ਬਠਿੰਡਾ: ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਚੋਣਾਂ (Assembly elections) ਹੋਣ ਜਾ ਰਹੀਆਂ ਹਨ ਤੇ ਇਸੇ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੀ ਤਿਆਰੀਆਂ ਜ਼ੋਰਾਂ ’ਤੇ ਵਿੱਢੀਆ ਹੋਈਆਂ ਹਨ ਤਾਂ ਜੋ ਕੁਰਸੀ ਹਾਸਲ ਕੀਤੀ ਜਾ ਸਕੇ। ਉੱਥੇ ਹੀ ਈਟੀਵੀ ਭਾਰਤ ਵੱਲੋਂ ਵੀ ਹਰ ਹਲਕੇ ਦੇ ਪਿੰਡ-ਪਿੰਡ ਜਾ ਕੇ ਲੋਕਾਂ ਦੀ ਰਾਏ ਲਈ ਜਾ ਰਹੀ ਹੈ ਕਿ ਉਨ੍ਹਾਂ ਦੇ ਪਿੰਡ ਤੇ ਹਲਕੇ ਦਾ ਕੀ ਵਿਕਾਸ ਹੋਇਆ ਹੈ ਤੇ ਕੀ ਬਾਕੀ ਹੈ। ਅੱਜ ਅਸੀਂ ਤੁਹਾਨੂੰ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁਚੋ ਮੰਡੀ (Bathinda Bhucho Mandi Assembly constituency) ਦੇ ਪਿੰਡ ਭੁੱਚੋ ਖੁਰਦ ਲੈ ਜਾਂਦੇ ਹਾਂ, ਜਿੱਥੇ ਤੁਸੀਂ ਖੁਦ ਹੀ ਸੁਣ ਲਵੋ ਕੀ ਲੋਕ ਕੀ ਬੋਲ ਰਹੇ ਹਨ।
ਹਲਕਾ ਭੁੱਚੋ ਮੰਡੀ (Bhucho Mandi) ’ਤੇ ਕਾਂਗਰਸ ਦਾ ਕਬਜਾ
ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਜਿੱਥੇ ਪਿਛਲੇ ਤਿੰਨ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਕਾਂਗਰਸ ਨੇ ਆਪਣੀ ਜਿੱਤ ਦੇ ਝੰਡੇ ਗੱਡੇ ਹੋਏ ਹਨ, 2017 ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੇ ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ ਨੂੰ ਹਰਾਇਆ ਸੀ ਕਾਂਗਰਸ ਦੇ ਉਮੀਦਵਾਰ ਪ੍ਰੀਤਮ ਸਿੰਘ ਕੋਟਭਾਈ ਨੂੰ 51605 ਆਮ ਆਦਮੀ ਪਾਰਟੀ ਦੇ ਜਗਸੀਰ ਸਿੰਘ ਨੂੰ 50960 ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਰਪ੍ਰੀਤ ਸਿੰਘ ਕੋਟਭਾਈ ਨੂੰ 44025 ਵੋਟਾਂ ਪਈਆਂ ਸਨ ਇਸ ਹਲਕੇ ਵਿੱਚ ਨੋਟਾ ਨੂੰ 711 ਵੋਟਾਂ ਵੀ ਪਈਆਂ ਸਨ।
ਈਟੀਵੀ ਭਾਰਤ ਟੀਮ ਨੇ ਬਠਿੰਡਾ ਦੇ ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡ ਭੁੱਚੋ ਖੁਰਦ ਦੇ ਪਿੰਡਵਾਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਹਾਲੇ ਕਿਸੇ ਵੀ ਸਿਆਸੀ ਪਾਰਟੀ ਨੂੰ ਪਿੰਡਾਂ ਵਿੱਚ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਪਰ ਸੱਤਾਧਾਰੀ ਧਿਰ ਦੇ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਨੇ ਵਿਕਾਸ ਕਾਰਜ ਨਹੀਂ ਕਰਵਾਏ ਪਿੰਡ ਦੀਆਂ ਮੁੱਢਲੀਆਂ ਸਹੂਲਤਾਂ ਜਿਵੇਂ ਮੀਂਹ ਦੇ ਪਾਣੀ ਦੀ ਨਿਕਾਸੀ ਸੀਵਰੇਜ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੋਈ ਬਣਦੇ ਕਦਮ ਨਹੀਂ ਚੁੱਕੇ ਗਏ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਗਲੀਆਂ ਨਾਲੀਆਂ ਦਾ ਵੀ ਬੁਰਾ ਹਾਲ ਹੈ ਪੀਣ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ।
