ਫਰੀਦਕੋਟ: ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਸੀਟ ਤੇ ਰੋਜ਼ਾਨਾ ਸਮੀਕਰਨ ਬਦਲਦੇ ਨਜ਼ਰ ਆਏ ਰਹੇ ਹਨ।ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਉਨ੍ਹਾਂ ਦੇ ਸਾਬਕਾ OSD ਅਤੇ PLC ਦੇ ਜ਼ਿਲਾ ਪ੍ਰਧਾਨ ਸੰਦੀਪ ਸਿੰਘ ਸਨੀ ਬਰਾੜ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਚ ਜੋਇਨ ਕਰ ਗਏ।ਮੰਨਿਆ ਜਾ ਰਿਹਾ ਹੈ ਕੇ ਫਰੀਦਕੋਟ ਸੀਟ ਲਈ ਉਨ੍ਹਾਂ ਵੱਲੋਂ PLC ਲਈ ਆਪਣੀ ਉਮੀਦਵਾਰੀ ਦਾ ਦਾਅਵਾ ਕੀਤਾ ਸੀ ਪਰ ਉਨ੍ਹਾਂ ਦੀ ਇਸ ਮੰਗ ਨੂੰ ਦਰਕਿਨਾਰ ਕਰ ਇਹ ਸੀਟ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਨੂੰ ਦੇ ਦਿੱਤੀ ਗਈ।
ਇਸ ਤੋਂ ਬਾਅਦ ਉਹ ਕਾਫੀ ਖਫ਼ਾ ਨਜ਼ਰ ਆਏ ਰਹੇ ਸਨ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SAD president sukhbir badal) ਦੀ ਅਗਵਾਈ ਚ ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਨਾਲ ਹੀ ਇਸ ਮੌਕੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਨੂੰ ਆਪਣਾ OSD ਬਣਾਏ ਜਾਣ ਦਾ ਐਲਾਨ ਵੀ ਕਰ ਦਿੱਤਾ ਗਿਆ।ਇਸ ਤੋਂ ਇਲਾਵਾ ਸੀਵਰੇਜ਼ ਬੋਰਡ ਦੇ ਚੇਅਰਮੈਨ ਅਤੇ ਪੁਰਾਣੇ ਕਾਂਗਰਸੀ ਸੁਰਜੀਤ ਢਿੱਲੋਂ ,ਕਾਂਗਰਸੀ ਕੌਂਸਲਰ ਤਾਰਾ ਭੱਟੀ,ਕਾਂਗਰਸ SC ਵਿੰਗ ਦੇ ਪ੍ਰਧਾਨ ਅਤੇ ਜੈਤੋਂ ਤੋਂ ਹਾਲਕਾ ਇੰਚਾਰਜ ਲਵਲੀ ਭੱਟੀ ਨੇ ਵੀ ਅੱਜ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਚ ਸ਼ਮੂਲੀਅਤ ਕੀਤੀ।ਇਸ ਮੌਕੇ ਸੁਖਬੀਰ ਬਾਦਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪਾਰਟੀ ਚ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਸੁਖਬੀਰ ਬਾਦਲ ਵੱਲੋ ਫਰੀਦਕੋਟ ਦੇ ਤਿਨੇਂ ਵਿਧਾਨ ਸਭਾ ਹਲਕੇ ਤੇ ਆਪਣੇ ਉਮੀਦਵਾਰ ਦੀ ਜਿੱਤ ਦਾ ਐਲਾਨ ਕਰਦੇ ਕਿਹਾ ਕਿ ਇਸ ਵਾਰ ਆਕਲੀ ਦਲ ਤੀਨੋ ਵਿਧਾਨ ਸਭਾ ਸੀਟਾਂ ਤੇ ਕਾਬਜ਼ ਹੋਵੇਗੀ।ਆਪਣੇ ਭਾਸ਼ਣ ਦੌਰਾਨ ਉਨ੍ਹਾਂ ਦੋਸ਼ ਲਾਗਉਦੇ ਕਿਹਾ ਕਿ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਆਪਣੇ ਪੰਜ ਸਾਲ ਚ ਰੱਜਕੇ ਲੁੱਟਿਆ ਪਰ ਉਨ੍ਹਾਂ ਦੀ ਸਰਕਾਰ ਬਣਨ ਤੇ ਸਾਰੇ ਹਿਸਾਬ ਲਏ ਜਾਣਗੇ।ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇਗਾ ਜਿਨ੍ਹਾਂ ਵੱਲੋਂ ਅਕਾਲੀ ਦਲ ਦੇ ਵਰਕਰਾਂ ਤੇ ਝੂਠੇ ਮਾਮਲੇ ਦਰਜ਼ ਕੀਤੇ ਅਤੇ ਜਿਨ੍ਹਾਂ ਦੇ ਕਹੇ ਤੇ ਕਿਤੇ ਉਨ੍ਹਾਂ ਦਾ ਵੀ ਹਿਸਾਬ ਲਿਆ ਜਾਵੇਗਾ।
ਇਹ ਵੀ ਪੜ੍ਹੋ:ਚੋਣਾਂ 'ਚ ਉੱਤਰੀਆਂ ਪਾਰਟੀਆਂ ਦੇ ਉਮੀਦਵਾਰਾਂ 'ਤੇ ਅਪਰਾਧਿਕ ਮਾਮਲੇ, ਜਾਣੋ ਕੌਣ ਨੇ ਇਹ ਉਮੀਦਵਾਰ