ETV Bharat / state

ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਹੋਇਆ ਸ਼ੁਰੂ, ਲੋਕਾਂ ਦਾ ਜਨਜੀਵਨ ਪ੍ਰਭਾਵਿਤ

ਉੱਤਰੀ ਭਾਰਤ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਜਿਸ ਕਾਰਨ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਣ ਲੱਗਿਆ ਹੈ ਅਤੇ ਆਵਾਜਾਈ ਸਮੇਂ ਮੂਸਕਿਲਾਂ ਹੋ ਰਹੀਆਂ ਹਨ।

An outbreak of cold wave has started in North India, people's life is affected
ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਹੋਇਆ ਸ਼ੁਰੂ, ਲੋਕਾਂ ਦਾ ਜਨਜੀਵਨ ਪ੍ਰਭਾਵਿਤ (ਅੰਮ੍ਰਿਤਸਰ-ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Nov 14, 2024, 1:32 PM IST

ਅੰਮ੍ਰਿਤਸਰ : ਉੱਤਰ ਭਾਰਤ 'ਚ ਠੰਡ ਨੇ ਦਸਤਕ ਦੇ ਦਿੱਤੀ ਹੈ। ਮੌਸਮ ਦਾ ਬਦਲਾਅ ਅਜਿਹਾ ਹੋ ਰਿਹਾ ਹੈ ਕਿ ਸਵੇਰ ਅਤੇ ਸ਼ਾਮ ਦੀ ਠੰਡ ਲੋਕਾਂ ਨੂੰ ਕੋਟੀਆਂ ਅਤੇ ਜੈਕਟਾਂ ਪਾਉਣ ਨੂੰ ਮਜਬੂਰ ਕਰ ਰਹੀ ਹੈ। ਉੱਥੇ ਹੀ ਹੁਣ ਧੁੰਦ ਅਤੇ ਧੂੰਏਂ ਦੀ ਇੱਕ ਪਰਤ ਨੇ ਦਿੱਲੀ ਸਣੇ ਪੰਜਾਬ ਨੂੰ ਢੱਕ ਲਿਆ ਹੈ । ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਗੱਲ ਕੀਤੀ ਜਾਵੇ ਗੁਰੂ ਨਗਰੀ ਅੰਮ੍ਰਿਤਸਰ ਦੀ ਤਾਂ ਇੱਥੇ ਧੁੰਦ ਦੀ ਚਾਦਰ ਹੇਠ ਲੋਕ ਆਪਣੀ ਦਿਨ ਦੀ ਸ਼ੁਰੂਆਤ ਕਰਦੇ ਹਨ ਤਾਂ ਉਹਨਾਂ ਨੂੰ ਡਰ ਵੀ ਸਤਾਉਂਦਾ ਹੈ ਕਿ ਕਿਤੇ ਕੋਈ ਹਾਦਸਾ ਨਾ ਵਾਪਰ ਜਾਵੇ।

ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਹੋਇਆ ਸ਼ੁਰੂ, ਲੋਕਾਂ ਦਾ ਜਨਜੀਵਨ ਪ੍ਰਭਾਵਿਤ (ਅੰਮ੍ਰਿਤਸਰ-ਪੱਤਰਕਾਰ (ਈਟੀਵੀ ਭਾਰਤ))

ਲੋਕਾਂ ਦਾ ਜੀਵਨ ਪ੍ਰਭਾਵਿਤ

ਧੁੰਦ ਅਤੇ ਧੂੰਏਂ ਦੀ ਇੱਕ ਪਰਤ ਨੇ ਬੁੱਧਵਾਰ ਨੂੰ ਪੰਜਾਬ ਆਪਣੀ ਲਪੇਟ ਵਿੱਚ ਲੈ ਲਿਆ ਕਿਉਂਕਿ ਹਵਾ ਦੀ ਗੁਣਵੱਤਾ ਮੱਧਮ ਸਰਦ ਹਵਾਵਾਂ ਅਤੇ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਵਧਦੀਆਂ ਘਟਨਾਵਾਂ ਦੇ ਵਿਚਕਾਰ 'ਗੰਭੀਰ' ਸ਼੍ਰੇਣੀ ਵਿੱਚ ਆ ਗਈ ਹੈ। ਉੱਥੇ ਹੀ ਅੰਮ੍ਰਿਤਸਰ, ਉੱਤਰੀ ਭਾਰਤ 'ਚ ਸ਼ੀਤ ਲਹਿਰ ਦਾ ਪ੍ਰਕੋਪ ਵਧ ਗਿਆ ਹੈ। ਅੰਮ੍ਰਿਤਸਰ ਇਸ ਵੇਲੇ ਕੜਾਕੇ ਦੀ ਠੰਡ ਦੀ ਚਪੇਟ 'ਚ ਹੈ।। ਅੱਜ ਪਹਿਲੇ ਦਿਨ ਗੁਰੂ ਨਗਰੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਦਾ ਅਸਰ ਵੇਖਣ ਨੂੰ ਮਿਲਿਆ। ਜਿਸ ਦੇ ਚਲਦੇ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਦੂਰ-ਦੂਰ ਤੱਕ ਕੁਝ ਵੀ ਦਿਖਾਈ ਨਹੀਂ ਦੇ ਰਿਹਾ।

