ETV Bharat / city

ਹਾਈਕੋਰਟ ਦਾ ਫੈਸਲਾ: 16 ਸਾਲਾ ਮੁਸਲਿਮ ਕੁੜੀ ਕਰਵਾ ਸਕਦੀ ਹੈ ਆਪਣੀ ਮਰਜ਼ੀ ਨਾਲ ਵਿਆਹ !

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਪ੍ਰੇਮੀ ਜੋੜੇ ਵੱਲੋਂ ਪਟੀਸ਼ਨ ’ਤੇ ਸੁਣਵਾਈ ਕਰ ਅਹਿਮ ਫੈਸਲਾ ਸੁਣਾਇਆ ਹੈ। ਜੇਕਰ ਕੋਈ ਵੀ ਲੜਕਾ ਅਤੇ ਲੜਕੀ ਜਵਾਨ ਹੋ ਜਾਂਦਾ ਹੈ ਤਾਂ ਉਹ ਆਪਣੀ ਪਸੰਦ ਦੇ ਕਿਸੇ ਨਾਲ ਵੀ ਵਿਆਹ ਕਰਨ ਲਈ ਆਜ਼ਾਦ ਹੈ।

ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ
author img

By

Published : Jun 20, 2022, 4:22 PM IST

Updated : Jun 20, 2022, 5:07 PM IST

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ ਹੈ। ਫੈਸਲੇ ਮੁਤਾਬਿਕ 16 ਸਾਲ ਦੀ ਮੁਸਲਿਮ ਲੜਕੀ ਆਪਣੀ ਮਰਜ਼ੀ ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ। ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਨਵਵਿਆਹੇ ਜੋੜੇ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇਗੀ।

ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਪ੍ਰੇਮੀ ਜੋੜੇ ਵੱਲੋਂ ਪਟੀਸ਼ਨ ’ਤੇ ਸੁਣਵਾਈ ਕਰ ਅਹਿਮ ਫੈਸਲਾ ਸੁਣਾਇਆ ਹੈ। ਦਰਅਸਲ ਪ੍ਰੇਮੀ ਜੋੜੇ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਸ ਚ ਪ੍ਰੇਮ ਕਰਦੇ ਹਨ ਜਿਸ ਦੇ ਚੱਲਦੇ ਉਨ੍ਹਾਂ ਨੇ 8 ਜੂਨ 2022 ਨੂੰ ਮੁਸਲਿਮ ਰੀਤੀ ਰਿਵਾਜ਼ਾਂ ਦੇ ਤਹਿਤ ਨਿਕਾਹ ਕਰ ਲਿਆ ਸੀ। ਵਿਆਹ ਤੋਂ ਬਾਅਦ ਪ੍ਰੇਮੀ ਜੋੜੇ ਨੇ ਸੁਰੱਖਿਆ ਦੀ ਮੰਗ ਨੂੰ ਲੈ ਕੇ ਹਾਈਕੋਰਟ ਪਹੁੰਚਿਆ ਜਿੱਥੇ ਉਨ੍ਹਾਂ ਨੇ ਖੁਦ ਦੀ ਜਾਨ ਨੂੰ ਖਤਰਾ ਦੱਸਿਆ ਜਿਸਦਾ ਇਲਜ਼ਾਮ ਉਨ੍ਹਾਂ ਆਪਣੇ ਪਰਿਵਾਰ ’ਤੇ ਲਗਾਇਆ।

ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ
ਹਾਈਕੋਰਟ ਦਾ ਫੈਸਲਾ

ਹਾਈਕੋਰਟ ਨੇ ਕਿਹਾ ਕਿ ਹਰ ਇੱਕ ਨਾਗਰੀਕ ਨੂੰ ਜੀਵਨ ਅਤੇ ਆਜਾਦੀ ਦੀ ਰੱਖਿਆ ਦਾ ਅਧਿਕਾਰ ਹੈ। ਹਾਈਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਲੜਕਾ ਅਤੇ ਲੜਕੀ ਜਵਾਨ ਹੋ ਜਾਂਦਾ ਹੈ ਤਾਂ ਉਹ ਆਪਣੀ ਪਸੰਦ ਦੇ ਕਿਸੇ ਨਾਲ ਵੀ ਵਿਆਹ ਕਰਨ ਲਈ ਆਜ਼ਾਦ ਹੈ। ਉਨ੍ਹਾਂ ਦੇ ਇਸ ਫੇਸਲੇ ’ਚ ਮਾਪਿਆਂ ਦਾ ਕੋਈ ਦਖਲਅੰਦਾਜੀ ਨਹੀਂ ਹੋਣੀ ਚਾਹੀਦੀ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਸਬੂਤ ਮੌਜੂਦ ਨਹੀਂ ਹਨ ਤਾਂ 15 ਸਾਲ ਦੀ ਉਮਰ ਨੂੰ ਵਿਆਹ ਯੋਗ ਮੰਨਿਆ ਜਾਵੇਗਾ।

ਇਹ ਸੀ ਮਾਮਲਾ: ਮਿਲੀ ਜਾਣਕਾਰੀ ਮੁਤਾਬਿਕ ਪਠਾਨਕੋਟ ’ਚ ਇੱਕ ਨਵਵਿਆਹੇ ਜੋੜੇ ਨੇ ਵਿਆਹ ਤੋਂ ਬਾਅਦ ਸੁਰੱਖਿਆ ਦੀ ਮੰਗ ਨੂੰ ਲੈ ਕੇ ਐਸਐਸਪੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਤੇ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਵੱਲੋਂ ਹਾਈਕੋਰਟ ਦਾ ਰੁੱਖ ਕੀਤਾ ਗਿਆ। ਜਿੱਥੇ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਸਲਿਮ ਲੜਕੀ ਦਾ ਵਿਆਹ ਮੁਸਲਿਮ ਪਰਸਨਲ ਲਾਅ ਤਹਿਤ ਹੀ ਹੁੰਦਾ ਹੈ। 'ਪ੍ਰਿੰਸੀਪਲਜ਼ ਆਫ਼ ਮੁਹੰਮਦੀ ਲਾਅ' ਦੇ ਆਰਟੀਕਲ 195 ਦੇ ਤਹਿਤ, ਪਟੀਸ਼ਨਕਰਤਾ 16 ਸਾਲ ਤੋਂ ਵੱਧ ਉਮਰ ਦੇ ਹੋਣ ਤੋਂ ਬਾਅਦ ਆਪਣੇ ਪਸੰਦ ਦੇ ਲੜਕੇ ਨਾਲ ਵਿਆਹ ਕਰਵਾ ਸਕਦੀ ਹੈ ਇਸਦੇ ਲਈ ਉਹ ਆਜਾਦ ਹੈ। ਪ੍ਰਿੰਸੀਪਲਜ਼ ਆਫ਼ ਮੁਹੰਮਦੀ ਲਾਅ ਦੀ ਕਿਤਾਬ ਨੂੰ ਦਿਨਸ਼ਾ ਫਰਦੁੰਜੀ ਮੁੱਲਾ ਵੱਲੋਂ ਲਿਖੀ ਗਈ ਹੈ। ਦੂਜੇ ਪਾਸੇ ਲੜਕਾ ਵੀ 21 ਸਾਲਾਂ ਦਾ ਹੈ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲਕਾਂਡ: ਮੂਸੇਵਾਲਾ ਨੂੰ ਗੋਲੀਆਂ ਮਾਰਨ ਵਾਲੇ 2 ਸ਼ੂਟਰ ਗ੍ਰਿਫ਼ਤਾਰ

Last Updated : Jun 20, 2022, 5:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.