ਬਠਿੰਡਾ: ਸੂਬੇ ’ਚ ਬੇਅਦਬੀ ਦੀਆਂ ਘਟਨਾਵਾਂ (Incidents of indecency) ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜੇਕਰ ਗੱਲ ਬਠਿੰਡਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਕੁਝ ਕੁ ਘੰਟਿਆਂ ਦੇ ਅੰਦਰ ਬੇਅਦਬੀ ਦੀ ਦੂਜੀ ਘਟਨਾ ਸਾਹਮਣਾ ਆਈ ਹੈ। ਤਾਜ਼ਾ ਮਾਮਲੇ ਵਿੱਚ ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀਡੀ ਮਿੱਤਲ ਟਾਵਰ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਰੇ (Disrespect of Gutka Sahib in Bathinda) ਮਿਲੇ ਹਨ।
ਇਹ ਵੀ ਪੜੋ: ਗੁਰਦੁਆਰਾ ਕਿਲ੍ਹਾ ਮੁਬਾਰਕ ਦੇ ਸਾਹਮਣੇ ਹਿੰਦੂ ਧਾਰਮਿਕ ਗ੍ਰੰਥਾਂ ਨੂੰ ਕੀਤਾ ਅਗਨ ਭੇਟ
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਹੀ ਮੌਕੇ ’ਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਹੈ ਜੋ ਘਟਨਾ ਦੀ ਜਾਂਚ ਕਰ ਰਿਹਾ ਹੈ। ਦੱਸ ਦਈਏ ਕਿ ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀ ਡੀ ਮਿੱਤਲ ਟਾਵਰ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਬਿਲਡਿੰਗ ਦੀ ਅਖੀਰਲੀ ਮੰਜ਼ਿਲ ਤੋਂ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਗਏ।
ਇਹਨਾਂ ਅੰਗਾਂ ਨੂੰ ਹਵਾ ਵਿੱਚ ਉੱਡਦੇ ਹੋਏ ਇੱਕ ਬੱਚੀ ਨੇ ਦੇਖਿਆ ਤੇ ਤੁਰੰਤ ਇਸ ਦੀ ਜਾਣਕਾਰੀ ਸਥਾਨਕ ਲੋਕਾਂ ਨੂੰ ਦਿੱਤੀ। ਘਟਨਾ ਦਾ ਪਤਾ ਚੱਲਦੇ ਹੀ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਪਹੁੰਚਿ,ਆ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਹੈ ਕਿ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਉੱਪਰੋਂ ਥੱਲੇ ਵੱਲ ਨੂੰ ਸੁੱਟੇ ਗਏ ਸਨ।
ਇਹ ਵੀ ਪੜੋ: ਕਾਂਗਰਸ ’ਚ ਨਹੀਂ ਰੁਕ ਰਹੀ ਆਪਸੀ ਖ਼ਾਨਾਜੰਗੀ, ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਕੱਢਿਆ ਨਵਾਂ ਸੱਪ !