ਮੁੱਢਲੀਆਂ ਸਹੂਲਤਾਂ ਵਾਂਝਾ ਪਿੰਡ ਭੁੱਚੋ ਖੁਰਦ
ਪਿੰਡ ਭੁੱਚੋ ਖੁਰਦ ਦੇ ਲੋਕਾਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਾਰਨ ਪੀਣ ਦੇ ਪਾਣੀ ਦੇ ਦਾ ਇੱਕੋ ਇੱਕ ਸਰੋਤ ਕੈਂਟ ਵੱਲੋਂ ਆ ਰਹੀ ਵਾਟਰ ਸਪਲਾਈ ਦੀ ਟੂਟੀ ਹੈ ਜਿੱਥੋਂ ਸਾਰਾ ਪਿੰਡ ਪਾਣੀ ਭਰਦਾ ਹੈ। ਪਿੰਡ ਵਿੱਚ ਜੋ ਵਾਟਰ ਵਰਕਸ ਬਣਾਇਆ ਗਿਆ ਸੀ ਉਹ ਵੀ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਨੀਵੀਂ ਜਗ੍ਹਾ ਵਿੱਚ ਲਗਾਏ ਬਣਾਏ ਜਾਣ ਕਾਰਨ ਬਰਸਾਤਾਂ ਸਮੇਂ ਇਹ ਵਾਟਰ ਵਰਕਸ ਗੰਦਗੀ ਦਾ ਢੇਰ ਬਣ ਜਾਂਦਾ ਹੈ।
ਸਿਆਸੀ ਪਾਰਟੀਆਂ ਸਿਰਫ ਕਾਗਜ਼ਾਂ ਤੱਕ ਸੀਮਤ- ਪਿੰਡ ਵਾਸੀ
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਸਿਰਫ ਕਾਗਜ਼ਾਂ ਤੱਕ ਸੀਮਤ ਹਨ ਹਕੀਕਤ ਵਿਚ ਕੋਈ ਵੀ ਕੰਮ ਕਰਕੇ ਰਾਜ਼ੀ ਨਹੀਂ ਉਨ੍ਹਾਂ ਕਿਹਾ ਕਿ ਪਿੰਡ ਵਿੱਚ ਭਾਵੇਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਸਾਂਝੀ ਪੰਚਾਇਤ ਹੈ ਪਰ ਵਿਕਾਸ ਕਾਰਜਾਂ ਦੇ ਨਾਂ ਤੇ ਵੋਟਰਾਂ ਨਾਲ ਕੀਤੀ ਗਈ ਠੱਗੀ ਤੋਂ ਬਾਅਦ ਕੋਈ ਵੀ ਕਿਸੇ ਵੀ ਸਿਆਸੀ ਪਾਰਟੀ ਦੇ ਯਕੀਨ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸਿਆਸੀ ਲੋਕ ਵੋਟਾਂ ਮੰਗਣ ਆਉਣਗੇ ਤਾਂ ਉਨ੍ਹਾਂ ਨੂੰ ਸਵਾਲ ਜਵਾਬ ਜ਼ਰੂਰ ਕੀਤੇ ਜਾਣਗੇ ਕਿ ਉਨ੍ਹਾਂ ਨੇ ਆਮ ਲੋਕਾਂ ਦੀ ਭਲਾਈ ਲਈ ਕੀ ਕੰਮ ਕੀਤੇ।
ਪਿੰਡ ਦੇ ਨੌਜਵਾਨਾਂ ਦਾ ਕਹਿਣਾ ਕੀ ਹੈ?
ਪਿੰਡ ਦੇ ਨੌਜਵਾਨ ਦਾ ਕਹਿਣਾ ਹੈ ਕਿ ਜੋ ਚੋਣ ਮਨੋਰਥ ਪੱਤਰ ਸਿਆਸੀ ਪਾਰਟੀਆਂ ਵੱਲੋਂ ਬਣਾਏ ਜਾਂਦੇ ਹਨ ਉਨ੍ਹਾਂ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾਣਾ ਚਾਹੀਦਾ ਹੈ ਜੇਕਰ ਕੋਈ ਸਿਆਸੀ ਪਾਰਟੀ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਮੁੱਕਰ ਦੀ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕਰਨ ਦਾ ਅਧਿਕਾਰ ਵੀ ਵੋਟਰ ਨੂੰ ਹੋਣਾ ਚਾਹੀਦਾ ਹੈ ਜੇਕਰ ਵੋਟਰ ਉਨ੍ਹਾਂ ਨੂੰ ਕੁਰਸੀ ’ਤੇ ਬਿਠਾ ਸਕਦੇ ਹਨ ਤਾਂ ਲਾਹੁਣ ਦਾ ਅਧਿਕਾਰ ਵੀ ਵੋਟਰ ਕੋਲ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਸਜ਼ਾ ਦਾ ਪ੍ਰਾਵਧਾਨ ਵੀ ਹੋਣਾ ਚਾਹੀਦਾ ਹੈ।
ਇਹ ਵੀ ਪੜੋ:Assembly Elections 2022: ਚਰਨਜੀਤ ਚੰਨੀ ਨੇ ਆਟੋ ਚਾਲਕਾਂ ਲਈ ਕਰਤਾ ਵੱਡਾ ਐਲਾਨ, ਆਟੋ ਚਾਲਕ ਖੁਸ਼
ਹਲਕਾ ਭੁੱਚੋ ਮੰਡੀ ਚ ਕੁੱਲ ਵੋਟਰ
ਗੱਲ ਕਰੀਏ ਹਲਕੇ ਭੁੱਚੋ ਮੰਡੀ ਚ ਮਰਦਸ਼ੁਮਾਰੀ ਮੁਤਾਬਿਕ ਕੁੱਲ ਵੋਟਰ 178776 ਹੈ ਜਦਕਿ ਇਨ੍ਹਾਂ ਚੋਂ ਪੁਰਸ਼ ਵੋਟਰ 94407 ਹੈ ਜਦਕਿ ਮਹਿਲਾ ਵੋਟਰ 84365 ਹੈ ਦੂਜੇ ਪਾਸੇ ਹੋਰ ਵੋਟਰ 4 ਹਨ।