ETV Bharat / city

70 ਲੱਖ ਫਰੰਟਲਾਈਨ ਵਾਰੀਅਰਜ਼ ਨੂੰ ਪਹਿਲਾਂ ਲਗਾਇਆ ਜਾਵੇਗਾ ਟੀਕਾ: ਹੁਸਨ ਲਾਲ - frontline warriors to be vaccinated first

ਟੀਕਾਕਰਨ ਬਾਬਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਹੁਸਨ ਲਾਲ ਨੇ ਦੱਸਿਆ ਕਿ 70 ਲੱਖ ਦੇ ਕਰੀਬ ਫਰੰਟਲਾਈਨ ਵਾਰੀਅਰਸ ਨੂੰ ਪਹਿਲ ਦੇ ਆਧਾਰ 'ਤੇ ਟੀਕਾ ਲਗਾਇਆ ਜਾਵੇਗਾ।

70 ਲੱਖ ਫਰੰਟਲਾਈਨ ਵਾਰੀਅਰਸ ਨੂੰ ਪਹਿਲਾਂ ਲਗਾਇਆ ਜਾਵੇਗਾ ਟੀਕਾ : ਹੁਸਨ ਲਾਲ

author img

By

Published : Jan 3, 2021, 3:48 PM IST

ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰੈੱਸਵਾਰਤਾ ਕਰ ਆਪਣੇ ਵਿਭਾਗ ਵੱਲੋਂ ਹੁਣ ਤੱਕ ਦੀਆਂ ਕੀਤੀ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸੂਬੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਹੋਣ ਵਾਲੇ ਟੀਕਾਕਰਨ ਬਾਬਤ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ.ਐਸ. ਹੁਸਨ ਲਾਲ ਨਾਲ ਖਾਸ ਗੱਲਬਾਤ ਕੀਤੀ ਗਈ।

70 ਲੱਖ ਫਰੰਟਲਾਈਨ ਵਾਰੀਅਰਸ ਨੂੰ ਪਹਿਲਾਂ ਲਗਾਇਆ ਜਾਵੇਗਾ ਟੀਕਾ : ਹੁਸਨ ਲਾਲ

ਕਿੰਨੇ ਹੈਲਥ ਕੇਅਰ ਵਰਕਰਾਂ ਨੂੰ ਪਹਿਲਾਂ ਟੀਕਾ ਲੱਗੇਗਾ ?

ਹੁਸਨ ਲਾਲ ਨੇ ਦੱਸਿਆ ਕਿ ਚਾਰ ਕੈਟਾਗਰੀ ਵਿੱਚ ਟੀਕਾਕਰਨ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਕੋਰੋਨਾ ਵਾਰੀਅਰਜ਼ ਨੂੰ ਸਭ ਤੋਂ ਪਹਿਲਾਂ ਟੀਕਾ ਲਗਾਇਆ ਜਾਵੇਗਾ ਜਿਨ੍ਹਾਂ ਦੀ ਗਿਣਤੀ 1 ਲੱਖ 60 ਹਜ਼ਾਰ ਹੈ ਅਤੇ ਪੋਰਟਲ ਉੱਪਰ ਕੋਰੋਨਾ ਵੋਰੀਅਰਜ਼ ਦਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ। ਦੂਜੇ ਨੰਬਰ 'ਤੇ ਫਰੰਟ ਲਾਈਨ ਵਰਕਰਸ ਜਿਵੇਂ ਕਿ ਪੁਲਿਸ ਥਾਣੇ ਅਤੇ ਰੈਵੇਨਿਊ ਵਿਭਾਗ, ਪੈਰਾ ਮਿਲਟਰੀ ਫੋਰਸਿਜ਼ ਅਤੇ ਜੇਲ੍ਹ ਵਿਭਾਗ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਦੇ ਕਰਮਚਾਰੀ ਅਫ਼ਸਰਾਂ ਨੂੰ ਟੀਕਾ ਲਗਾਇਆ ਜਾਵੇਗਾ।

ਉਨ੍ਹਾਂ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਹ ਸਾਲ ਤੋਂ ਵੱਧ ਉਮਰ ਦੇ ਲੋਕਾਂ ਸਣੇ ਬੀਮਾਰੀਆਂ ਤੋਂ ਪੀੜਤਾਂ ਨੂੰ ਟੀਕਾ ਲਗਾਇਆ ਜਾਵੇਗਾ। ਜਿਨ੍ਹਾਂ ਦੀ ਕੁੱਲ ਗਿਣਤੀ ਲਗਭਗ 70 ਲੱਖ ਦੇ ਕਰੀਬ ਹੈ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਟੀਕਾ ਲਗਾਇਆ ਜਾਵੇਗਾ।

ਸਭ ਤੋਂ ਪਹਿਲਾਂ ਟੀਕਾਕਰਨ ਕਿਸ ਜ਼ਿਲ੍ਹੇ ਤੋਂ ਸ਼ੁਰੂ ਹੋਵੇਗਾ ?

