ETV Bharat / city

ਆਰਡੀਐਫ਼ 'ਚ ਕਟੌਤੀ ਦਾ ਮਾਮਲਾ ਅਦਾਲਤ 'ਚ ਲੈ ਕੇ ਜਾਵਾਂਗੇ: ਮਨਪ੍ਰੀਤ ਬਾਦਲ - ਭਾਜਪਾ ਸਰਕਾਰ ਨੂੰ ਨਸੀਹਤ

ਸੈਕਟਰ 10 ਸਥਿਤ ਹੋਟਲ ਮਾਊਂਟ ਵਿਊ ਵਿਖੇ ਨਾਬਾਰਡ ਵੱਲੋਂ ਸਟੇਟ ਕਰੈਡਿਟ ਸੈਮੀਨਾਰ 2021-2022 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤ ਕੀਤੀ।

ਆਰਡੀਐਫ਼ 'ਚ ਕਟੌਤੀ ਦਾ ਮਾਮਲਾ ਅਦਾਲਤ 'ਚ ਲੈ ਕੇ ਜਾਵਾਂਗੇ: ਮਨਪ੍ਰੀਤ ਬਾਦਲ

author img

By

Published : Jan 21, 2021, 10:43 PM IST

ਚੰਡੀਗੜ੍ਹ: ਸੈਕਟਰ 10 ਸਥਿਤ ਹੋਟਲ ਮਾਊਂਟ ਵਿਊ ਵਿਖੇ ਨਾਬਾਰਡ ਵੱਲੋਂ ਸਟੇਟ ਕਰੈਡਿਟ ਸੈਮੀਨਾਰ 2021-2022 ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਫ਼ੰਡ ਵਿੱਚ ਜਾਣ-ਬੁੱਝ ਕੇ ਦੋ ਫ਼ੀਸਦੀ ਕਟੌਤੀ ਕੀਤੀ ਗਈ ਹੈ। ਇਹ 1908 ਤੋਂ ਸਟੈਚੁਰੀ ਟੈਕਸ ਹੁਣ ਤੱਕ ਤਿੰਨ ਫ਼ੀਸਦੀ ਸੂਬਾ ਸਰਕਾਰ ਨੂੰ ਮਿਲਦਾ ਆ ਰਿਹਾ ਤੇ ਕੇਂਦਰ ਸਰਕਾਰ ਇਸ ਨੂੰ ਕੱਟ ਨਹੀਂ ਸਕਦੀ ਕਿਉਂਕਿ ਸੂਬਾ ਸਰਕਾਰ ਹਾਈਕੋਰਟ ਵਿਚ ਇਸ ਮਾਮਲੇ ਵਿੱਚ ਕੇਸ ਜਿੱਤ ਚੁੱਕੀ ਹੈ।

ਆਰਡੀਐਫ਼ 'ਚ ਕਟੌਤੀ ਦਾ ਮਾਮਲਾ ਅਦਾਲਤ 'ਚ ਲੈ ਕੇ ਜਾਵਾਂਗੇ: ਮਨਪ੍ਰੀਤ ਬਾਦਲ

ਕੇਂਦਰ ਵੱਲੋਂ ਇੱਕ ਚਿੱਠੀ ਜਾਰੀ ਕਰ ਕੇ ਇਹ ਪੁੱਛਿਆ ਗਿਆ ਕਿ ਆਰਡੀਐਫ ਦੇ ਪੈਸੇ ਦਾ ਕਿਸ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ, ਬਾਰੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਦਸ ਸਾਲ ਦਾ ਰਿਕਾਰਡ ਕੇਂਦਰ ਸਰਕਾਰ ਨੂੰ ਭੇਜਿਆ ਜਾ ਚੁੱਕਿਆ ਹੈ। ਇਸ ਟੈਕਸ ਦੇ ਹੱਕ ਲਈ ਸੂਬਾ ਸਰਕਾਰ ਕੋਰਟ ਵਿੱਚ ਮੁੜ ਜਾਵੇਗੀ।

ਮਨਪ੍ਰੀਤ ਸਿੰਘ ਬਾਦਲ ਨੇ ਵੀ ਖਦਸ਼ਾ ਜ਼ਾਹਰ ਕੀਤਾ ਕਿ ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਨਾਲ ਕੇਂਦਰ ਸਰਕਾਰ ਵੱਲੋਂ ਵਿਤਕਰਾ ਕੀਤਾ ਜਾ ਰਿਹੈ ਤੇ ਕਿਸਾਨੀ ਘੋਲ ਨੂੰ ਖ਼ਤਮ ਕਰਵਾ ਕੇ ਮੁੜ ਆਰਪੀਐਫ਼ ਦਾ ਪੈਸਾ ਰਿਲੀਜ਼ ਕਰਕੇ ਵਾਹ-ਵਾਹੀ ਖੱਟਣ ਦੀ ਕੋਸ਼ਿਸ਼ ਕਰੇਗੀ।

ਮਨਪ੍ਰੀਤ ਬਾਦਲ ਨੇ ਭਾਜਪਾ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਰਕਾਰਾਂ ਮਾਂ-ਬਾਪ ਵਰਗੀਆਂ ਹੁੰਦੀਆਂ ਹਨ। ਇਸ ਲਈ ਅਜਿਹੇ ਕੰਮ ਕਰਨਾ ਕੇਂਦਰ ਸਰਕਾਰ ਨੂੰ ਸ਼ੋਭਾ ਨਹੀਂ ਦਿੰਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.