ETV Bharat / city

ਭਲਕੇ ਹੋਵੇਗੀ ਕਾਂਸਟੇਬਲ ਦੇ 4,358 ਅਹੁਦਿਆਂ ਲਈ ਲਿਖਤ ਪ੍ਰੀਖਿਆ - ਜ਼ਿਲ੍ਹਾ ਅਤੇ ਆਮਰਡ ਕਾਡਰਾਂ

ਪ੍ਰੀਖਿਆ ਨੂੰ ਲੈ ਕੇ ਏਡੀਜੀਪੀ ਗੁਰਪ੍ਰੀਤ ਕੌਰ ਦੇਓ (ADGP Gurpreet Kaur Deo) ਜੋ ਕਿ ਕੇਂਦਰੀ ਭਰਤੀ ਬੋਰਡ ਦੀ ਚੇਅਰਮੈਨ ਹਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰੀਖਿਆ ਲਈ 4,71,007 ਉਮੀਦਵਾਰਾਂ ਦੇ ਐਡਮਿਟ ਕਾਰਡ (Admit Card) ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸੀ।

ਭਲਕੇ ਹੋਵੇਗੀ ਕਾਂਸਟੇਬਲ ਦੇ 4,358 ਅਹੁਦਿਆਂ ਲਈ ਲਿਖਤ ਪ੍ਰੀਖਿਆ

author img

By

Published : Sep 24, 2021, 10:54 AM IST

ਚੰਡੀਗੜ੍ਹ: ਪੰਜਾਬ ਪੁਲਿਸ (Punjab Police) ਨੇ ਜ਼ਿਲ੍ਹਾ ਅਤੇ ਆਮਰਡ ਕਾਡਰਾਂ ’ਚ 4,358 ਕਾਂਸਟੇਬਲਾਂ (4,358 posts of constable in district and armed cadres) ਦੀ ਵਿਸ਼ਾਲ ਭਰਤੀ ਦੇ ਲਈ ਹੋਣ ਜਾ ਰਹੀਆਂ 25 ਅਤੇ 26 ਸਤੰਬਰ ਨੂੰ ਲਿਖਤ ਪ੍ਰੀਖਿਆ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪ੍ਰੀਖਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।

ਪ੍ਰੀਖਿਆ ਨੂੰ ਲੈ ਕੇ ਏਡੀਜੀਪੀ ਗੁਰਪ੍ਰੀਤ ਕੌਰ ਦੇਓ (ADGP Gurpreet Kaur Deo) ਜੋ ਕਿ ਕੇਂਦਰੀ ਭਰਤੀ ਬੋਰਡ ਦੀ ਚੇਅਰਮੈਨ ਹਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪ੍ਰੀਖਿਆ ਲਈ 4,71,007 ਉਮੀਦਵਾਰਾਂ ਦੇ ਐਡਮਿਟ ਕਾਰਡ (Admit Card) ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਸੀ। 25 ਅਤੇ 26 ਸਤੰਬਰ ਨੂੰ ਹੋਣ ਵਾਲੀਆਂ ਲਿਖਿਤ ਪ੍ਰੀਖਿਆ ਨੂੰ ਦੋ ਸ਼ਿਫਟਾਂ ਚ ਵੰਡਿਆ ਗਿਆ ਹੈ। ਜਿਸ ’ਚ ਪਹਿਲੀ ਸ਼ਿਫਟ ਸਵੇਰ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਹੈ ਜਦਕਿ ਦੂਜੀ ਸ਼ਿਫਟ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲਿਖਤ ਪ੍ਰੀਖਿਆ ਨੂੰ ਕਰਵਾਉਣ ਦੇ ਲਈ 187 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਚ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਏਡੀਜੀਪੀ ਨੇ ਕਿਹਾ ਹੈ ਕਿ ਸਾਰੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ’ਚ ਸਮੇਂ ਮੁਤਾਬਿਕ ਆਉਣਾ ਹੋਵੇਗਾ ਜੇਕਰ ਕੋਈ ਦਿੱਤੇ ਗਏ ਸਮੇਂ ਤੋਂ ਬਾਅਦ ਚ ਆਉਂਦਾ ਹੈ ਤਾਂ ਉਸ ਨੂੰ ਪ੍ਰੀਖਿਆ ਲਈ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ ਪ੍ਰੀਖਿਆ ਹਾਲ ਚ ਐਂਟਰੀ ਕਰਨ ਦੇ ਲਈ ਆਪਣਾ ਐਡਮਿਟ ਕਾਰਡ , ਇੱਕ ਪਾਸਪੋਰਟ ਆਕਾਰ ਦਾ ਰੰਗੀਨ ਫੋਟੋ, ਅਸਲੀ ਪਛਾਣ ਪੱਤਰ ਜਿਵੇਂ ਆਧਾਰ ਕਾਰਡ, ਪਾਸਪੋਰਟ, ਪੈਨ ਕਾਰਡ, ਡ੍ਰਾਈਵਿੰਗ ਲਾਈਸੈਂਸ ਜਾਂ ਫਿਰ ਵੋਟਰ ਆਈਡੀ ਕਾਰਡ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ। ਇਨ੍ਹਾਂ ਚੀਜ਼ਾ ਤੋਂ ਇਲਾਵਾ ਕਿਸੇ ਵੀ ਉਮੀਦਵਾਰ ਨੂੰ ਕੋਈ ਚੀਜ਼ ਅੰਦਰ ਲਿਜਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰੀਖਿਆ ਕੇਂਦਰ ’ਚ ਉਮੀਦਵਾਰਾਂ ਦੇ ਜਾਂਚ ਦੇ ਲਈ ਵੱਡੀ ਗਿਣਤੀ ਚ ਪੁਲਿਸ ਬਲ ਤੈਨਾਤ ਕੀਤੀ ਗਈ ਹੈ।

4,358 ਭਰਤੀ ਲਈ 4,71,007 ਉਮੀਦਵਾਰਾਂ

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਜ਼ਿਲ੍ਹਾ ਅਤੇ ਆਮਰਡ ਕਾਡਰਾਂ ’ਚ 4,358 ਕਾਂਸਟੇਬਲਾਂ ਦੀ ਵਿਸ਼ਾਵ ਭਰਤੀ ਕੱਢੀ ਹੈ ਜਿਸ ਲਈ 4,71,007 ਉਮੀਦਵਾਰਾਂ ਵੱਲੋਂ ਫਾਰਮ ਭਰੇ ਗਏ ਹਨ। ਇਸ ਤੋਂ ਇਲਾਵਾ ਵੀ ਸਰਕਾਰ ਵੱਲੋਂ ਪੁਲਿਸ ਦੇ ਵੱਖ ਵੱਖ ਅਹੁਦਿਆ ਅਤੇ ਵਿਭਾਗਾਂ ਦੇ ਲਈ ਭਰਤੀਆਂ ਕੱਢੀਆਂ ਗਈਆਂ ਸੀ।

ਇਹ ਵੀ ਪੜੋ: NEET ਪ੍ਰੀਖਿਆ 'ਚ ਘੁਟਾਲਾ, ਪਾਸ ਕਰਵਾਉਣ ਲਈ 50 ਲੱਖ ਰੁਪਏ, CBI ਨੇ ਕੀਤਾ ਖੁਲਾਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.