ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਹੇਟ ਸਪੀਚ ਕਰਨ ਦੇ ਮਾਮਲੇ ਵਿੱਚ ਸਖਤ ਐਕਸ਼ਨ ਲੈਂਦੇ ਹੋਏ ਚਾਰ ਹਿੰਦੂ ਆਗੂਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਹਿੰਦੂ ਆਗੂਆਂ ਦੇ ਵਿੱਚ ਪ੍ਰਵੀਨ ਡੰਗ, ਚੰਦਰਕਾਂਤ ਚੱਡਾ, ਰੋਹਿਤ ਸਾਹਨੀ ਅਤੇ ਭਾਨੂ ਪ੍ਰਤਾਪ ਦਾ ਨਾਮ ਸ਼ਾਮਿਲ ਹੈ। ਪੁਲਿਸ ਨੇ ਬੀਐਨਐਸ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਮੁਤਾਬਿਕ ਇਹ ਚਾਰੇ ਹੀ ਸੋਸ਼ਲ ਮੀਡੀਆ ਉੱਤੇ ਭੜਕਾਊ ਬਿਆਨਬਾਜ਼ੀ ਕਰਦੇ ਸਨ।
ਭਾਈਚਾਰਕ ਸਾਂਝ ਨੂੰ ਢਾਹ
ਪੁਲਿਸ ਨੇ ਮੰਨਿਆ ਕੇ ਇਹ ਹਿੰਦੂ ਆਗੂ ਹੇਟ ਸਪੀਚ ਦਿੰਦੇ ਹਨ, ਜਿਸ ਨਾਲ ਕਾਨੂਨ ਵਿਵਸਥਾ ਅਤੇ ਭਾਈਚਾਰਕ ਸਾਂਝ ਨੂੰ ਢਾਹ ਲੱਗ ਸਕਦੀ ਹੈ। ਜਿਸ ਦੇ ਚੱਲਦਿਆਂ ਪੁਲਿਸ ਨੇ ਇਹਨਾਂ ਚਾਰਾਂ ਉੱਤੇ ਮਾਮਲਾ ਦਰਜ ਕੀਤਾ ਹੈ। ਹਿੰਦੂ ਆਗੂ ਰੋਹਿਤ ਸਾਨੀ ਉੱਤੇ ਬੀਐਨਐਸ ਦੀ ਧਾਰਾ 152 196 353, ਪ੍ਰਵੀਨ ਡੰਗ ਉੱਤੇ 196,1 353,2 ਜਦੋਂ ਕਿ ਭਾਨੂੰ ਪ੍ਰਤਾਪ ਉੱਤੇ ਧਾਰਾ 196, 353 ਦੇ ਤਹਿਤ ਮਾਮਲਾ ਕੀਤਾ ਗਿਆ ਦਰਜ। ਪੁਲਿਸ ਮੁਤਾਬਿਕ ਇਹ ਸਾਰੇ ਹੀ ਆਗੂ ਧਰਮ ਨੂੰ ਲੈਕੇ ਟਿੱਪਣੀਆਂ ਕਰਦੇ ਸਨ ਅਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਬਿਆਨਬਾਜ਼ੀਆਂ ਕਰਦੇ ਸਨ, ਜਿਸ ਦੇ ਅਧਾਰ ਉੱਤੇ ਪੁਲਿਸ ਨੇ ਐਕਸ਼ਨ ਲਿਆ ਹੈ। ਇਸ ਸਬੰਧ ਵਿੱਚ 3 ਵਜੇ ਦੇ ਕਰੀਬ ਅਹਿਮ ਪ੍ਰੈਸ ਕਾਨਫਰੰਸ ਜੁਆਇੰਟ ਪੁਲਿਸ ਕਮਿਸ਼ਨਰ ਕਰਨਗੇ ਅਤੇ ਮਾਮਲੇ ਨੂੰ ਲੈਕੇ ਹੋਰ ਸਪੱਸ਼ਟ ਤੱਥ ਸਾਹਮਣੇ ਰੱਖਣਗੇ।
- ਕਿਸ-ਕਿਸ ਸਕੂਲ ਦਾ ਨਾਮ ਬਦਲੇਗੀ ਪੰਜਾਬ ਸਰਕਾਰ? ਕਿਉਂ ਬਦਲੇ ਜਾਣਗੇ 233 ਸਕੂਲਾਂ ਦੇ ਨਾਮ? ਪੜ੍ਹੋ ਪੂਰੀ ਖ਼ਬਰ
- ਪਲਾਸਟਿਕ ਦੇ ਗੋਦਾਮ ਅਤੇ ਮੈਡੀਕਲ ਸਟੋਰ ਨੂੰ ਲੱਗੀ ਭਿਆਨਕ ਅੱਗ, ਸਭ ਕੁਝ ਸੜ ਕੇ ਹੋਇਆ ਸੁਆਹ, ਕਰੋੜਾਂ ਦਾ ਨੁਕਾਸਾਨ
- ਕੈਬਨਿਟ ਮੰਤਰੀ ਮੀਤ ਹੇਅਰ ਦੇ ਹਲਕੇ 'ਚ ਹੀ ਸਿੱਖਿਆ ਅਤੇ ਸਹੂਲਤਾਂ ਦਾ ਮਾੜਾ ਹਾਲ, ਜਾਣੋਂ ਲੀਡਰ ਕਿਉਂ ਨਹੀਂ ਸਿੱਖਿਆ ਅਤੇ ਸਿਹਤ ਨੂੰ ਸਮਝਦੇ ਗੰਭੀਰ ਮੁੱਦਾ?
ਭੜਕਾਊ ਬਿਆਨਾਂ ਕਾਰਣ ਮਾਮਲਾ ਦਰਜ
ਲਗਾਤਾਰ ਬੀਤੇ ਦਿਨੀ ਸ਼ਿਵ ਸੈਨਾ ਦੇ ਦੋ ਆਗੂਆਂ ਦੇ ਘਰ ਉੱਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ। ਹਾਲਾਂਕਿ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਬੀਤੇ ਦਿਨੀ ਕਾਬੂ ਕਰ ਲਿਆ ਸੀ ਜਿਨਾਂ ਦੇ ਲਿੰਕ ਬੱਬਰ ਖਾਲਸਾ ਇੰਟਰਨੈਸ਼ਨਲ ਫੋਰਸ ਦੇ ਨਾਲ ਜੁੜੇ ਹੋਏ ਸਨ ਪਰ ਪੁਲਿਸ ਨੇ ਉਦੋਂ ਹੀ ਕਿਹਾ ਸੀ ਕਿ ਇਹ ਹਿੰਦੂ ਆਗੂ ਸੋਸ਼ਲ ਮੀਡੀਆ ਉੱਤੇ ਹੇਟ ਸਪੀਚ ਕਰਦੇ ਹਨ। ਜਿਸ ਕਾਰਣ ਪੁਲਿਸ ਵੱਲੋਂ ਐਕਸ਼ਨ ਲਿਆ ਜਾਵੇਗਾ ਅਤੇ ਇਸੇ ਦੇ ਤਹਿਤ ਪੁਲਿਸ ਵੱਲੋਂ ਇਹ ਮਾਮਲੇ ਦਰਜ ਕੀਤੇ ਗਏ ਹਨ।