ਇਥੋਂ ਤੱਕ ਹੀ ਰੇਲਵੇ ਲਾਈਨਾਂ ਤੱਕ ਵੀ ਨਜ਼ਰ ਨਹੀਂ ਆ ਰਹੀਆਂ। ਸੰਘਣੀ ਧੁੰਦ ਦੀ ਚਿੱਟੀ ਚਾਦਰ ਕਾਰਨ ਸੜਕਾਂ ਉੱਤੇ ਵਿਜੀਬਿਲਟੀ ਨਾ ਮਾਤਰ ਰਹੀ ਅਤੇ ਸੜਕੀ ਆਵਾਜਾਈ ਦੀ ਰਫ਼ਤਾਰ ਕਾਫੀ ਮੱਠੀ ਰਹੀ। ਲੋਕਾਂ ਦਾ ਕਿਹਿਣਾ ਹੈ ਕਿ ਗੱਡੀਆਂ ਚਲਾਉਣ ਵੇਲੇ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈ ਰਿਹਾ ਹੈ। ਜੇਕਰ ਲੋਕ ਆਪ ਹੌਲੀ ਵਾਹਨ ਚਲਾ ਰਹੇ ਹਨ ਤਾਂ ਡਰ ਇਹ ਵੀ ਸਤਾਉਂਦਾ ਹੈ ਕਿ ਹੋਰ ਤੇਜ਼ ਰਫਤਾਰ ਵਾਹਨ ਨਾ ਕੋਈ ਨੁਕਸਾਨ ਕਰ ਦੇਵੇ।

ਆਸਟ੍ਰੇਲੀਆ ਸਰਕਾਰ ਦਾ ਹਰ ਸਿੱਖ ਕਰ ਰਿਹਾ ਧੰਨਵਾਦ, ਜਾਣੋ ਕਾਰਨ ?

ਕਿਸ-ਕਿਸ ਸਕੂਲ ਦਾ ਨਾਮ ਬਦਲੇਗੀ ਪੰਜਾਬ ਸਰਕਾਰ? ਕਿਉਂ ਬਦਲੇ ਜਾਣਗੇ 233 ਸਕੂਲਾਂ ਦੇ ਨਾਮ? ਪੜ੍ਹੋ ਪੂਰੀ ਖ਼ਬਰ

ਪਾਕਿਸਤਾਨ ਪੰਜਾਬ ਦੀ ਸੀਐੱਮ ਮਰੀਅਮ ਨਵਾਜ਼ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਲਈ ਚੁਟਕੀ, ਜਾਣੋ ਕੀ ਕਿਹਾ

ਉੱਤਰੀ ਭਾਰਤ ਦਾ ਮੌਸਮ

ਗੱਲ ਉੱਤਰੀ ਭਾਰਤ ਦੀ ਕਰੀਏ ਤਾਂ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਡ ਨੇ ਦਸਤਕ ਦੇ ਦਿੱਤੀ ਹੈ। ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਦਿਨ ਵੇਲੇ ਸੂਰਜ ਦਾ ਨਾਮ ਨਿਸ਼ਾਨ ਤੱਕ ਨਹੀਂ ਹੈ। ਸ਼ਾਮ ਦੇ ਨੇੜੇ ਆਉਣ 'ਤੇ ਹਲਕੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਜਦੋਂਕਿ ਉੱਤਰ ਪ੍ਰਦੇਸ਼, ਬਿਹਾਰ, ਉਤਰਾਖੰਡ, ਹਰਿਆਣਾ ਅਤੇ ਪੰਜਾਬ ਵਿੱਚ ਸਵੇਰੇ-ਸ਼ਾਮ ਠੰਡ ਵਧ ਗਈ ਹੈ ਅਤੇ ਹਲਕੀ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਰਾਤ ਨੂੰ ਕੜਾਕੇ ਦੀ ਠੰਡ ਹੁੰਦੀ ਹੈ। ਹਾਲਾਂਕਿ, ਪੱਖੇ ਅਜੇ ਵੀ ਚੱਲ ਰਹੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਦਿਨ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.