ਕੇਂਦਰ ਨੂੰ ਡੀਜੀਪੀ ਦੀ ਅਪੀਲ: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਟੀ ਲਿਖੀ ਹੈ ਜਿਸ ’ਚ ਉਨ੍ਹਾਂ ਨੇ ਪੰਜਾਬ ਚ ਕਾਨੂੰਨ ਵਿਵਸਤਾ ਨੂੰ ਸੰਭਾਲਣ ਦੇ ਲਈ ਕੇਂਦਰ ਕੋਲੋਂ ਅਰਧ ਸੈਨਿਕ ਬਲਾਂ ਦੀ 10 ਕੰਪਨੀਆਂ ਮੰਗੀਆਂ ਹੈ। ਹਾਲਾਂਕਿ ਇਸ ਸਬੰਧ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ। ਨਾ ਹੀ ਇਸ ਸਬੰਧ ਚ ਪੰਜਾਬ ਪੁਲਿਸ ਜਾਂ ਮਾਨ ਸਰਕਾਰ ਦਾ ਕੋਈ ਬਿਆਨ ਹੈ। ਪਰ ਇਸ ਸਬੰਧ ਵਿਰੋਧੀਆਂ ਨੂੰ ਪਤਾ ਲੱਗਣ ਤੋਂ ਬਾਅਦ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
ਰਾਜਾ ਵੜਿੰਗ ਦਾ ਟਵੀਟ: ਇਸ ਸਬੰਧ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੁਰੱਖਿਆ ਖਤਰੇ ਨਾਲ ਨਜਿੱਠਣ ਦੇ ਲਈ ਵਾਧੂ ਕੇਂਦਰੀ ਬਲਾਂ ਦੀ ਮੰਗ ਕੀਤੀ ਗਈ ਹੈ। ਕੀ ਇਹ ਮੰਨ ਲਿਆ ਜਾਵੇ ਕਿ ਪੰਜਾਬ ਚ ਸੁਰੱਖਿਆ ਖਤਰੇ ਤੋਂ ਨਜਿੱਠਣ ਦੇ ਲਈ ਮਾਨ ਸਰਕਾਰ ਫੇਲ੍ਹ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਕਮਾਂਡੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਚ ਲਗਾਏ ਹਨ ਅਤੇ ਤੁਸੀਂ ਕੇਂਦਰ ਤੋਂ ਮਦਦ ਮੰਗ ਰਹੇ ਹੋ।
ਪੰਜਾਬ ਚ ਮਾਹੌਲ ਵਿਗਾੜਨ ਦੀ ਸਾਜਿਸ਼: ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਨੇ ਅਰਧ ਸੈਨਿਕ ਬਲਾਂ ਦੀ ਮੰਗ ਲਈ ਸੂਬੇ ਚ ਮਾਹੌਲ ਵਿਗੜਨ ਦੀ ਸਾਜਿਸ਼ ਦਾ ਹਵਾਲਾ ਦਿੱਤਾ ਹੈ। ਸੂਬੇ ਚ ਪਹਿਲਾਂ ਪਟਿਆਲਾ ਚ ਹਿੰਸਾ ਹੋਈ ਇਸ ਤੋਂ ਬਾਅਦ ਮੁਹਾਲੀ ਚ ਇੰਟੇਲੀਜੇਂਸ ਵਿੰਗ ’ਤੇ ਹਮਲਾ ਕੀਤਾ ਗਿਆ। ਜਿਸਦੇ ਪਿਛਲੇ ਪਾਕਿਸਤਾਨ ਦੀ ਖੁਫੀਆ ਏਜੰਸੀ, ਵਿਦੇਸ਼ ਚ ਬੈਠੇ ਗੈਂਗਸਟਰਾਂ ਦੀ ਰਚੀ ਹੋਈ ਸਾਜਿਸ਼ ਸਾਹਮਣੇ ਆਈ ਹੈ।
ਸਾਕਾ ਨੀਲਾ ਤਾਰਾ ਦੀ ਬਰਸੀ: ਕਾਬਿਲੇਗੌਰ ਹੈ ਕਿ ਜੂਨ ਮਹੀਨੇ ਚ ਸਾਕਾ ਨੀਲਾ ਤਾਰਾ ਦੀ ਬਰਸੀ ਹੈ ਜਿਸ ਕਾਰਨ ਪੰਜਾਬ ਚ ਮਾਹੌਲ ਤਣਾਪੂਰਨ ਰਹਿੰਦਾ ਹੈ। ਸ਼ਾਇਦ ਇਸੇ ਲਈ ਡੀਜੀਪੀ ਵੱਲੋਂ ਇਹ ਮਦਦ ਮੰਗੀ ਗਈ ਹੈ। ਤਾਂ ਜੋ ਵੱਖ ਵੱਖ ਥਾਵਾਂ ’ਤੇ ਫੋਰਸ ਦੀ ਤੈਨਾਤੀ ਕੀਤੀ ਜਾ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਹੋਣ ਤੇ ਰੋਕਿਆ ਜਾ ਸਕੇ।