ਚੰਡੀਗੜ: ਫ਼ਿਰੋਜ਼ਪੁਰ ਵਿੱਚ ਸ਼ਹੀਦ ਭਗਤ ਸਿੰਘ ਸਟੇਡੀਅਮ ਐਥਲੈਟਿਕ ਟਰੈੱਕ ਬਣਾਉਣ ਲਈ ਖੇਲੋ ਇੰਡੀਆਂ ਸਕੀਮ ਤਹਿਤ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਗਰਾਂਟ ਪਾਸ ਕਰ ਦਿੱਤੀ ਗਈ ਹੈ, ਜਿਸ ਦਾ ਕੰਮ ਟੈਂਡਰਿੰਗ ਪ੍ਰਕਿਰਿਆ ਹੋਣ ਤੋਂ ਬਾਅਦ ਜਲਦ ਹੀ ਸ਼ੁਰੂ ਹੋ ਜਾਵੇਗਾ।
-
Punjab Sports, Youth Services Minister Rana Gurmit Singh Sodhi informed that a grant of ₹ 7 Cr has been approved for laying the athletic track at Shaheed Bhagat Singh Stadium, Ferozepur. Laying work of the track will begin soon after completing the tender process.
— Government of Punjab (@PunjabGovtIndia) November 4, 2020 " class="align-text-top noRightClick twitterSection" data="
">Punjab Sports, Youth Services Minister Rana Gurmit Singh Sodhi informed that a grant of ₹ 7 Cr has been approved for laying the athletic track at Shaheed Bhagat Singh Stadium, Ferozepur. Laying work of the track will begin soon after completing the tender process.
— Government of Punjab (@PunjabGovtIndia) November 4, 2020Punjab Sports, Youth Services Minister Rana Gurmit Singh Sodhi informed that a grant of ₹ 7 Cr has been approved for laying the athletic track at Shaheed Bhagat Singh Stadium, Ferozepur. Laying work of the track will begin soon after completing the tender process.
— Government of Punjab (@PunjabGovtIndia) November 4, 2020
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਖੇਡ ਦੇ ਖੇਤਰ ਵਿੱਚ ਵਧੇਰੇ ਸਹੂਲਤ ਦੇਣ ਲਈ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਸਿੰਥੈਟਿਕ ਐਥਲੈਟਿਕ ਟਰੈੱਕ ਬਣਾਇਆ ਜਾ ਰਿਹਾ ਹੈ। ਇਸ ਲਈ ਭਾਰਤ ਸਰਕਾਰ ਤੋਂ 7 ਕਰੋੜ ਰੁਪਏ ਦੀ ਗ੍ਰਾਂਟ ਪਾਸ ਕਰਵਾ ਲਈ ਗਈ ਹੈ। ਸੋਢੀ ਨੇ ਕਿਹਾ ਕਿ ਜਲਦ ਦੀ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਕਰਵਾ ਕੇ ਟਰੈੱਕ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਟਰੈਕ ਦੇ ਬਣਨ ਨਾਲ ਨਾ ਸਿਰਫ ਫਿਰੋਜ਼ਪੁਰ ਦੇ ਖਿਡਾਰੀਆਂ ਸਗੋਂ ਆਲੇ ਦੁਆਲੇ ਦੇ ਖਿਡਾਰੀਆਂ ਨੂੰ ਵੀ ਵੱਡੀ ਸਹੂਲਤ ਮਿਲੇਗੀ।
ਰਾਣਾ ਸੋਢੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਸਾਢੇ 5 ਕਰੋੜ ਦੀ ਲਾਗਤ ਨਾਲ ਹਾਕੀ ਐਸਟੋਟਰਫ ਵੀ ਲਗਵਾਇਆ ਜਾ ਰਿਹਾ ਹੈ, ਜਿਸ ਦੀ ਟੈਂਡਰਿੰਗ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।ਉਨਾਂ ਕਿਹਾ ਕਿ ਸਾਢੇ 5 ਕਰੋੜ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਇਸ ਐਸਟੋਟਰਫ ਨਾਲ ਫਿਰੋਜ਼ਪੁਰ ਸਮੇਤ ਨੇੜਲੇ ਸ਼ਹਿਰਾਂ ਫਰੀਦਕੋਟ, ਮੋਗਾ ਤੇ ਤਰਨ ਤਾਰਨ ਨੂੰ ਵੀ ਵੱਡਾ ਫਾਇਦਾ ਮਿਲੇਗਾ।ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਪੇਂਡੂ ਖੇਤਰਾਂ ਵਿੱਚ ਵੀ ਨਵੇਂ ਖੇਡ ਸਟੇਡੀਅਮਾਂ ਅਤੇ ਪੁਰਾਣੇ ਖੇਡ ਸਟੇਡੀਅਮਾਂ ਦਾ ਨਵੀਨੀਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।