ਚੰਡੀਗੜ੍ਹ: ਪੰਜਾਬ ਚ ਸੱਤਾ ਹਾਸਿਲ ਕਰਨ ਤੋਂ ਬਾਅਦ ਮਾਨ ਸਰਕਾਰ ਹੁਣ ਪੂਰੇ ਐਕਸ਼ਨ ’ਚ ਹੈ। ਜੀ ਹਾਂ ਮਾਨ ਸਰਕਾਰ ਵੱਲੋਂ ਸੂਬੇ ’ਚ ਮੁਹੱਲਾ ਕਲੀਨਿਕਾਂ ਤੋਂ ਬਾਅਦ ਸਮਾਰਟ ਸਕੂਲਾਂ ਨੂੰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਨਾਲ ਸਿੱਖਿਆ ਦੇ ਪੱਧਰ ਨੂੰ ਵਧੀਆ ਬਣਾਇਆ ਜਾ ਸਕੇ। ਜਿਸ ਨਾਲ ਪੰਜਾਬ ਦਾ ਭਵਿੱਖ ਵਧੀਆ ਬਣ ਸਕੇ।
ਥਾਂ ਦੀ ਕੀਤੀ ਜਾ ਰਹੀ ਹੈ ਚੋਣ: ਦੱਸ ਦਈਏ ਕਿ ਹੁਣ ਤੱਕ ਸਿੱਖਿਆ ਵਿਭਾਗ 100 ਖੇਤਰਾਂ ਦੀ ਪਛਾਣ ਕਰ ਚੁੱਕਿਆ ਹੈ। ਸਰਕਾਰ ਵੱਲੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਬਜਟ ਤੋਂ ਪਹਿਲਾਂ 117 ਵਿਧਾਨਸਭਾ ਹਲਕਿਆਂ ’ਚ ਉਸ ਥਾਂ ਦੀ ਚੋਣ ਕੀਤੀ ਜਾ ਰਹੀ ਹੈ ਜਿੱਥੇ ਸਰਕਾਰ ਵੱਲੋਂ ਸਮਾਰਟ ਸਕੂਲ ਬਣਾਏ ਜਾਣਗੇ। ਇਸ ਦੇ ਤਹਿਤ ਸਾਰੇ ਸਰਕਾਰ ਸਕੂਲਾਂ ਨੂੰ ਇੱਕ ਤੋਂ ਬਾਅਦ ਇੱਕ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਸਮਾਰਟ ਸਕੂਲਾਂ ਦੀ ਖਾਸੀਅਤ: ਦੱਸ ਦਈਏ ਕਿ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਵੱਲੋਂ ਸਮਾਰਟ ਸਕੂਲਾਂ ਸਬੰਧੀ ਕੰਮਾਂ ਨੂੰ ਸ਼ੁਰੂ ਕਰਵਾ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਇੱਕ ਟੀਮ ਵੀ ਬਣਾਈ ਹੈ। ਜੋ ਕਿ ਪ੍ਰੋਜੈਕਟ ਦੇ ਤਹਿਤ ਸਮਾਰਟ ਸਕੂਲਾਂ ਨੂੰ ਸਮਾਰਟ ਕਲਾਸਰੂਮਾਂ ਦੇ ਨਾਲ ਤਿਆਰ ਕੀਤਾ ਜਾਵੇਗਾ। ਇਨ੍ਹਾਂ ਸਮਾਰਟ ਸਕੂਲਾਂ ਦਾ ਮੁੱਖ ਮਕਸਦ ਨਿੱਜੀ ਸਕੂਲਾਂ ਸਕੂਲਾਂ ਨਾਲੋਂ ਵਧੀਆਂ ਬਣਾਉਣ ਦੀ ਕੋਸ਼ਿਸ਼ ਹੋਵੇਗੀ। ਤਾਂ ਜੋ ਬੱਚਿਆ ਨੂੰ ਵਧੀਆ ਸਿੱਖਿਆ ਹਾਸਿਲ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕੁਝ ਅਜਿਹੇ ਸਕੂਲਾਂ ਦੀ ਵੀ ਚੋਣ ਕੀਤੀ ਗਈ ਹੈ ਜਿਨ੍ਹਾਂ ਦਾ ਢਾਂਚਾ ਕੁਝ ਹੱਦ ਤੱਕ ਵਧੀਆ ਹੈ।
ਸਿੱਖਿਆ ਚ ਸੁਧਾਰ ਮੁੱਖ ਮਕਸਦ: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸਮਾਰਟ ਸਕੂਲਾਂ ਦੇ ਰਾਹੀ ਸਿੱਖਿਆ ਚ ਸੁਧਾਰ ਕੀਤਾ ਜਾਵੇਗਾ। ਵਿਦਿਆਰਥੀਆੰ ਨੂੰ ਆਧੁਨਿਕ ਸਹੁਲਤਾਂ ਦਿੱਤੀਆਂ ਜਾਣਗੀਆਂ। ਸਮਾਰਟ ਕਲਾਸਰੂਮ ’ਚ ਡਿਜੀਟਲ ਬੋਰਡ, ਵੱਡੇ ਟੇਬਲ, ਨਵੀਂਆਂ ਲੈਬਸ ਅਤੇ ਵਧੀਆ ਟੀਚਰ ਹੋਣਗੇ। ਨਾਲ ਹੀ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਇਨਡੋਰ ਅਤੇ ਆਉਟਡੋਰ ਖੇਡਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਮਾਰਟ ਸਕੂਲਾਂ ਚ ਵਿਦਿਆਰਥੀਆਂ ਨੂੰ ਵਧੀਆਂ ਸਹੂਲਤਾਂ ਮਿਲਣਗੀਆਂ ਜਿਸ ਨਾਲ ਉਹ ਵਧੀਆ ਢੰਗ ਨਾਲ ਆਪਣੀ ਪੜਾਈ ਪੂਰੀ ਕਰ ਸਕਣਗੇ।
ਇਹ ਵੀ ਪੜੋ: 57 ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਅੱਜ ਤੋਂ, ਪੰਜਾਬ ਦੀਆਂ 2 ਸੀਟਾਂ