ਬਠਿੰਡਾ : ਕਸਬਾ ਭਗਤਾ ਭਾਈ ਕਾ ਦੇ ਰਹਿਣ ਵਾਲੇ ਮਨਕੀਰਤ ਸਿੰਘ ਪੁਰਾਤਨ ਵਿਧੀ ਰਾਹੀਂ ਸੋਨੇ ਦੀ ਸਿਆਹੀ ਨਾਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕੇ ਧਰਮ ਦੀ ਸੇਵਾ ਕਰ ਰਹੇ ਹਨ।
ਹਿੰਦੂ ਤੋਂ ਬਣੇ ਸਿੱਖ
ਪੇਸ਼ੇ ਤੋਂ ਗੁਰਮਤਿ ਸੰਗੀਤ ਦੇ ਅਧਿਆਪਕ ਮਨਕੀਰਤ ਸਿੰਘ ਹਿੰਦੂ ਪਰਿਵਾਰ ਵਿੱਚ ਪੈਦਾ ਹੋਏ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਸਿੱਖੀ ਬਾਣੇ ਨੂੰ ਅਪਣਾ ਲਿਆ....ਮਨਕੀਰਤ ਨੇ ਡੇਢ ਸਾਲ ਪਹਿਲਾਂ ਇਹ ਸੇਵਾ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਉਹ 1430 ਵਿਚੋਂ 270 ਦੇ ਕਰੀਬ ਅੰਗਾਂ ਦਾ ਉਤਾਰਾ ਕਰ ਚੁੱਕੇ ਹਨ।
ਨੌਜਵਾਨ ਦਾ ਸਿਜਦਾ
ਇਸ ਬਾਰੇ ਦੱਸਦੇ ਹੋਏ ਮਨਕੀਰਤ ਸਿੰਘ ਨੇ ਦੱਸਿਆ ਕਿ ਉਹ, ਇਸ ਸੇਵਾ ਦੇ ਲਈ ਉਨ੍ਹਾਂ ਹੈੱਡਵਰਕ ਪੇਪਰ ਜੈਪੁਰ ਤੋਂ ਅਤੇ ਪੁਰਾਤਨ ਵਿਧੀ ਰਾਹੀਂ ਸੋਨੇ ਦੀ ਸਿਆਹੀ ਤਿਆਰ ਕਰਨ ਲਈ ਵੱਖ ਵੱਖ ਸੂਬਿਆਂ ਤੋਂ ਸਾਮਾਨ ਮੰਗਵਾਇਆ।
ਪੁਰਾਤਨ ਕਾਗਜ ਜੈਪੁਰ ਜਾਂ ਕਸ਼ਮੀਰ 'ਚ ਬਣਦੇ ਹਨ ਜਾਂ ਹੋਰ ਕਿਤੇ ਬਣਦਾ ਹੋਵੇ ਤਾਂ ਮੈਨੂੰ ਪਤਾ ਨਹੀਂ। ਇਸ ਲਈ ਉਹ ਸਾਰੀਆਂ ਚੀਜਾਂ ਉਨ੍ਹਾਂ ਨੂੰ ਉਥੇ ਜਾ ਕੇ ਲਿਆਉਣੀਆਂ ਪਈਆਂ। ਉਨ੍ਹਾਂ ਨੂੰ ਇਹ ਸਾਰਾ ਸਮਾਨ ਲੱਭਣ ਸਮੇਂ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਈ ਵਾਰ ਬਾਹਰੋਂ ਸਮਾਨ ਮੰਗਵਾਉਣ ਲਈ ਸਤਿਗੁਰੂ ਦੀ ਕ੍ਰਿਪਾ ਤੇ ਸੰਗਤ ਦੇ ਸਹਿਯੋਗ ਨਾਲ ਹੋ ਸਾਰੇ ਕੰਮ ਹੋ ਜਾਂਦੇ ਹਨ। .
