ETV Bharat / city

ਕਿਸਾਨਾਂ ਨੇ ਹਰੇ ਚਾਰੇ ਦੀਆਂ ਟਰਾਲੀਆਂ ਨਾਲ ਘੇਰਿਆ Mini Secretariat - Farmers surround.

ਰੋਸ ਵੱਜੋਂ ਕਿਸਾਨਾਂ ਨੇ ਹਰੇ ਚਾਰੇ ਦੀਆਂ ਟਰਾਲੀਆਂ ਨਾਲ ਮਿੰਨੀ ਸੈਕਟਰੀਏਟ (Mini Secretariat) ਘੇਰਿਆ। ਕਿਸਾਨਾਂ ਨੇ ਕਿਹਾ ਕਿ ਜਿਥੇ ਪਹਿਲਾਂ ਹਰਾ ਚਾਰਾ 350 ਪ੍ਰਤੀ ਕੁਇੰਟਲ ਵਿਕ ਰਿਹਾ ਸੀ ਉਥੇ ਹੀ ਹੁਣ ਸਾਜਿਸ਼ ਨਾਲ ਸਿਰਫ 100 ਰੁਪਏ ਪ੍ਰਤੀ ਕੁਇੰਟਲ ਲਿਆ ਜਾ ਰਿਹਾ ਹੈ।

ਕਿਸਾਨਾਂ ਨੇ ਹਰੇ ਚਾਰੇ ਦੀਆਂ ਟਰਾਲੀਆਂ ਨਾਲ ਘੇਰਿਆ Mini Secretariat

author img

By

Published : May 31, 2021, 5:22 PM IST

ਬਠਿੰਡਾ: ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਤੋਂ ਬਾਅਦ ਹੁਣ ਪੰਜਾਬ ਵਿੱਚ ਲਗਾਤਾਰ ਕਿਸਾਨਾਂ ਵੱਲੋਂ ਆਪਣੀਆਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਬਠਿੰਡਾ ਵਿਖੇ ਆੜਤੀਆਂ ਵੱਲੋਂ ਹਰੇ ਚਾਰੇ ਦੀ ਘੱਟ ਰੇਟ ’ਤੇ ਖਰੀਦ ਕਰਨ ਦੇ ਰੋਸ ਵੱਜੋਂ ਕਿਸਾਨਾਂ ਨੇ ਸੈਕਟਰੀਏਟ (Mini Secretariat) ਦਾ ਘਿਰਾਓ ਕੀਤਾ। ਸੈਂਕੜਿਆਂ ਦੀ ਗਿਣਤੀ ਵਿੱਚ ਹਰੇ ਚਾਰੇ ਦੀਆਂ ਟਰਾਲੀਆਂ ਲੈ ਕੇ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਵਪਾਰੀਆਂ ਵੱਲੋਂ 350 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲੇ ਹਰੇ ਚਾਰੇ ਲਈ ਅੱਜ ਦਾ ਮਾਤਰ 100 ਰੁਪਏ ਪ੍ਰਤੀ ਕੁਇੰਟਲ ਰੇਟ ਕੱਢਿਆ ਹੈ ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ।

ਕਿਸਾਨਾਂ ਨੇ ਹਰੇ ਚਾਰੇ ਦੀਆਂ ਟਰਾਲੀਆਂ ਨਾਲ ਘੇਰਿਆ Mini Secretariat

ਇਹ ਵੀ ਪੜੋ: ਨਾਭਾ ਤੋਂ ਸੈਂਕੜੇ ਕਿਸਾਨ ਦਿੱਲੀ ਵਿਖੇ ਧਰਨੇ ’ਚ ਸ਼ਾਮਲ ਹੋਣ ਲਈ ਟ੍ਰੇਨ ਰਾਹੀਂ ਰਵਾਨਾ

ਉਨ੍ਹਾਂ ਕਿਹਾ ਕਿ ਵਪਾਰੀ ਮਨਮਰਜ਼ੀ ਨਾਲ ਰੇਟ ਤੈਅ ਕਰ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਵੱਲੋਂ ਮਿੰਨੀ ਸੈਕਟਰੀਏਟ (Mini Secretariat) ਦਾ ਘਿਰਾਓ ਕਰ ਪ੍ਰਸ਼ਾਸਨ ਤੋਂ ਇਸ ਮਾਮਲੇ ਵਿੱਚ ਦਖ਼ਲ ਮੰਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਹਰੇ ਚਾਰੇ ਦਾ ਰੇਟ ਤੈਅ ਨਾ ਕੀਤਾ ਗਿਆ ਤਾਂ ਆਉਂਦੇ ਪੰਜ ਦਿਨਾਂ ਲਈ ਬਠਿੰਡਾ ਵਿੱਚ ਹਰਾ ਚਾਰਾ ਕੋਈ ਵੀ ਕਿਸਾਨ ਨਹੀਂ ਲੈ ਕੇ ਆਵੇਗਾ ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੈਠਕ ਕਰਨ ਉਪਰੰਤ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਇਸ ਮਸਲੇ ਨੂੰ ਜਲਦ ਨਿਬੇੜਨ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜੋ: ਗੁਰਦਾਸਪੁਰ ’ਚ ਭਾਜਪਾ ਦੇ ਸਮਾਗਮ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ

ETV Bharat Logo

Copyright © 2025 Ushodaya Enterprises Pvt. Ltd., All Rights Reserved.