ETV Bharat / city

ਬਠਿੰਡਾ ਵਿੱਚ ਹੈਪੇਟਾਇਟਸ-ਏ ਦਾ ਕਹਿਰ ਜਾਰੀ

ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਹੈਪੇਟਾਇਟਸ ਏ ਦੇ ਮਰੀਜ਼ਾਂ ਦੀ ਗਿਣਤੀ 119 ਤੱਕ ਪੁੱਜ ਗਈ ਹੈ। ਇਕੱਲੇ ਹਰਰਾਏਪੁਰ ਪਿੰਡ ਵਿੱਚ ਹੀ 119 ਮਰੀਜ਼ ਇਸ ਦੇ ਸ਼ਿਕਾਰ ਪਾਏ ਗਏ ਹਨ। ਪੀੜਤ ਲੋਕਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਇਲਾਜ ਲਈ ਰੱਖਿਆ ਗਿਆ ਹੈ।

ਫੋਟੋ
author img

By

Published : Sep 18, 2019, 11:01 PM IST

ਬਠਿੰਡਾ: ਸ਼ਹਿਰ ਦੇ ਪਿੰਡ ਹਰਰਾਏਪੁਰ ਵਿਖੇ ਹੈਪੇਟਾਇਟਸਲ ਏ ਦੇ ਮਰੀਜ਼ਾਂ ਦੀ ਗਿਣਤੀ 119 ਤੱਕ ਪਹੁੰਚ ਗਈ ਹੈ। ਇਸ ਦੀ ਪੁਸ਼ਟੀ ਬਠਿੰਡਾ ਦੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ।

ਵੀਡੀਓ
ਸ਼ਹਿਰ ਵਿੱਚ ਲਗਾਤਾਰ ਹੈਪੇਟਾਇਟਸ ਏ ਦਾ ਕਹਿਰ ਜਾਰੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਨੇ ਪਿੰਡ ਹਰਰਾਏਪੁਰ ਵਿਖੇ 119 ਹੈਪੇਟਾਇਟਸ ਮਰੀਜ਼ਾਂ ਅਤੇ ਰਾਮਾ ਮੰਡੀ ਇਲਾਕੇ ਵਿੱਚ 40 ਹੈਪੇਟਾਇਟਸ ਏ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮਾ ਮੰਡੀ ਵਿੱਚ ਵੀ 40 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਹ ਬਿਮਾਰੀ ਦੂਸ਼ਿਤ ਪਾਣੀ ਪੀਣ ਕਾਰਨ ਫੈਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਐਪੀਡਮੋਲੋਜਿਸਟ ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਪਿੰਡ ਹਰਰਾਏਪੁਰ ਵਿੱਚ 464 ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਜਿਸ ਵਿੱਚ 119 ਮਰੀਜ਼ ਹੈਪੇਟਾਇਟਸ ਏ ਦੇ ਸ਼ਿਕਾਰ ਪਾਏ ਗਏ ਹਨ। ਇਸ ਤੋਂ ਇਲਾਵਾ ਰਾਮਾ ਮੰਡੀ ਵਿਖੇ 82 ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਜਿਨ੍ਹਾਂ ਚੋਂ 40 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਦੱਸਣਯੋਗ ਹੈ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ ਲਈ ਇਨ੍ਹਾਂ ਇਲਾਕਿਆਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਏ ਗਏ ਹਨ। ਡਾ. ਉਮੇਸ਼ ਗੁਪਤਾ ਨੇ ਦੱਸਿਆ ਕਿ ਪਿੰਡ ਹਰਰਾਏਪੁਰ ਦੇ ਵਾਟਰ ਵਰਕਸ ਦਾ ਪਾਣੀ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਉਕਤ ਵਾਟਰ ਵਰਕਸ ਤੋਂ ਪਿੰਡਾਂ ਨੂੰ ਪਾਣੀ ਦੀ ਸਪਲਾਈ ਨਾ ਹੋ ਸਕੇ ਅਤੇ ਹੋਰ ਲੋਕਾਂ ਨੂੰ ਹੈਪੇਟਾਇਟਸ ਤੋਂ ਬਚਾਇਆ ਜਾ ਸਕੇ। ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਨੇ ਵੀ ਦੋਹਾਂ ਇਲਾਕਿਆਂ ਦਾ ਦੌਰਾ ਕੀਤਾ।

