ਬਠਿੰਡਾ: ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋ ਸਖ਼ਤ ਸੁਰੱਖਿਆ ਦੇ ਇੰਤਜਾਮ ਕੀਤੇ ਗਏ ਸਨ। ਪਰ ਇਹ ਪ੍ਰਬੰਧ ਉਸ ਸਮੇਂ ਖੋਖਲੇ ਦਿਖਾਈ ਦਿੱਤੇ ਜਦੋਂ ਬਠਿੰਡਾ(Bathinda) ਦੇ ਪੌਸ਼ ਇਲਾਕੇ ਵਿੱਚ ਚੋਰੀ ਦੀ ਮਨਸਾ ਦੇ ਨਾਲ ਵਿੱਤ ਮੰਤਰੀ(Minister of Finance) ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੀ ਕੋਠੀ ਦੇ ਤਾਲੇ ਤੋੜ ਦਿੱਤੇ।
ਕੋਠੀ ਵਿੱਚ ਲੇਬਰ ਦਾ ਕੰਮ ਕਰ ਰਹੇ ਵਿਆਕਤੀ ਨੇ ਜਾਣਕਾਰੀ ਦਿੱਤੀ ਕਿ ਗੇਟ ਵਿੱਚ ਇੱਟਾਂ ਰੋੜੇ ਮਾਰੇ ਗਏ। ਇਸ ਤੋਂ ਬਾਅਦ ਗੇਟ ਨੂੰ ਤੋੜਿਆਂ ਗਿਆ। ਉਨ੍ਹਾਂ ਦੱਸਿਆ ਕਿ ਗੇਟ ਵਿੱਚ ਬਹੁਤ ਕੀਮਤੀ ਸਮਾਨ ਪਿਆ ਸੀ ਪਰ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਕੀ ਸਮਾਨ ਚੋਰੀ ਹੋਇਆ ਹੈ।
ਇਹ ਵੀ ਪੜ੍ਹੋ:- ਲੁੱਟ ਖੋਹਾਂ ਕਰਨ ਵਾਲੇ ਲੁਟੇਰਿਆਂ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ
ਥਾਣਾ ਇੰਚਾਰਜ ਜਸਵਿੰਦਰ ਸਿੰਘ (Police Station Incharge Jaswinder Singh) ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨ੍ਹਾਂ ਕੋਲ ਠੇਕੇਦਾਰ ਵਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਵਿੱਤ ਮੰਤਰੀ (Minister of Finance) ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੀ ਉਸਾਰੀ ਅਧੀਨ ਕੋਠੀ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ:- ਚੰਡੀਗੜ੍ਹ ਸ਼ਹਿਰ ਦੀ ਬਿਜਲੀ ਗੁੱਲ, ਹਾਈਕੋਰਟ ਨੇ ਲਿਆ ਸੁਓ-ਮੋਟੋ !
ਚੋਣਾਂ ਵਾਲੇ ਦਿਨ ਇਸ ਤਰ੍ਹਾਂ ਵਿੱਤ ਮੰਤਰੀ (Minister of Finance) ਦੀ ਕੋਠੀ ਦੀ ਤੋੜ ਭੰਨ ਹੋਣਾ ਪੁਲਿਸ ਪ੍ਰਸ਼ਾਸਨ (Police administration) ਦੇ ਸੁਰੱਖਿਆ ਪ੍ਰਬੰਧਾਂ (Security arrangements) ਤੇ ਸਵਾਲੀਆਂ ਨਿਸ਼ਾਨ ਖੜੇ ਕਰਦਾ ਹੈ।
ਇਹ ਵੀ ਪੜ੍ਹੋ:- ਚੋਣਾਂ ਤੋਂ ਬਾਅਦ ਹੁਣ ਅੱਗੇ ਕੀ...?