ਬਠਿੰਡਾ: ਦੇਸ਼ ਦੀ ਖ਼ਾਤਰ ਜਾਨ ਦੇਣ ਵਾਲੇ ਫੌਜੀ ਦੀ ਮਾਂ ਅੱਜ ਕੈਂਸਰ ਦੇ ਇਲਾਜ ਲਈ ਇੰਨੀ ਬੇਵੱਸ ਹੋ ਚੁੱਕੀ ਹੈ ਕਿ ਉਸ ਨੂੰ ਆਪਣੇ ਪੇਕੇ ਪਰਿਵਾਰ ਦਾ ਘਰ ਵੇਚਣਾ ਪੈ ਰਿਹਾ ਹੈ। ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿਖੇ ਰੈਫਰੀ ਮਨਜੀਤ ਕੌਰ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੋਂ ਪੀੜਤ ਹੈ ਅਤੇ ਹੁਣ ਤਕ ਉਸ ਉੱਪਰ 25 ਲੱਖ ਰੁਪਏ ਖਰਚਾ ਆ ਚੁੱਕਿਆ ਹੈ। ਸਹੁਰਾ ਪਰਿਵਾਰ ਵੱਲੋਂ ਹੁਣ ਉਸ ਦੇ ਇਲਾਜ ਲਈ ਖਰਚਾ ਕਰਨ ਤੋਂ ਅਸਮਰੱਥਾ ਜਤਾਈ ਗਈ ਹੈ, ਉਹ ਮਜ਼ਬੂਰਨ ਆਪਣੇ ਪੇਕੇ ਪਿੰਡ ਮਹਿਮਾ ਸਰਜਾ ਆਈ ਜਿੱਥੇ ਉਸ ਦੇ ਪਰਿਵਾਰ ਵੱਲੋਂ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਆਰਥਿਕ ਤੌਰ ’ਤੇ ਕੰਗਾਲ ਹੋ ਚੁੱਕੇ ਪੇਕੇ ਪਰਿਵਾਰ ਵੱਲੋਂ ਹੁਣ ਆਪਣਾ ਘਰ ਵੇਚਣਾ ਪੈ ਰਿਹਾ ਹੈ ਕਿਉਂਕਿ ਇਲਾਜ ਲਈ ਕਰੀਬ 3 ਲੱਖ ਰੁਪਏ ਦੀ ਲੋੜ ਹੈ।
ਇਹ ਵੀ ਪੜੋ: ਕੋਟਕਪੂਰਾ ਗੋਲੀਕਾਡ: ਪ੍ਰਕਾਸ਼ ਸਿੰਘ ਬਾਦਲ SIT ਅੱਗੇ ਨਹੀਂ ਹੋਣਗੇ ਪੇਸ਼
ਪੁੱਤ ਦੇਸ਼ ਲਈ ਹੋਇਆ ਸ਼ਹੀਦ
ਮਨਜੀਤ ਕੌਰ ਨੇ ਦੱਸਿਆ ਕਿ ਉਸਦਾ ਪੁੱਤ ਅਮਰਦੀਪ ਸਿੰਘ ਜੋ ਕਿ ਫ਼ੌਜ ਵਿੱਚ ਸੀ ਅਤੇ 28 ਅਪ੍ਰੈਲ 2021 ਨੂੰ ਸ਼ਹੀਦੀ ਪਾ ਗਿਆ ਸੀ, ਪ੍ਰੰਤੂ ਸਹੁਰਾ ਪਰਿਵਾਰ ਨੇ ਉਸ ਦੀਆਂ ਅੰਤਮ ਰਸਮਾਂ ਵਿੱਚ ਵੀ ਉਸ ਨੂੰ ਸ਼ਾਮਲ ਨਹੀਂ ਹੋਣ ਦਿੱਤਾ, ਉਹ ਹੁਣ ਮਜ਼ਬੂਰਨ ਆਪਣੇ ਪੇਕੇ ਘਰ ਇਲਾਜ ਕਰਵਾ ਰਹੀ ਹੈ। ਉਹਨਾਂ ਦੱਸਿਆ ਕਿ ਉਸ ਦਾ ਇਲਾਜ ਜੈਪੁਰ ਅਤੇ ਕਰਨਪੁਰ ਤੋਂ ਚੱਲ ਰਿਹਾ ਹੈ। ਮਨਜੀਤ ਕੌਰ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਸ ਦੇ ਪੇਕੇ ਪਰਿਵਾਰ ਦੇ ਸਿਰ ਤੇ ਛੱਤ ਬਣੀ ਰਹੇ।
ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਜਿਸ ਕਾਰਨ ਮਜ਼ਬੂਰ ਅੱਜ ਮਰੀਜ਼ ਆਰਥਿਕ ਤੌਰ ’ਤੇ ਕੰਗਾਲ ਹੋ ਰਹੇ ਹਨ ਇਹ ਪੰਜਾਬ ਦੇ ਹਰ ਪਿੰਡ ਦੀ ਕਹਾਣੀ ਹੈ। ਬਠਿੰਡਾ ਤੋਂ ਇੱਕ ਸਪੈਸ਼ਲ ਕੈਂਸਰ ਟ੍ਰੇਨ ਚਾਹੁੰਦੀ ਹੈ ਜੋ ਕਿ ਬੀਕਾਨੇਰ ਮਰੀਜ਼ਾਂ ਨੂੰ ਇਲਾਜ ਲਈ ਲੈ ਕੇ ਜਾਂਦੀ ਹੈ।
ਇਹ ਵੀ ਪੜੋ: Unemployment: BA., B.Ed., PSTET ਤੇ CTET ਪਾਸ ਸੁਖਜੀਤ ਸਿੰਘ ਲਗਾ ਰਿਹਾ ਝੋਨਾ