Intro:ਪਿੰਡ ਹਰਰਾਏਪੁਰ ਵਿੱਚ ਹੈਪਾਟਾਇਟਸ ਏ ਮਰੀਜ਼ਾਂ ਦੀ ਸੰਖਿਆ 119 ਪਹੁੰਚੀ Body:ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ ਇੱਕ ਸੌ ਉੱਨੀ ਮਰੀਜ਼ਾਂ ਵਿੱਚ ਹੈਪਾਟਾਈਟਿਸ ਏ ਦੀ ਪੁਸ਼ਟੀ
ਰਾਮਾ ਮੰਡੀ ਦੇ ਵਿੱਚ ਚਾਲੀ ਮਰੀਜ਼ ਦਾ ਹੈਪਾਟਾਈਟਿਸ ਏ ਆਇਆ ਪਾਜ਼ੀਟਿਵ
ਬਠਿੰਡਾ ਦੇ ਵਿੱਚ ਹੈਪੇਟਾਇਟਿਸ ਏ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਬਠਿੰਡਾ ਦੇ ਪਿੰਡ ਹਰਰਾਏਪੁਰ ਵਿੱਚ 119 ਮਰੀਜ਼ਾਂ ਦੇ ਵਿੱਚ ਹੈਪੇਟਾਈਟਿਸ ਦੀ ਪੁਸ਼ਟੀ ਹੋ ਚੁੱਕੀ ਹੈ ਦੱਸ ਦੇ ਕਿ ਕੁਝ ਦਿਨਾਂ ਬਾਅਦ ਹੀ ਰਾਮਾ ਮੰਡੀ ਦੇ ਵਿੱਚ ਵੀ ਹੈਪਾਟਾਈਟਿਸ ਦੇ ਮਰੀਜ਼ ਸਾਹਮਣੇ ਆਏ ਹਨ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਮਾਂ ਮੰਡੀ ਵਿੱਚ ਚਾਲੀ ਮਰੀਜ਼ਾਂ ਦੇ ਵਿੱਚ ਹੈਪਾਟਾਈਟਿਸ ਏ ਦੀ ਪੁਸ਼ਟੀ ਹੋ ਚੁੱਕੀ ਹੈ ਜੋ ਕਿ ਦੂਸ਼ਿਤ ਪਾਣੀ ਪੀਣ ਦੇ ਕਾਰਨ ਫੈਲੀ ਹੈ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਉਮੇਸ਼ ਗੁਪਤਾ ਨੇ ਦੱਸਿਆ ਕਿ ਪਿੰਡ ਹਰਰਾਏਪੁਰ ਵਿੱਚ 464 ਮਰੀਜ਼ਾਂ ਦੀ ਸਕਰੀਨਿੰਗ ਕੀਤੀ ਗਈ ਜਿਸ ਵਿੱਚ 119 ਮਰੀਜ਼ਾਂ ਹੈਪਾਟਾਈਟਸ ਦੀ ਪੁਸ਼ਟੀ ਹੋਈ ਹੈ ਇਸ ਤੋਂ ਇਲਾਵਾ 82 ਮਰੀਜ਼ਾਂ ਦੀ ਸਕਰੀਨਿੰਗ ਰਾਮਾ ਮੰਡੀ ਵਿੱਚ ਕੀਤਾ ਗਿਆ ਸੀ ਜਿਸ ਦੇ ਵਿੱਚ 40 ਮਰੀਜ਼ਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ, ਦੱਸ ਦੇਈਏ ਕਿ ਹੈਪੇਟਾਇਟਿਸ ਏ ਬਿਮਾਰੀ ਗੰਦੇ ਪਾਣੀ ਦੇ ਸੇਵਨ ਕਰਨ ਦੇ ਨਾਲ ਫੈਲਦੀ ਹੈ ਬਠਿੰਡਾ ਸਿਹਤ ਵਿਭਾਗ ਵੱਲੋਂ ਦੋਨਾਂ ਪਿੰਡਾਂ ਤੋਂ ਪਾਣੀ ਦੇ ਸੈਂਪਲ ਵੀ ਲਏ ਗਏ
ਡਾ ਉਮੇਸ਼ ਗੁਪਤਾ ਨੇ ਦੱਸਿਆ ਕਿ ਪਿੰਡ ਹਰਰਾਏਪੁਰ ਦਾ ਵਾਟਰ ਵਰਕਸ ਦਾ ਪਾਣੀ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਤਾਂ ਕਿ ਉਕਤ ਵਾਟਰ ਵਰਕਸ ਤੋਂ ਪਿੰਡਾਂ ਨੂੰ ਪਾਣੀ ਦੀ ਸਪਲਾਈ ਨਾ ਹੋ ਸਕੇ
ਸਿਹਤ ਵਿਭਾਗ ਦੀ ਮੰਨੀਏ ਤਾਂ ਇਹ ਸੀਜ਼ਨ ਦੇ ਦੌਰਾਨ ਇੰਨੇ ਮਰੀਜ਼ ਕਦੇ ਵੀ ਹੈਪਾਟਾਇਟਸ ਏ ਦੇ ਸਾਹਮਣੇ ਨਹੀਂ ਆਏ ਇਸ ਤੋਂ ਇੱਕ ਗੱਲ ਸਾਫ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਦਾ ਨਤੀਜਾ ਹੈ ਕਿ ਹੈਪੇਟਾਈਟਿਸ ਏ ਦੇ ਮਰੀਜ਼ਾਂ ਦੀ ਸੰਖਿਆ ਏਨੀ ਵਧੀ ਹੈ ਡਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਐਂਟੀ ਲਾਰਵਾ ਦੀ ਹਨConclusion:ਟੀਮ ਲਗਾਤਾਰ ਪਿੰਡਾਂ ਵਿੱਚ ਡੋਰ ਟੂ ਡੋਰ ਸਰਵੇ ਕਰ ਕੇ ਲੋਕਾਂ ਨੂੰ ਜਾਣਕਾਰੀ ਦੇ ਰਹੀ ਹੈ
ਦੱਸ ਦਈਏ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਸਿਵਲ ਸਰਜਨ ਵੀ ਉਕਤ ਦੋਨਾਂ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.