੇ ਖੁਦ ਸੈਂਟਰ ਵਿੱਚ ਕਿਵੇਂ ਰਹਿਣਾ ਇਸ ਨੂੰ ਲੈ ਕੇ ਉਹ ਪੂਰੀ ਤਰਾਂ ਕਾਮਯਾਬ ਰਹੇ ਹਨ।
ਇਹ ਵੀ ਪੜੋ: ਕੋਰੋਨਾ ਦੀ ਪਿੰਡਾਂ ’ਚ ਵੀ ਦਹਿਸ਼ਤ, ਘਰਾਂ ’ਚ ਕੈਦ ਹੋਏ ਲੋਕ