ETV Bharat / city

ਐਕਸ਼ਨ ’ਚ ਜੇਲ੍ਹ ਮੰਤਰੀ: ਬਠਿੰਡਾ ਜੇਲ੍ਹ ਚ ਮਾਰਿਆ ਛਾਪਾ, ਗੈਂਗਸਟਰਾਂ ਨਾਲ ਕੀਤੀ ਮੁਲਾਕਾਤ

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਬਿਨਾਂ ਜਾਣਕਾਰੀ ਦਿੱਤੇ ਹੀ ਜੇਲ੍ਹ ਮੰਤਰੀ ਬਠਿੰਡਾ ਦੀ ਜੇਲ੍ਹ ਪਹੁੰਚ ਗਏ।

ਬਠਿੰਡਾ ਦੀ ਜੇਲ੍ਹ ਚ ਮਾਰਿਆ ਛਾਪਾ
ਬਠਿੰਡਾ ਦੀ ਜੇਲ੍ਹ ਚ ਮਾਰਿਆ ਛਾਪਾ
author img

By

Published : Jun 4, 2022, 12:44 PM IST

Updated : Jun 4, 2022, 8:14 PM IST

ਬਠਿੰਡਾ: ਜੇਲ੍ਹਾਂ ਵਿੱਚ ਸੁਰੱਖਿਆ ਨੂੰ ਲੈ ਕੇ ਜੇਲ੍ਹ ਮੰਤਰੀ ਲਗਾਤਾਰ ਸਖ਼ਤੀ ਕਰਦੇ ਦਿਖਾਏ ਦੇ ਰਹੇ ਹਨ ਤੇ ਆਏ ਦਿਨੀਂ ਵੱਡੇ ਐਕਸ਼ਨ ਲਏ ਜਾ ਰਹੇ ਹਨ। ਉਥੇ ਹੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਛਾਪੇਮਾਰੀ ਕੀਤੀ ਗਈ। ਦੱਸ ਦਈਏ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਬਿਨਾਂ ਜਾਣਕਾਰੀ ਦਿੱਤੇ ਹੀ ਜੇਲ੍ਹ ਮੰਤਰੀ ਬਠਿੰਡਾ ਦੀ ਜੇਲ੍ਹ ਪਹੁੰਚ ਗਏ।

ਇਹ ਵੀ ਪੜੋ: ਰਾਜੋਆਣਾ ਦੀ ਭੈਣ ਨੂੰ ਮਿਲਣ ਪਹੁੰਚਿਆ ਅਕਾਲੀ ਦਲ ਦਾ ਵਫ਼ਦ, ਕਿਹਾ-ਸਰਬ ਸੰਮਤੀ ਨਾਲ ਕਮਲਦੀਪ ਕੌਰ ਨੂੰ ਭੇਜਿਆ ਜਾਵੇ ਲੋਕ ਸਭਾ

ਜੇਲ੍ਹ ਮੰਤਰੀ ਨੇ ਗੈਂਗਸਟਰਾਂ ਨਾਲ ਕੀਤੀ ਮੁਲਾਕਾਤ: ਦੱਸ ਦਈਏ ਕਿ ਬਠਿੰਡਾ ਜੇਲ੍ਹ ਵਿੱਚ ਜੇਲ੍ਹ ਮੰਤਰੀ ਵੱਲੋਂ ਕਈ ਗੈਂਗਸਟਰਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਵਾਅਦਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਸੁਧਾਰ ਘਰ ਬਣਾਇਆ ਜਾਵੇਗਾ ਅਤੇ ਮੁੱਖ ਧਾਰਾ ਵਿੱਚ ਪਰਤਣ ਵਾਲੇ ਗੈਂਗਸਟਰਾਂ ਨੂੰ ਵੀ ਸੁਧਰਣ ਦਾ ਮੌਕਾ ਦਿੱਤਾ ਜਾਵੇਗਾ। ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਮੋਬਾਇਲ ਫੋਨ ਮੁਕਤ ਹੋਣਗੀਆਂ।

ਐਕਸ਼ਨ ’ਚ ਜੇਲ੍ਹ ਮੰਤਰੀ

ਜੇਲ੍ਹਾਂ ਚੋਂ ਲਗਾਤਾਰ ਮਿਲ ਰਹੇ ਹਨ ਫੋਨ: ਪੰਜਾਬ ਸਰਕਾਰ ਵੱਲੋਂ ਸਖਤੀ ਕਰਨ ਦੇ ਬਾਵਜੂਦ ਵੀ ਚੈਕਿੰਗ ਦੌਰਾਨ ਜੇਲ੍ਹਾਂ ਅੰਦਰੋਂ ਲਗਾਤਾਰ ਮੋਬਾਇਲ ਫੋਨ ਮਿਲ ਰਹੇ ਹਨ। ਜੇਲ੍ਹਾਂ ਵਿੱਚ ਬੰਦ ਗੈਂਗਸਟਰ ਫੋਨਾਂ ਰਾਹੀ ਹੀ ਆਪਣਾ ਧੰਦਾ ਚਲਾ ਰਹੇ ਹਨ ਤੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਐਕਟਿਵ ਹੋਏ ਗੈਂਗਸਟਰ: ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਗਾਤਾਰ ਐਕਟਿਵ ਹਨ ਤੇ ਲਗਾਤਾਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਇੱਕ ਦੂਜੇ ਨੂੰ ਧਮਕਿਆ ਦੇ ਰਹੇ ਹਨ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਦੇ ਗੈਂਗ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਬਾਅਦ ਗੈਂਗਸਟਰ ਦਵਿੰਦਰ ਬੰਬੀਹਾ ਅਤੇ ਗੈਂਗਸਟਰ ਵਿੱਕੀ ਗੌਂਡਰ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ

ਹਰਪ੍ਰੀਤ ਸਿੱਧੂ ਨੂੰ ਬਣਾਇਆ ADGP ਜੇਲ੍ਹ: ਪੰਜਾਬ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਫੈਸਲਾ ਲਿਆ ਹੈ ਤੇ ਜੇਲ੍ਹਾਂ ਦੀ ਕਮਾਨ ਹਰਪ੍ਰੀਤ ਸਿੱਧੂ ਦੇ ਹੱਥ ਸੌਂਪ ਦਿੱਤੀ ਹੈ। ਹਰਪ੍ਰੀਤ ਸਿੱਧੂ ਨੂੰ ADGP ਜੇਲ੍ਹ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਇਲਾਵਾ ਨਸ਼ਾ ਵਿਰੋਧੀ STF ਦੀ ਕਮਾਨ ਵੀ ਹਰਪ੍ਰੀਤ ਸਿੱਧੂ ਕੋਲ ਹੀ ਰਹੇਗੀ। ਜਿਹਨਾਂ ਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਵਿੱਚ ਗੈਂਗ ਵਾਰ ਦਾ ਖਤਰਾ ਵੱਧ ਗਿਆ ਹੈ ਤੇ ਗੈਂਗਸਟਰ ਗਰੁੱਪ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਜਿਸ ਕਾਰਨ ਇਹ ਐਕਸ਼ਨ ਲਿਆ ਗਿਆ ਹੈ।

ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਕੇਸ : ਪੁਲਿਸ ਨੇ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ, ਜਾਣੋ ਕੌਣ ਹਨ ਇਹ ਸ਼ੂਟਰ...

Last Updated : Jun 4, 2022, 8:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.