ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਨਾਲ ਐਕਸ਼ਨ ਮੋਡ ’ਚ ਹਨ। ਦੱਸ ਦਈਏ ਕਿ ਸੀਐੱਮ ਮਾਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 3 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ। ਇਨ੍ਹਾਂ ਨਾਲ ਸਬੰਧਿਤ ਮਾਮਲਾ 11 ਕਰੋੜ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ।
11 ਕਰੋੜ ਦਾ ਘੁਟਾਲਾ ਕਰਨ ਦਾ ਇਲਜ਼ਾਮ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਿਨ੍ਹਾਂ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਉਨ੍ਹਾਂ ’ਤੇ 11 ਕਰੋੜ ਦਾ ਘੁਟਾਲਾ ਕਰਨ ਦਾ ਇਲਜ਼ਾਮ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਵੱਲੋਂ ਪਲਾਨਿੰਗ ਵਿਭਾਗ ਅਤੇ ਸੀਐੱਮ ਫੰਡ ਦੇ ਲਈ ਆਈ ਰਕਮ ਦਾ ਗਲਤ ਇਸਤੇਮਾਲ ਕੀਤਾ ਹੈ। ਸਬੰਧਿਤ ਮਾਮਲੇ ਦੀ ਜਾਂਚ ਦੀ ਰਿਪੋਰਟ ’ਚ ਹੋਏ ਖੁਲਾਸੇ ਤੋਂ ਬਾਅਦ ਇਨ੍ਹਾਂ ਤਿੰਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ।
ਇਨ੍ਹਾਂ ਅਧਿਕਾਰੀਆਂ ਨੂੰ ਕੀਤਾ ਗਿਆ ਮੁਅੱਤਲ: ਦੱਸ ਦਈਏ ਕਿ ਸਸਪੈਂਡ ਕੀਤੇ ਗਏ ਅਧਿਕਾਰੀਆਂ ’ਚ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ.) ਜਤਿੰਦਰ ਸਿੰਘ ਢਿੱਲੋਂ, ਸੀਨੀਅਰ ਸਹਾਇਕ (ਲੇਖਾ) ਗੁਰਦੀਪ ਸਿੰਘ ਅਤੇ ਸੀਨੀਅਰ ਸਹਾਇਕ ਚੰਦ ਸਿੰਘ ਸ਼ਾਮਲ ਹਨ।
ਇੰਝ ਆਇਆ ਮਾਮਲਾ ਸਾਹਮਣੇ: ਮੀਡੀਆ ਰਿਪੋਰਟਾਂ ਮੁਤਾਬਿਕ ਰੋਪੜ ਦੇ ਜ਼ਿਲ੍ਹਾ ਡੇਵਲਮੇਂਟ ਅਤੇ ਪੰਚਾਇਤ ਦੇ ਇੱਕ ਅਧਿਕਾਰੀ ਵੱਲੋਂ ਕਿਸੇ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਬੀਡੀਪੀਓ ਅਧਿਕਾਰੀ ਚ ਹੋਈ ਕਿਸੇ ਖਰੀਦ ਨੂੰ ਲੈ ਕੇ ਕੁਝ ਗੜਬੜੀ ਸਾਹਮਣੇ ਆਈ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਮਾਮਲਾ ਸਾਹਮਣੇ ਆਇਆ। ਜਿਸਦੀ ਜਾਂਚ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਇਸ ਤਰ੍ਹਾਂ ਕੀਤਾ ਗਿਆ ਘੁਟਾਲਾ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਲਾਨਿੰਗ ਬੋਰਡ ਵੱਲੋਂ ਬੀਡੀਪੀਓ ਦਫਤਰ ਨੂੰ 7.38 ਕਰੋੜ ਦੀ ਗ੍ਰਾਂਟ ਭੇਜੀ ਸੀ, ਬੀਡੀਪੀਓ ਦਫਤਰ ਨੇ 6.5 ਕਰੋੜ ਦੀ ਰਕਮ ਨੂੰ ਖਰਚ ਦਿੱਤਾ ਜਿਸ ਸਬੰਧੀ ਦਫਤਰ ਚ ਕਿਸੇ ਵੀ ਤਰ੍ਹਾਂ ਨਾ ਕੋਈ ਰਿਕਾਰਡ, ਕੋਈ ਕੋਟੇਸ਼ਨ ਅਤੇ ਨਾ ਹੀ ਕੋਈ ਬਿਲ। ਪੰਜਾਬ ਚ ਵਿਧਾਨਸਭਾ ਚੋਣਾਂ ਦੇ ਕਾਰਨ 8 ਜਨਵਰੀ ਨੂੰ ਹੀ ਚੋਣ ਜਾਬਤਾ ਲਾਗੂ ਕੀਤਾ ਗਿਆ ਸੀ ਜਿਸ ਕਾਰਨ ਵਿਭਾਗ ਇਹ ਰਕਮ ਨਹੀਂ ਖਰਚ ਸਕਦਾ ਸੀ।
ਜਾਂਚ ਦੇ ਘੇਰੇ ’ਚ ਕੁਝ ਕੰਪਨੀਆਂ: ਇਸ ਮਾਮਲੇ ਸਬੰਧੀ ’ਚ ਜਾਂਚ ਦੇ ਘੇਰੇ ਚ ਕੰਪਨੀਆਂ ਵੀ ਹਨ ਜਿਨ੍ਹਾਂ ਚ ਕ੍ਰਿਕੇਟ ਦਾ ਸਾਮਾਨ ਬਣਾਉਣ ਵਾਲੀ ਕੰਪਨੀ, ਐਕਸਪੋਰਟ ਕੰਪਨੀ ਅਤੇ ਕੰਸਟ੍ਰਕਸ਼ਨ ਕੰਪਨੀ ਵੀ ਸ਼ਾਮਲ ਹੈ। ਹਾਲਾਂਕਿ ਇਹ ਕੰਪਨੀ ਅਸਲੀ ਹੈ ਜਾਂ ਨਕਲੀ ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 24 ਦੰਸਬਰ ਨੂੰ ਬੀਡੀਪੀਓ ਦਫਤਰ ਰੋਪੜ ਨੂੰ ਸੀਐੱਮ ਕੋਟੇ ਚੋਂ 3.95 ਕਰੋੜ ਦਾ ਫੰਡ ਰਿਲੀਜ ਹੋਇਆ। 27 ਦਸੰਬਰ ਨੂੰ ਹੀ ਇਸ ਚੋਂ 3.18 ਲੱਖ ਰੁਪਏ ਦੀ ਪੇਮੇਂਟ ਕਰ ਦਿੱਤੀ ਗਈ। ਜਿਸ ਦਾ ਕੋਈ ਰਿਕਾਰਡ ਨਹੀਂ ਹੈ।
ਇਹ ਵੀ ਪੜੋ: ਨਸ਼ਿਆਂ ਖਿਲਾਫ ਮੁਸਤੈਦ ਪੁਲਿਸ, ਛਾਪੇਮਾਰੀ ਦੌਰਾਨ ਚਾਰ ਲੋਕ ਪੁਲਿਸ ਹਿਰਾਸਤ ’ਚ