ਬਠਿੰਡਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ ਸੂਬੇ 'ਚ 1451 ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਲੋਕਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਕਰਫਿਊ 'ਚ ਕੁੱਝ ਘੰਟਿਆਂ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਇਸ ਦੌਰਾਨ ਲੋਕ ਹਦਾਇਤਾਂ ਨੂੰ ਕਿਨਾਰਾ ਕਰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਜਦ ਈਟੀਵੀ ਭਾਰਤ ਵੱਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਛੂਟ ਦੇ ਦੌਰਾਨ ਦੁਕਾਨਾਂ ਤਾਂ ਖੁਲ੍ਹੀਆਂ ਪਰ ਦੁਕਾਨਦਾਰਾਂ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ। ਇਸ ਦੇ ਚਲਦੇ ਦੁਕਾਨਾਂ 'ਤੇ ਭਾਰੀ ਇੱਕਠ ਵਿਖਾਈ ਦਿੱਤਾ। ਇਸ ਦੌਰਾਨ ਨਾਂ ਹੀ ਲੋਕਾਂ ਨੇ ਮਾਸਕ ਪਾਏ ਤੇ ਨਾਂ ਹੀ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ। ਜਿਸ ਨਾਲ ਇਸ ਮਹਾਂਮਾਰੀ ਦੇ ਵੱਧਣ ਦਾ ਖ਼ਤਰਾ ਹੈ।
ਦੱਸਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ 'ਤੇ ਸੂਬੇ 'ਚ ਲਗਾਤਾਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਲੰਬੇ ਸਮੇਂ ਤੱਕ ਕਰਫਿਊ ਰਹਿਣ ਕਾਰਨ ਲੋਕਾਂ ਨੂੰ ਲੋੜਵੰਦ ਚੀਜਾਂ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਰਕਾਰ ਵੱਲੋਂ ਕਰਫਿਊ 'ਚ ਕੁੱਝ ਸਮੇਂ ਦੀ ਛੂਟ ਦਿੱਤੀ ਗਈ ਹੈ ਪਰ ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਤੇ ਮਾਸਕ ਪਾਉਣਾ ਲਾਜ਼ਮੀ ਹੈ ਪਰ ਲੋਕਾਂ ਵੱਲੋਂ ਸਰਕਾਰ ਦੀ ਹਦਾਇਤਾਂ ਨੂੰ ਮਜ਼ਾਕ 'ਚ ਲਿਆ ਜਾ ਰਿਹਾ ਹੈ।