ETV Bharat / city

ਸਰੂਪ ਚੰਦ ਸਿੰਗਲਾ ਨੇ ਜੈਜੀਤ ਜੌਹਲ 'ਤੇ ਗੁੰਡਾ ਟੈਕਸ ਵਸੂਲਣ ਦੇ ਲਾਏ ਇਲਜ਼ਾਮ - ਗੁੰਡਾ ਟੈਕਸ

ਬਠਿੰਡਾ ਦੇ ਕਾਂਗਰਸੀ ਅਤੇ ਅਕਾਲੀ ਆਗੂਆਂ ਵੱਲੋਂ ਇੱਕ ਦੂਜੇ 'ਤੇ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਲਾਏ ਜਾ ਰਹੇ ਹਨ। ਪਹਿਲਾਂ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਸੂਰਪ ਚੰਦ ਸਿੰਗਲਾ 'ਤੇ ਇਲਜ਼ਾਮ ਲਾਏ ਸਨ। ਇਸ ਤੋਂ ਬਾਅਦ ਸੂਰਪ ਚੰਦ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਕਰਕੇ ਜੈਜੀਤ ਸਿੰਘ ਜੌਹਲ 'ਤੇ ਇਲਜ਼ਾਮ ਲਗਾਏ ਹਨ।

sarup chand singla accuses Jajit Johal of hooligan tax collection in bathinda city
ਸਰੂਪ ਚੰਦ ਸਿੰਗਲਾ ਨੇ ਜੈਜੀਤ ਜੌਹਲ 'ਤੇ ਗੁੰਡਾ ਟੈਕਸ ਵਸੂਲਣ ਦੇ ਲਾਏ ਇਲਜ਼ਾਮ
author img

By

Published : Jun 30, 2020, 9:49 PM IST

ਬਠਿੰਡਾ: ਸ਼ਹਿਰ ਵਿੱਚ ਕਾਂਗਰਸੀ ਅਤੇ ਅਕਾਲੀਆਂ ਵੱਲੋਂ ਨਜ਼ਾਇਜ ਟੈਕਸ ਵਸੂਲੀ ਨੂੰ ਲੈ ਕੇ ਇੱਕ ਦੂਜੇ 'ਤੇ ਇਲਜ਼ਾਮ ਲਗਾਉਣਾ ਦਾ ਸਿਲਸਿਲਾ ਜਾਰੀ ਹੈ। ਕਾਂਗਰਸੀ ਆਗੂ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੈਜੀਤ ਸਿੰਘ ਜੌਹਲ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਗੁੰਡਾ ਟੈਕਸ ਵਸੂਲਣ ਦੇ ਇਲਜ਼ਾਮ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ 'ਤੇ ਲਾਏ ਸਨ। ਇਨ੍ਹਾਂ ਇਲਜ਼ਾਮਾਂ ਦੇ ਜਾਵਬ ਦਿੰਦੇ ਹੋਏ ਸਰੂਪ ਚੰਦ ਸਿੰਗਲਾ ਨੇ ਮੋੜਵਾਂ ਜਵਾਬ ਦਿੱਤਾ ਹੈ।

ਸਰੂਪ ਚੰਦ ਸਿੰਗਲਾ ਨੇ ਜੈਜੀਤ ਜੌਹਲ 'ਤੇ ਗੁੰਡਾ ਟੈਕਸ ਵਸੂਲਣ ਦੇ ਲਾਏ ਇਲਜ਼ਾਮ

ਇੱਥੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸਿੰਗਲਾ ਨੇ ਕਿਹਾ ਕਿ ਜੈਜੀਤ ਜੌਹਲ ਜੋ ਇਲਜ਼ਾਮ ਉਨ੍ਹਾਂ 'ਤੇ ਲਗਾ ਰਹੇ ਹਨ, ਉਹ ਇਲਜ਼ਾਮ ਬਿਲਕੁਲ ਹੀ ਅਧਾਰਹੀਣ ਹਨ। ਉਨ੍ਹਾਂ ਕਿਹਾ ਕਿ ਜੋ ਗੁੰਡਾ ਟੈਸਕ ਬਠਿੰਡਾ ਸ਼ਹਿਰ ਵਿੱਚ ਵਸੂਲਿਆ ਜਾ ਰਿਹਾ ਹੈ, ਇਸ ਦੀ ਰਹਿਨੁਮਾਈ ਜੈਜੀਤ ਜੌਹਲ ਹੀ ਕਰ ਰਿਹਾ ਹੈ। ਉਨ੍ਹਾਂ ਕਿਹਾ ਜੌਹਲ ਦੀ ਅਗਵਾਈ ਦੇ ਅਧੀਨ ਬਠਿੰਡਾ ਵਿੱਚ ਕਈ ਤਰ੍ਹਾਂ ਦੇ ਨਜਾਇਜ਼ ਕਾਰੋਬਾਰ ਹੋ ਰਹੇ ਹਨ।

ਸਿੰਗਲਾ ਨੇ ਕਿਹਾ ਕਿ ਜੋ ਉਨ੍ਹਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਬਿਲਕੁਲ ਹੀ ਗਲਤ ਹਨ। ਇਹ ਇਲਜ਼ਾਮ ਸਿਆਸੀ ਸ਼ਹਿ 'ਤੇ ਅਧਾਰਤ ਹਨ। ਉਨ੍ਹਾਂ ਕਿਹਾ ਮਾਰਕਿਟ ਕਮੇਟੀ ਵਿੱਚ ਪਰਚੀ ਵਸੂਲਣ 'ਤੇ ਸਾਬਕਾ ਅਕਾਲੀ ਵਰਕਰ 'ਤੇ ਦਰਜ ਹੋਇਆ ਪਰਚਾ ਰਾਜਨੀਤੀ ਤੋਂ ਪ੍ਰੇਰਿਤ ਹੈ। ਸਿੰਗਲਾ ਨੇ ਬਠਿੰਡਾ ਵਿੱਚ ਵਸੂਲੇ ਜਾ ਰਹੇ ਗੁੰਡਾ ਟੈਕਸ ਦੀ ਜਾਂਸ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਪਤਾ ਨਹੀਂ ਜੈਜੀਤ ਜੌਹਲ ਕਿਸ ਹੈਸੀਅਤ ਵਿੱਚ ਸ਼ਹਿਰ ਵਿੱਚ ਰਾਜਨੀਤਿਕ ਤੌਰ 'ਤੇ ਵਿਚਰ ਰਹੇ ਹਨ। ਇਸ ਦਾ ਜਵਾਬ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤਾ ਜਾਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.