ETV Bharat / city

ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਚ ਧਮਾਕਾ, ਦੋ ਯੂਨਿਟਾਂ ’ਚ ਕੰਮ ਠੱਪ

ਸ਼ੁੱਕਰਵਾਰ ਦੇਰ ਰਾਤ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਵਿਚ ਵੱਡਾ ਧਮਾਕਾ ਹੋਇਆ ਜਿਸ ਕਾਰਨ ਇੱਕ ਨੰਬਰ ਯੂਨਿਟ ਮੁੜ ਦੋ ਮਹੀਨਿਆਂ ਤੱਕ ਚਾਲੂ ਨਹੀਂ ਹੋ ਸਕੇਗਾ ਜਦਕਿ ਦੋ ਨੰਬਰ ਯੂਨਿਟ ਇਕ ਸਾਲ ਤੱਕ ਠੱਪ ਰਹੇਗਾ ਜਿਸ ਕਾਰਨ ਬਿਜਲੀ ਦਾ ਉਤਪਾਦਨ ਨਹੀਂ ਹੋ ਸਕੇਗਾ।

ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਚ ਧਮਾਕਾ

author img

By

Published : May 14, 2022, 1:31 PM IST

ਬਠਿੰਡਾ: ਜ਼ਿਲ੍ਹੇ ਦੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਵੱਡਾ ਧਮਾਕਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ ਦੋ ਨੰਬਰ ਯੂਨਿਟ ਦੀ ਈਐੱਸਪੀ ਡਿੱਗਣ ਕਾਰਨ ਇਹ ਧਮਾਕਾ ਹੋਇਆ ਜਿਸ ਕਾਰਨ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਨਾਲ ਹੀ ਇਸ ਧਮਾਕੇ ਦੇ ਕਾਰਨ ਕਰੋੜਾਂ ਰੁਪਏ ਦੇ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਬਿਜਲੀ ਉਤਪਾਦਨ ਹੋਇਆ ਠੱਪ: ਦੱਸ ਦਈਏ ਕਿ ਸ਼ੁੱਕਰਵਾਰ ਦੇਰ ਰਾਤ ਥਰਮਲ ਪਲਾਂਟ ਵਿਚ ਵੱਡਾ ਧਮਾਕਾ ਹੋਇਆ ਤੇ ਰਾਖ ਨਾਲ ਭਰੇ ਈਐੱਸਪੀ ਦੇ ਪਿੱਲਰ ਹੇਠਾਂ ਬੈਠ ਗਏ। ਇਸ ਕਾਰਨ ਦੋ ਮੁਲਾਜ਼ਮਾਂ ਦੇ ਪੈਰ ਵੀ ਝੁਲਸ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਈਐੱਸਪੀ ਰਾਖ ਨਾਲ ਨੱਕੋ ਨੱਕ ਭਰ ਚੁੱਕੀ ਸੀ ਅਤੇ ਇਸ ਦੀ ਨਿਕਾਸੀ ਬੰਦ ਹੋ ਚੁੱਕੀ ਸੀ।

ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਥਰਮਲ ਪਲਾਂਟ ਚ ਧਮਾਕਾ

ਈਐੱਸਪੀ ਡਿੱਗਣ ਕਾਰਨ ਵੱਡਾ ਧਮਾਕਾ: ਥਰਮਲ ਪਲਾਂਟ ਦੇ ਸੂਤਰਾਂ ਅਨੁਸਾਰ ਯੂਨਿਟ ਨੰਬਰ ਦੋ ਦੀ ਈਐੱਸਪੀ ਡਿੱਗ ਜਾਣ ਕਾਰਨ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਮੁੱਚੇ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ।

ਦੋ ਯੂਨਿਟਾ ਦੀ ਬਿਜਲੀ ਸਪਲਾਈ ਠੱਪ: ਦੱਸਿਆ ਜਾ ਰਿਹਾ ਹੈ ਕਿ ਇੱਕ ਨੰਬਰ ਯੂਨਿਟ ਮੁੜ ਦੋ ਮਹੀਨਿਆਂ ਤੱਕ ਚਾਲੂ ਨਹੀਂ ਹੋ ਸਕੇਗਾ ਜਦਕਿ ਦੋ ਨੰਬਰ ਯੂਨਿਟ ਇਕ ਸਾਲ ਤੱਕ ਠੱਪ ਰਹੇਗਾ ਜਿਸ ਕਾਰਨ ਬਿਜਲੀ ਦਾ ਉਤਪਾਦਨ ਨਹੀਂ ਹੋ ਸਕੇਗਾ।

ਜ਼ਿਕਰਯੋਗ ਹੈ ਕਿ ਸੂਬਾ ਪਹਿਲਾਂ ਹੀ ਬਿਜਲੀ ਦੀ ਕਿੱਲਤ ਨਾਲ ਜੂਝ ਰਿਹਾ ਹੈ। ਜੂਨ ਮਹੀਨੇ ਵਿੱਚ ਝੋਨੇ ਦੀ ਬਿਜਾਈ ਸਮੇਂ ਬਿਜਲੀ ਦੀ ਮੰਗ ਹੋਰ ਵੀ ਵਧੇਗੀ ਜਦੋਂ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟਾ ਦੀ ਬਿਜਲੀ ਸਪਲਾਈ ਠੱਪ ਹੋ ਚੁੱਕੀ ਹੈ।

ਇਹ ਵੀ ਪੜੋ: ਜਾਖੜ ਨੇ ਕਾਂਗਰਸ ਨੂੰ ਕੀਤਾ 'Good Bye'

ETV Bharat Logo

Copyright © 2024 Ushodaya Enterprises Pvt. Ltd., All Rights Reserved.