ETV Bharat / city

ਨਗਰ ਨਿਗਮ ਚੋਣਾਂ 2021 ਲਈ 15, 305 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ - nomination papers

ਪੰਜਾਬ ਰਾਜ ਦੀਆਂ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ 15305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਪੂਰੀ ਖ਼ਬਰ ਪੜ੍ਹੋ...

15,305 candidates filed nomination papers for Municipal Elections 2021
ਨਗਰ ਨਿਗਮ ਚੋਣਾਂ 2021 ਲਈ 15, 305 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
author img

By

Published : Feb 4, 2021, 5:59 PM IST

ਚੰਡੀਗੜ੍ਹ: ਪੰਜਾਬ ਰਾਜ ਦੀਆਂ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ 15305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਫਤਰ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਆਖਰੀ ਦਿਨ 3 ਫਰਵਰੀ 2021 ਤੱਕ ਸੂਬੇ ਦੀਆਂ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ ਕੁਲ 2302 ਵਾਰਡਾਂ ਲਈ ਕੁਲ 15305 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ ਜਿਨਾਂ ਵਿਚੋ ਕਾਂਗਰਸ ਪਾਰਟੀ ਦੇ 1652, ਭਾਰਤੀ ਜਨਤਾ ਪਾਰਟੀ ਦੇ 670, ਸ੍ਰ਼ੋਮਣੀ ਅਕਾਲੀ ਦਲ ਦੇ 1526, ਆਮ ਆਦਮੀ ਪਾਰਟੀ ਦੇ 1155, ਬਹੁਜਨ ਸਮਾਜ ਪਾਰਟੀ ਦੇ 102, ਪੀ.ਡੀ.ਪੀ. ਦੇ 7 ਅਤੇ 10193 ਆਜ਼ਾਦ ਉਮੀਦਵਾਰ ਹਨ।

ਉਨ੍ਹਾਂ ਦੱਸਿਆ ਕਿ ਬਠਿੰਡਾ ਨਗਰ ਨਿਗਮ ਲਈ 417 ਉਮੀਦਵਾਰ, ਅਬੋਹਰ ਲਈ 388 ਉਮੀਦਵਾਰ, ਬਟਾਲਾ ਲਈ 420 ਉਮੀਦਵਾਰ, ਹੁਸਿ਼ਆਰਪੁਰ ਲਈ 343 ਉਮੀਦਵਾਰ, ਮੋਗਾ ਲਈ 577 ਉਮੀਦਵਾਰ, ਪਠਾਨਕੋਟ ਲਈ 336 ਉਮੀਦਵਾਰ, ਐਸ.ਏ.ਐਸ.ਨਗਰ ਲਈ 419 ਉਮੀਦਵਾਰ, ਕਪੂਰਥਲਾ ਲਈ 318 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਇਸ ਤੋ ਇਲਾਵਾ ਅੰਮ੍ਰਿਤਸਰ ਦੇ ਵਾਰਡ ਨੰ: 37 ਲਈ ਹੋ ਰਹੀ ਜਿ਼ਮਨੀ ਚੋਣ ਲਈ 11 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿੱਚ 140, ਰਮਦਾਸ ਵਿੱਚ 109, ਰਈਆ ਵਿੱਚ 88, ਮਜੀਠਾ ਵਿੱਚ 75 ਅਤੇ ਜੰਡਿਆਲਾ ਗੁਰੂ ਵਿੱਚ 157 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਜਦਕਿ ਤਰਨਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿੱਚ 66 ਅਤੇ ਪੱਟੀ ਵਿੱਚ 111, ਗੁਰਦਾਸਪੁਰ ਜ਼ਿਲ੍ਹੇ ਵਿੱਚ, ਸ੍ਰੀ ਹਰਗੋਬਿੰਦਪੁਰ ਵਿੱਚ 57, ਫ਼ਤਿਹਗੜ੍ਹ ਚੂੜੀਆਂ ਵਿੱਚ 60, ਧਾਰੀਵਾਲ ਵਿੱਚ 67, ਕਾਦੀਆਂ 73 ਅਤੇ ਦੀਨਾਨਗਰ ਵਿੱਚ 85 ਅਤੇ ਗੁਰਦਾਸਪੁਰ ਵਿੱਚ 150 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।

ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿੱਚ 85 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।ਬੁਲਾਰੇ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ 117, ਨੂਰਮਹਿਲ ਵਿੱਚ 76, ਫਿਲੌਰ ਵਿੱਚ 78, ਕਰਤਾਰਪੁਰ ਵਿੱਚ 83, ਅਲਾਵਲਪੁਰ ਵਿੱਚ 57 , ਆਦਮਪੁਰ ਵਿੱਚ 59 , ਲੋਹੀਆਂ ਵਿੱਚ 67 ਅਤੇ ਮਹਿਤਪੁਰ ਵਿੱਚ 56 ਉਮੀਦਵਾਰਾਂ ਵਲੌ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਜਦਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ 68 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿੱਚ 62 , ਮੁਕੇਰੀਆਂ 87, ਉੜਮੁੜ ਟਾਂਡਾ ਵਿੱਚ 84, ਗੜ੍ਹਸ਼ੰਕਰ ਵਿੱਚ 77 , ਗੜ੍ਹਦੀਵਾਲਾ ਵਿੱਚ 70, ਹਰਿਆਣਾ ਵਿੱਚ 58, ਅਤੇ ਸ਼ਾਮਚੁਰਾਸੀ ਵਿੱਚ 51 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਜਦਕਿ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ ਵਿੱਚ 120, ਬੰਗਾ 86 ਅਤੇ ਰਾਹੋ 71ਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ 262, ਜਗਰਾਉ ਵਿੱਚ 122, ਸਮਰਾਲਾ ਵਿੱਚ 73, ਰਾਏਕੋਟ 62, ਦੋਰਾਹਾ 72 ਅਤੇ ਪਾਇਲ ਵਿੱਚ 46 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ ਹਨ।

ਅੱਗੇ ਬੁਲਾਰੇ ਨੇ ਦੱਸਿਆ ਕਿ ਰੂਪਨਗਰ ਵਿੱਚ 121, ਅਨੰਦਪੁਰ ਸਾਹਿਬ ਵਿੱਚ 86, ਕੀਰਤਪੁਰ ਸਾਹਿਬ ਵਿੱਚ 75 , ਨੰਗਲ ਵਿੱਚ 111 , ਮੋਰਿੰਡਾ ਵਿੱਚ 120 ਅਤੇ ਚਮਕੌਰ ਸਾਹਿਬ ਵਿੱਚ 47 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ ਹੈ ਜਦਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਹਿੰਦ ਫਤਿਹਗੜ੍ਹ ਸਾਹਿਬ ਵਿੱਚ 167, ਗੋਬਿੰਦਗੜ੍ਹ ਵਿੱਚ 240 ,ਬੱਸੀ ਪਠਾਣਾ ਵਿੱਚ 104 ਅਤੇ ਖਮਾਣੋ ਵਿੱਚ 60 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ 171 , ਨਾਭਾ ਵਿੱਚ 160, ਸਮਾਣਾ ਵਿੱਚ 148, ਪਾਤੜਾਂ ਵਿੱਚ 134 ਜਦ ਕਿ ਸੰਗਰੂਰ ਜ਼ਿਲ੍ਹੇ ਵਿੱਚ ਮਲੇਰਕੋਟਲਾ 171, ਸੁਨਾਮ 153, ਅਹਿਮਦਗੜ੍ਹ 104, ਧੂਰੀ 142, ਲਹਿਰਾਗਾਗਾ 97, ਲੌਂਗੋਵਾਲ 55, ਅਮਰਗੜ੍ਹ 59 ਅਤੇ ਭਵਾਨੀਗੜ੍ਹ 84 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਬਰਨਾਲਾ ਵਿੱਚ 403, ਤਪਾ 140, ਭਦੌੜ 132 , ਧਨੌਲਾ 99 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ ਹਨ ਜਦਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਨੂੜ ਵਿੱਚ 57 ਖਰੜ 234, ਜ਼ੀਰਕਪੁਰ 229, ਡੇਰਾਬੱਸੀ 150, ਕੁਰਾਲੀ 106, ਨਵਾਂਗਾਉਂ 179 ਅਤੇ ਲਾਲੜੂ 129 ਜਦਕਿ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ 52, ਗੋਨਿਆਣਾ 79, ਮੌੜ 116 , ਰਾਮਾ 92, ਕੋਟਫੱਤਾ 33, ਸੰਗਤ 46, ਕੋਠੇਗੁਰੂ 52, ਮਹਿਰਾਜ 59 , ਕੋਟਸ਼ਮੀਰ 50, ਲਹਿਰਾ ਮੁਹੱਬਤ 11, ਭਾਈਰੂਪਾ 63, ਨਥਾਣਾ 62, ਮਲੂਕਾ 39 ਅਤੇ ਭਗਤਾ ਭਾਈਕਾ 63 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।

