ਬਠਿੰਡਾ: ਛੱਠ ਪੂਜਾ ਮੌਕੇ ਸਰਹਿੰਦ ਨਹਿਰ ਦੇ ਕਿਨਾਰੇ ਬੈਠੇ ਹਜ਼ਾਰਾਂ ਸ਼ਰਧਾਲੂਆਂ ਪੂਜਾ ਕਰਨ ਲਈ ਪਾਣੀ ਦੀ ਉਡੀਕ ਕਰ ਰਹੇ ਹਨ। ਸ਼ਨੀਵਾਰ ਦਾ ਪੂਰਾ ਦਿਨ ਤੇ ਸ਼ਾਮ ਬੀਤ ਜਾਣ ਤੋਂ ਬਾਅਦ ਵੀ ਨਹਿਰ ਵਿੱਚ ਪਾਣੀ ਨਹੀਂ ਆਇਆ, ਜਿਸ ਕਰਕੇ ਇਨ੍ਹਾਂ ਪ੍ਰਵਾਸੀਆਂ ਵਿੱਚ ਆਪਣੇ ਤਿਉਹਾਰ ਨੂੰ ਲੈ ਕੇ ਕਾਫੀ ਉਦਾਸੀ ਵੇਖਣ ਨੂੰ ਮਿਲੀ। ਤਿਉਹਾਰ ਮੌਕੇ ਭੁੱਖੇ ਪਿਆਸੇ ਬੈਠੇ ਇਹ ਪ੍ਰਵਾਸੀ ਸ਼ਰਧਾਲੂ ਉਮੀਦ ਦੇ ਸਹਾਰੇ ਬੈਠ ਹਨ ਤਾਂ ਜੋ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤੇ ਸ਼ਾਇਦ ਨਹਿਰ ਵਿੱਚ ਪਾਣੀ ਆ ਜਾਵੇ।
ਅਜਿਹੇ ਮੌਕੇ 'ਤੇ ਸਰਹੰਦ ਨਹਿਰ ਦੇ ਕਿਨਾਰੇ ਉਨ੍ਹਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ, ਭਜਨ ਮੰਡਲੀਆਂ, ਨਾਚ ਗਾਨ ਲਈ ਡੀਜੇ ਅਤੇ ਖੂਬਸੂਰਤੀ ਵਧਾਉਣ ਦੇ ਲਈ ਰੰਗ ਬਿਰੰਗੀ ਲੜੀਆਂ ਲਗਾਈਆਂ ਗਈਆਂ ਸਨ।
ਅਜਿਹੇ ਮੌਕੇ 'ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਨ੍ਹਾਂ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਨੂੰ ਮੱਦੇਨਜ਼ਰ ਰੱਖਦਿਆਂ ਇਨ੍ਹਾਂ ਦਾ ਹੱਲ ਕਰ ਦੇਣਾ ਚਾਹੀਦਾ ਸੀ। ਇਸ ਮੌਕੇ 'ਤੇ ਪਹੁੰਚੀ ਐਸਜੀਪੀਸੀ ਮੈਂਬਰ ਬਲਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਇਹ ਪ੍ਰਵਾਸੀ ਸ਼ਰਧਾਲੂਆਂ ਦੀ ਆਸਥਾ ਦੇ ਨਾਲ ਸਰਕਾਰ ਖਿਲਵਾੜ ਕਰ ਰਹੀ ਹੈ ਕਿਉਂਕਿ ਛੱਠ ਪੂਜਾ ਦੇ ਲਈ ਆਯੋਜਨ ਕਰਨ ਵਾਲੇ ਕਈ ਪ੍ਰਧਾਨ ਅਕਾਲੀ ਦਲ ਪਾਰਟੀ ਦੇ ਨਾਲ ਜੁੜੇ ਹੋਣ ਕਰਕੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ।