ਬਠਿੰਡਾ: ਜ਼ਿਲ੍ਹੇ ਚ ਪੀਆਰਟੀਸੀ ਬੱਸਾਂ ’ਤੇ ਲੱਗੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਨੂੰ ਹਟਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸਾਂ ਦੇ ਖਿਲਾਫ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰਾਂ ਨੂੰ ਬੱਸਾਂ ਚੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ. ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਇਨ੍ਹਾਂ ਆਦੇਸ਼ਾਂ ਦੇ ਖਿਲਾਫ ਸਾਹਮਣੇ ਆਏ ਹਨ।
ਦੱਸ ਦਈਏ ਕਿ ਨਵੀਂਆਂ ਬੱਸਾਂ ਦੇ ਚਾਲਕਾਂ ਵੱਲੋਂ ਧੁੱਪ ਤੋਂ ਬੱਚਣ ਦੇ ਲਈ ਸ਼ੀਸ਼ਾਂ ’ਤੇ ਤਰ੍ਹਾਂ ਤਰ੍ਹਾਂ ਦੇ ਲੈਮੀਨੇਸ਼ਨ ਕਰਵਾਏ ਗਏ ਸੀ ਅਤੇ ਉਨ੍ਹਾਂ ਚੋਂ ਕੁਝ ਨੇ ਲੈਮੀਨੇਸਨ ਦੇ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰ ਨੂੰ ਚਿਪਕਾ ਦਿੱਤਾ ਸੀ।
ਪੁਲਿਸ ਵੱਲੋਂ ਲਿਖੇ ਗਏ ਪੱਤਰ ਦੇ ਮੁਤਾਬਿਕ ਪੀਆਰਟੀਸੀ ਦੇ ਬਰਨਾਲਾ ਅਤੇ ਬਠਿੰਡਾ ਡਿਪੂ ਦੀਆਂ ਕੁਝ ਬੱਸਾਂ ਚੋਂ ਤੁਰੰਤ ਪ੍ਰਭਾਅ ਨਾਲ ਤਸਵੀਰਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਗਏ ਹਨ। ਇਹ ਪਤਾ ਚੱਲਿਆ ਹੈ ਕਿ ਬਰਨਾਲਾ ਅਤੇ ਬਠਿੰਡਾ ਡਿਪੂ ਤੋਂ ਇਲਾਵਾ ਫਰੀਦਕੋਟ, ਸੰਗਰੂਰ, ਬੁਢਲਾਡਾ, ਪਟਿਆਲਾ ਅਤੇ ਚੰਡੀਗੜ੍ਹ ਦੀਆਂ ਕਈ ਅਜਿਹੀਆਂ ਬੱਸਾਂ ’ਤੇ ਤਸਵੀਰਾਂ ਮਿਲੀਆਂ ਹਨ। ਇਸ ਪੱਤਰ ਤੋਂ ਬਾਅਦ ਕਈ ਡਿਪੂ ਦੇ ਪ੍ਰਬੰਧਕ ਨੇ ਅਜਿਹੀ ਤਸਵੀਰਾਂ ਨੂੰ ਹਟਾਉਣ ਦੇ ਲਈ ਤੁਰੰਤ ਕਾਰਵਾਈ ਕੀਤੀ ਹੈ।
ਦੂਜੇ ਪਾਸੇ ਇਸ ਸਬੰਧ ਚ ਪੀਆਰਟੀਸੀ ਦੇ ਮੈਨੇਜਰ ਨੇ ਦੱਸਿਆ ਕਿ ਜਿਨ੍ਹਾਂ ਬੱਸਾਂ ’ਤੇ ਅਜਿਹੀ ਤਸਵੀਰਾਂ ਲਗੀਆਂ ਹੋਈਆਂ ਸੀ। ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਸਬੰਧ ’ਚ ਹਰ ਰੋਜ਼ ਬੱਸਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਨਿਆ ਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਪਹਿਲਾਂ ਉਨ੍ਹਾਂ ਦੇ ਧਿਆਨ ਚ ਨਹੀਂ ਸੀ ਅਤੇ ਹੁਣ ਪੱਤਰ ਮਿਲਣ ਤੋਂ ਬਾਅਦ ਹਰ ਰੋਜ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧ ’ਚ ਪੀਆਰਟੀਸੀ ਦੇ ਕਰਮਚਾਰੀ ਨੇ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਵੱਲੋਂ ਸਾਰੀਆਂ ਤਰ੍ਹਾਂ ਦੀ ਤਸਵੀਰਾਂ ਹਟਾਉਣ ਦਾ ਹੁਕਮ ਜਾਰੀ ਹੋਇਆ ਹੈ। ਇਸ ਲਈ ਉਹ ਸਾਰੀਆਂ ਤਸਵੀਰਾਂ ਨੂੰ ਹਟਾ ਰਹੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਾਰਵਾਲਾ, ਸਿੱਧੂ ਮੂਸੇਵਾਲਾ ਅਤੇ ਹੋਰ ਕਈ ਤਸਵੀਰਾਂ ਨੂੰ ਹਟਾ ਦਿੱਤਾ ਹੈ।
ਇਹ ਵੀ ਪੜੋ: ਸਾਬਕਾ ਮੰਤਰੀ ਗਿਲਜ਼ੀਆ ਨੂੰ ਹਾਈਕੋਰਟ ਤੋਂ ਵੱਡਾ ਝਟਕਾ, ਨਹੀਂ ਮਿਲੀ ਰਾਹਤ