ਬੁਲਾਰੇ ਨੇ ਅੱਗੇ ਦੱਸਿਆ ਕਿ ਮਾਨਸਾ ਵਿੱਚ 240, ਬੁਢਲਾਡਾ 254, ਬਰੇਟਾ 130, ਬੋਹਾ 141 ਅਤੇ ਜੋਗਾ 92 ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੁਕਤਸਰ ਵਿੱਚ 256, ਮਲੋਟ 164, ਗਿੱਦੜਬਾਹਾ 132 ਜਦਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ ਵਿੱਚ 193, ਗੁਰੂ ਹਰਸਹਾਏ 58, ਜ਼ੀਰਾ 42, ਤਲਵੰਡੀ ਭਾਈ 96, ਮੁਦਕੀ 80 ਅਤੇ ਮਮਦੋਟ 83 ਜਦਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ ਵਿੱਚ 296 ਅਤੇ ਜਲਾਲਾਬਾਦ ਵਿੱਚ 166, ਅਰਣੀਵਾਲਾ ਸ਼ੇਖ ਸੁਭਾਣ ਵਿੱਚ 76 ਅਤੇ ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਫਰੀਦਕੋਟ ਵਿੱਚ 153, ਕੋਟਕਪੁਰਾ 216 ਅਤੇ ਜੈਤੋ 146 ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਬੱਧਨੀਕਲਾਂ 120 , ਕੋਟ ਈਸੇ ਖਾਂ 126 ਅਤੇ ਨਿਹਾਲ ਸਿੰਘ ਵਾਲਾ ਵਿੱਚ 119 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਇਰ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਸੂਬੇ ਦੇ ਦੋ ਨਗਰ ਪੰਚਾਇਤਾਂ/ਨਗਰ ਕੌਂਸਲਾਂ ਦੇ ਛੇ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਉੁਨਾਂ ਵਿਚੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੇ ਵਾਰਡ ਨੰ: 1 ਅਤੇ 11 ਲਈ 10 ਉਮੀਦਵਾਰ, ਤਲਵਾੜਾ ਦੇ ਵਾਰਡ ਨੰ: 1 ਲਈ 7 ਉਮੀਦਵਾਰ ਜਦਕਿ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਦਾਖਾਂ ਦੇ ਵਾਰਡ ਨੰ. 8 ਵਿੱਚ 2 ਉਮੀਦਵਾਰ, ਸਾਹਨੇਵਾਲ ਦੇ ਵਾਰਡ ਨੰ: 6 ਲਈ 6 ਉਮੀਦਵਾਰ, ਜਿ਼ਲਾ ਫਤਿਹਗੜ ਸਾਹਿਬ ਦੇ ਅਮਲੋਹ ਦੇ ਵਾਰਡ ਨੰ: 12 ਲਈ 9 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.