ਪ੍ਰਮੁੱਖ ਸਿਹਤ ਸਕੱਤਰ ਨੇ ਦੱਸਿਆ ਕਿ ਲੁਧਿਆਣਾ ਨਵਾਂਸ਼ਹਿਰ ਅਤੇ ਪਟਿਆਲਾ ਵਿੱਚ ਦੋ ਦਿਨਾਂ ਤੇ ਡਰਾਈਡਨ ਮੁਤਾਬਕ ਸੂਬੇ ਵਿੱਚ ਸਭ ਕੁੱਝ ਸਹੀ ਹੈ ਅਤੇ ਵੈਕਸੀਨ ਆਉਣ 'ਤੇ ਸਾਰੇ ਫਰੰਟ ਲਾਈਨ ਵਰਕਰਸ ਅਤੇ ਕੋਰੋਨਾ ਵਾਰੀਅਰਜ਼ ਨੂੰ ਇੱਕ ਦਿਨ ਦੇ ਵਿੱਚ ਹੀ ਟੀਕਾ ਲਗਾ ਦਿੱਤਾ ਜਾਵੇਗਾ ਅਤੇ ਵੱਖਰੇ ਤੌਰ 'ਤੇ ਜ਼ਿਲ੍ਹੇ ਦੀ ਚੋਣ ਨਾ ਕਰ ਸਾਰੇ ਸੈਂਟਰਾਂ ਉੱਪਰ ਟੀਕਾਕਰਨ ਸ਼ੁਰੂ ਕੀਤਾ ਜਾਵੇਗਾ।

ਪੰਜਾਬ ਲਈ ਕਿੰਨੀ ਵੈਕਸੀਨ ਪਹੁੰਚੇਗੀ ?

ਫਿਲਹਾਲ ਪੰਜਾਬ ਨੂੰ ਕਿੰਨੀ ਵੈਕਸੀਨ ਦਿੱਤੀ ਜਾਵੇਗੀ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਜਦੋਂ ਵੀ ਕੇਂਦਰ ਸਰਕਾਰ ਆਂਕੜੇ ਅਤੇ ਵੈਕਸੀਨ ਦਵੇਗੀ ਤਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ।

ਟੀਕਾ ਲਗਵਾਉਣ ਸੰਬੰਧੀ ਫੈਲ ਰਹੀਆਂ ਅਫਵਾਹਾਂ ਨੂੰ ਲੈ ਕੇ ਅਪੀਲ

ਆਈਏਐਸ ਹੁਸਨ ਲਾਲ ਪ੍ਰਮੁੱਖ ਸਿਹਤ ਸਕੱਤਰ ਨੇ ਦੱਸਿਆ ਕਿ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਮਾਹਿਰਾਂ ਵੱਲੋਂ ਪੂਰਾ ਨਿਰੀਖਣ ਕਰਕੇ ਹੀ ਦਵਾਈ ਨੂੰ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ।

ਆਮ ਲੋਕਾਂ ਨੂੰ ਟੀਕਾ ਲਗਵਾਉਣ ਲਈ ਜਾਣਕਾਰੀ ਕਿਵੇਂ ਦਿੱਤੀ ਜਾਵੇਗੀ ?

ਮੁੱਖ ਸਿਹਤ ਸਕੱਤਰ ਨੇ ਦੱਸਿਆ ਕਿ ਸੂਬਾ ਸਰਕਾਰ ਨੂੰ ਭਾਰਤ ਸਰਕਾਰ ਵੱਲੋਂ ਆਮ ਜਨਤਾ ਨੂੰ ਟੀਕਾ ਲਗਾਉਣ ਬਾਬਤ ਹਦਾਇਤਾਂ ਮਿਲਣੀਆਂ ਬਾਕੀ ਹਨ। ਜਦੋਂ ਵੀ ਹਦਾਇਤਾਂ ਆਉਣਗੀਆਂ ਉਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ। ਪਰ ਸੂਤਰਾਂ ਮੁਤਾਬਕ ਆਮ ਨਾਗਰਿਕਾਂ ਨੂੰ ਮੈਸੇਜ ਭੇਜ ਕੇ ਟੀਕਾ ਲਗਾਉਣ ਬਾਰੇ ਅਪੀਲ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.