ਪੁਰਾਤਨ ਵਿਧੀ ਰਾਹੀਂ ਤਿਆਰ ਕੀਤੀ ਸੋਨੇ ਦੀ ਸਿਆਹੀ
ਮਨਕੀਰਤ ਸਿੰਘ ਨੇ ਪੁਰਾਤਨ ਵਿਧੀ ਰਾਹੀਂ ਸੋਨੇ ਦੀ ਸਿਆਹੀ ਤਿਆਰ ਕੀਤੇ ਜਾਣ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਿੱਚ 1 ਰੱਤੀ ਸੋਨਾ ਪੈਂਦਾ ਹੈ ਜਿਸ ਨੂੰ 100 ਮਿਲੀ ਕਹਿ ਦਿੰਦੇ ਹਾਂ। ਜੇਕਰ ਤੁਸੀਂ ਉਸ ਨੂੰ ਸੋਟੇ 'ਚ ਲਗਾ ਕੇ 20 ਦਿਨ ਰਗੜਦੇ ਤਾਂ ਉਸ ਚੋਂ 24 ਕੈਰੇਟ ਦਾ ਖ਼ਰਾ ਸੋਨਾ ਮਿਲ ਜਾਂਦਾ ਹੈ।ਇਸ ਲਈ ਇਸ ਨੂੰ ਸੰਗਤ ਸੋਨੇ ਦੀ ਸਿਆਹੀ ਕਹਿ ਦਿੰਦੀ ਹੈ। ਸੋਨਾ ਦੀ ਵਰਤੋਂ ਉਹ ਇਸ ਲਈ ਕਰਦੇ ਹਨ ਤਾਂ ਜੋ ਇਸਦੇ ਅੱਖਰ ਘੱਟ ਰੋਸ਼ਣੀ 'ਚ ਵੀ ਉਭਰਣ ਲੱਗ ਜਾਣ। ਬੋਲ ਇਸ ਲਈ ਪਾਇਆ ਜਾਂਦਾ ਤਾਂ ਜੋ ਨਾ ਸਿਆਹੀ ਫੈਲੈ ਨਾਂ ਹੀ ਪਾਣੀ ਪੈਣ ਦੀ ਸੂਰਤ 'ਚ ਆਮ ਸਿਆਹੀਆਂ ਵਾਂਗ ਫੈਲੇ।
ਰੋਜ਼ਾਨਾ 2-3 ਘੰਟੇ ਦਾ ਲਗਦਾ ਹੈ ਸਮਾਂ
ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਲਈ ਉਹ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਦਾ ਸਮਾਂ ਦਿੰਦੇ ਹਨ ਤੇ ਆਉਂਦੇ ਤਕਰਿਬਨ 5-6 ਸਾਲਾਂ ਵਿੱਚ ਉਹ ਇਸ ਸੇਵਾ ਨੂੰ ਸੰਪੂਰਨ ਕਰ ਲੈਣਗੇ। ਹੁਣ ਤੱਕ ਇਸ ਸੇਵਾ ਦੇ ਲਈ 5 ਤੋਂ 6 ਲੱਖ ਰੁਪਏ ਲੱਗ ਚੁੱਕੇ ਹਨ। ਇਸ ਤੋਂ ਬਾਅਦ ਵੀ 30-35 ਲੱਖ ਰੁਪਇਆ ਕੁੱਲ ਲੱਗ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਜੇਕਰ ਅਸੀਂ ਸਰੂਪ 'ਤੇ ਸੋਨੇ ਦੀ ਜਿਲਤਬੰਦੀ ਕਰਕੇ ਤਕਰੀਬਨ 30 ਤੋਂ 35 ਲੱਖ ਰੁਪਏ ਕੁੱਲ ਖਰਚਾ ਆਵੇਗਾ
ਸੰਗਤ ਦੇ ਸਹਿਯੋਗ ਨਾਲ ਕਰ ਰਹੇ ਸੇਵਾ
ਮਨਕੀਰਤ ਦਾ ਕਹਿਣਾ ਹੈ ਕਿ ਇਸ ਸੇਵਾ ਲਈ ਆਮ ਲੋਕਾਂ ਵੱਲੋਂ ਵੀ ਕਾਫੀ ਸਹਿਯੋਗ ਮਿਲ ਰਿਹਾ ਹੈ..ਕੋਵਿਡ ਕਰਕੇ ਹੁਣ ਉਨ੍ਹਾਂ ਦੀ ਅਧਿਆਪਕ ਦੀ ਨੌਕਰੀ ਨਹੀਂ ਰਹੀ ਤੇ ਹੁਣ ਉਹ ਮੁਨੀਮ ਦੇ ਤੌਰ 'ਤੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਨ।
ਗਰੀਬੀ ਤੇ ਗੁਰਬਤ ਦੇ ਬਾਵਜੂਦ ਗੁਰੂ ਦੀ ਬਾਣੀ ਨੂੰ ਆਪਣੀ ਤਾਕਤ ਬਣਾ ਕੇ ਲਗਨ ਨਾਲ ਸੇਵਾ 'ਚ ਲੱਗੇ ਮਨਕੀਰਤ ਸਿੰਘ ਦਾ ਮੰਨਣਾ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਵਿਰਸੇ ਤੇ ਵਿਰਾਸਤ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ।
ਇਹ ਵੀ ਪੜ੍ਹੋ : 'ਬਾਲ ਆਰਯਭੱਟ' ਵਿਰਾਟ ਨੇ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾਇਆ ਨਾਂਅ