ETV Bharat / city

ਕਣਕ ਦਾ ਝਾੜ ਘੱਟ ਹੋਣ ਕਾਰਨ ਇੱਕ ਹੋਰ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ - farmer committed suicide

ਬਠਿੰਡਾ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਖੇ ਕਣਕ ਦਾ ਝਾੜ ਘੱਟ ਹੋਣ ਕਾਰਨ ਇੱਕ ਨੌਜਵਾਨ ਜਸਪਾਲ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।

ਕਿਸਾਨ ਨੇ ਕੀਤੀ ਖੁਦਕੁਸ਼ੀ
ਕਿਸਾਨ ਨੇ ਕੀਤੀ ਖੁਦਕੁਸ਼ੀ
author img

By

Published : Apr 20, 2022, 1:04 PM IST

Updated : Apr 20, 2022, 2:09 PM IST

ਬਠਿੰਡਾ: ਸੂਬੇ ਭਰ ’ਚ ਇੱਕ ਪਾਸੇ ਜਿੱਥੇ ਕਣਕ ਦੀ ਵਾਢੀ ਦਾ ਸੀਜ਼ਨ ਚਲ ਰਿਹਾ ਹੈ ਉੱਥੇ ਹੀ ਕਣਕ ਦੀ ਝਾੜ ਘੱਟ ਹੋਣ ਕਾਰਨ ਕਈ ਕਿਸਾਨ ਪਰੇਸ਼ਾਨ ਹਨ। ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਣਕ ਦਾ ਝਾੜ ਘੱਟ ਹੋਣ ਕਾਰਨ ਇੱਕ ਨੌਜਵਾਨ ਜਸਪਾਲ ਸਿੰਘ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ।

ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ

ਟ੍ਰੇਨ ਥੱਲੇ ਆ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ: ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਜਸਪਾਲ ਸਿੰਘ ਦਾ ਕਣਕ ਦਾ ਝਾੜ ਘੱਟ ਹੋਇਆ ਸੀ ਜਿਸ ਕਾਰਨ ਉਸ ਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਆਪਣੇ ਪਿੱਛੇ ਮਾਂ ਪਿਓ, ਪਤਨੀ ਅਤੇ ਬੱਚੇ ਛੱਡ ਗਿਆ ਹੈ।

9 ਲੱਖ ਰੁਪਏ ਤੱਕ ਦਾ ਸੀ ਕਰਜ਼ਾ: ਇਸ ਸਬੰਧ ’ਚ ਕਿਸਾਨ ਆਗੂ ਹਰਜਿੰਦਰ ਸਿੰਘ ਬੰਗੀ ਨੇ ਕਿਹਾ ਕਿ ਖੇਤੀ ਪ੍ਰਤੀ ਗਲਤ ਨੀਤੀਆ ਦੇ ਕਾਰਨ ਕਿਸਾਨ ਖੁਦਕੁਸ਼ੀਆਂ ਵੱਲ ਤੁਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕਿਸਾਨ ’ਤੇ ਲਗਭਗ 9 ਲੱਖ ਰੁਪਏ ਤੱਕ ਦਾ ਕਰਜਾ ਸੀ ਜਿਸ ਕਾਰਨ ਕਿਸਾਨ ਪਰੇਸ਼ਾਨ ਸੀ। ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ।

ਪਹਿਲਾਂ ਭਰਾ ਨੇ ਵੀ ਕੀਤੀ ਸੀ ਖੁਦਕੁਸ਼ੀ: ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨ ਦੇ ਭਰਾ ਨੇ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕਰੀਬ ਦੱਸ ਸਾਲ ਪਹਿਲਾਂ ਖ਼ੁਦਕੁਸ਼ੀ ਕੀਤੀ। ਮ੍ਰਿਤਕ ਕੋਲੋਂ 12-13 ਕਿਲੇ ਜ਼ਮੀਨ ਦੇ ਸੀ ਅਤੇ ਕੁਝ ਜ਼ਮੀਨ ਉਹ ਠੇਕੇ ਤੇ ਲੈ ਕੇ ਵਾਹੀ ਕਰਦਾ ਸੀ ਪਰ ਕਣਕ ਦਾ ਝਾੜ ਘੱਟ ਹੋਣ ਕਾਰਨ ਉਸ ਵੱਲੋਂ ਵੀ ਖੁਦਕੁਸ਼ੀ ਕਰ ਲਈ ਗਈ।

ਪਰਿਵਾਰ ਨੂੰ ਦਿੱਤਾ ਜਾਵੇ ਬਣਦਾ ਮੁਆਵਜ਼ਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਜਿੰਦਰ ਸਿੰਘ ਬੱਗੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਿਉਂਕਿ ਮ੍ਰਿਤਕ ਕਿਸਾਨ ਦੇ ਮਾਪੇ ਬਜ਼ੁਰਗ ਹਨ ਅਤੇ ਬੱਚੇ ਵੀ ਛੋਟੇ ਹਨ ਜਿਸ ਕਾਰਨ ਪਰਿਵਾਰ ਮ੍ਰਿਤਕ ਕਿਸਾਨ ਦੇ ਪਰਿਵਾਰਿਕ ਮੈਂਬਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ।

ਇਹ ਵੀ ਪੜੋ: ਚਿੱਟਾ ਖਰੀਦਦੇ ਹੋਏ ਲੜਕੀ ਕਾਬੂ, ਦੇਖੋ ਵੀਡੀਓ

Last Updated : Apr 20, 2022, 2:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.