ETV Bharat / entertainment

ਵੇਖੋ ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ, ਕੁੱਝ ਇਸ ਤਰ੍ਹਾਂ ਏਅਰਪੋਰਟ 'ਤੇ ਕੀਤਾ ਸਪੋਟ, ਹੈਦਰਾਬਾਦ ਆਉਣ ਤੋਂ ਬਾਅਦ ਜਾਣੋਂ ਸਭ ਤੋਂ ਪਹਿਲਾਂ ਕਿੱਥੇ ਗਏ? - DILJIT DOSANJH SPOTTED IN HYDERABAD

ਆਖਰਕਾਰ ਦਿਲਜੀਤ ਨੇ ਹੈਦਰਾਬਾਦ ਦੀ ਧਰਤੀ 'ਤੇ ਆਪਣੇ ਪੈਰ ਰੱਖ ਹੀ ਲਏ ਹਨ।

Diljit Dosanjh Delhi concert
ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ ((Getty))
author img

By ETV Bharat Punjabi Team

Published : Nov 14, 2024, 1:27 PM IST

Updated : Nov 14, 2024, 1:37 PM IST

ਪੰਜਾਬੀਆਂ ਅਤੇ ਵਿਦੇਸ਼ਾਂ 'ਚ ਵੱਸਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਆਪਣੇ ਅਗਲੇ ਟੂਰ ਲਈ ਹੈਦਰਾਬਾਦ ਪਹੁੰਚ ਗਏ ਹਨ। ਦਿਲਜੀਤ ਇੱਥੇ ਆਪਣੇ 15 ਨਵੰਬਰ ਨੂੰ ਹੋਣ ਵਾਲੇ 'ਦਿਲ-ਲੂਮੀਨਾਤੀ' ਕਨਸਟ ਲਈ ਪਹੁੰਚੇ ਹਨ। ਜਿਵੇਂ ਹੀ ਸੁਪਰਸਟਾਰ ਏਅਰਪੋਰਟ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਆਉਣ ਦਾ ਵੀਡੀਓ ਵਾਇਰਲ ਹੋ ਗਿਆ। ਸ਼ਹਿਰ 'ਚ ਉਨ੍ਹਾਂ ਦੇ ਆਉਣ ਨਾਲ ਹਲਚਲ ਵੱਧ ਗਈ ਹੈ ਕਿਉਂਕਿ ਹਰ ਕੋਈ ਦਿਲਜੀਤ ਦੇ ਕੰਸਰਟ ਦੀ 15 ਨਵੰਬਰ ਵਾਲੀ ਰਾਤ ਦਾ ਇੰਤਜ਼ਾਰ ਕਰ ਰਿਹਾ ਹੈ।

ਹੈਦਰਾਬਾਦ ਨੇ ਅਪਣਾਇਆ ਲਾਈਵ ਸੰਗੀਤ

ਤੁਹਾਨੂੰ ਦੱਸ ਦਈਏ ਕਿ ਕੁੱਝ ਹੀ ਸਾਲ ਪਹਿਲਾਂ ਹੈਦਰਾਬਾਦ ਨੇ ਲਾਈਵ ਸੰਗੀਤ ਨੂੰ ਅਪਣਾਇਆ ਹੈ। ਜਿਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਤੋਂ ਲੈ ਕੇ ਵਿਸ਼ਵ ਪੱਧਰ ਦੇ ਗਾਇਕਾਂ ਨੇ ਆਪਣਾ ਜਲਵਾ ਵਖੇਰਿਆ ਹੈ। ਹੁਣ ਦਿਲਜੀਤ ਦੇ ਸ਼ੋਅ ਲਈ ਹੈਦਰਾਬਾਦ ਦੇ ਲੋਕ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਨੇ ਜੋ ਇਸ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਗਾਉਣ ਲਈ ਤਿਆਰ ਹਨ। ਹਰ ਕੋਈ ਦਿਲਜੀਤ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

Hyderabad Concert Details

Date: November 15, 2024

Venue: GMR Arena, Airport Approach Road, Hyderabad

Doors Open: 6 PM

ਕਿੱਥੇ-ਕਿੱਥੇ ਘੁੰਮੇ ਦਿਲਜੀਤ

ਕਾਬਲੇਜ਼ਿਕਰ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿਲਜੀਤ ਨੇ ਆਪਣੇ ਸ਼ੋਅ ਤੋਂ ਪਹਿਲਾਂ ਹੈਦਰਾਬਾਦ ਦੀਆਂ ਖਾਸ-ਖਾਸ ਥਾਂਵਾਂ 'ਤੇ ਜਾ ਕੇ ਆਨੰਦ ਲਿਆ। ਸੁਪਰਸਾਟਰ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਲਜੀਤ ਚਾਰ-ਮੀਨਾਰ ਘੁੰਮਦੇ ਨਜ਼ਰ ਆਏ ਅਤੇ ਗੁਰੂਘਰ ਮੱਥਾ ਵੀ ਟੇਕਿਆ। ਇਸ ਤੋਂ ਇਲਾਵਾ ਆਪਣੇ ਫੈਨਜ਼ ਨੂੰ ਗਲਵੜੀ ਪਾਉਂਦੇ ਵੀ ਦਿਖਾਈ ਦਿੱਤੇ ਅਤੇ ਦਰਸ਼ਕਾਂ ਵੱਲੋਂ ਕੀਤੇ ਸਵਾਗਤ ਨੂੰ ਕਬੂਲਦੇ ਵੀ ਨਜ਼ਰ ਆਏ। ਇਸ ਵੀਡੀਓ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲਜੀਤ ਹੈਦਰਾਬਾਦ ਆ ਕੇ ਕਾਫ਼ੀ ਖੁਸ਼ ਦਿਖਾਈ ਦੇ ਰਹੇ ਨੇ ਅਤੇ ਹਰ ਪਲ ਦੀ ਖੂਬਸੂਰਤੀ ਨੂੰ ਬਾਖੂਬੀ ਮਾਣ ਰਹੇ ਹਨ। ਹੁਣ ਵੇਖਣਾ ਹੋਵੇਗਾ ਬਾਕੀ ਕੰਸਰਟ ਵਾਂਗ ਇਹਕੰਸਰਟ ਕਿੰਨਾ ਸਫ਼ਲ ਹੋਵੇਗਾ।

Last Updated : Nov 14, 2024, 1:37 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.