ਬਠਿੰਡਾ :ਦੇਸ਼ ਭਰ ਵਿੱਚ ਨਰਾਤਿਆਂ ਦੇ ਤਿਉਹਾਰ ਦੀ ਧੂਮ ਹੈ।ਜਿਥੇ ਇੱਕ ਪਾਸੇ ਸ਼ਰਧਾਲੂ ਬੜੀ ਹੀ ਸ਼ਰਧਾ ਭਾਵ ਨਾਲ ਮੰਦਰਾਂ 'ਚ ਲੋਕ ਪੂਾਜ ਕਰਨ ਪੁੱਜ ਰਹੇ ਹਨ, ਉਥੇ ਹੀ ਸ਼ਹਿਰ ਦੇ ਮੌੜ ਮੰਡੀ ਨੇੜੇ ਮਾਈਸਰਖਾਨਾ ਮੰਦਰ 'ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਣ ਦੀ ਖ਼ਬਰ ਹੈ।
ਦੋਹਾਂ ਧਿਰਾਂ ਵੱਲੋਂ ਮੰਦਰ 'ਤੇ ਆਪੋ-ਆਪਣੀ ਕਮੇਟੀ ਦਾ ਕਬਜ਼ਾ ਦੱਸਿਆ ਜਾ ਰਿਹਾ ਹੈ। ਇਨ੍ਹਾਂ 'ਚ ਇੱਕ ਕਮੇਟੀ ਨੇ ਪੁਰਾਣੀ ਕਮੇਟੀ 'ਤੇ ਮੰਦਰ ਵਿੱਚ ਜਬਰਨ ਕਬਜ਼ਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਪੁਰਾਣੀ ਕਮੇਟੀ ਦੇ ਲੋਕ ਗੁੰਡਾਗਰਦੀ ਕਰਦੇ ਹੋਏ ਜਬਰਨ ਮੰਦਰ ਦੇ ਅੰਦਰ ਦਾਖਲ ਹੋ ਗਏ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਦੇ ਵਿਰੋਧੀ ਦੀ ਮਦਦ ਕਰਨ ਦੇ ਵੀ ਦੋਸ਼ ਲਾਏ।
ਉਥੇ ਹੀ ਮੰਦਰ ਦੇ ਮਹਾਂਮੰਡਲੇਸ਼ਵਰ ਨੇ ਦੱਸਿਆ ਕਿ ਲੰਮੇਂ ਸਮੇਂ ਤੋਂ ਪਿੰਡ ਵਾਸੀ ਤੇ ਕਮੇਟੀ ਮੈਂਬਰ ਉਨ੍ਹਾਂ ਨੂੰ ਮੰਦਰ ਵਿੱਚ ਲੈ ਕੇ ਆਏ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਇਸ ਦੇ ਚਲਦੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਝਗੜੇ ਦੀ ਖ਼ਬਰ ਸੁਣ ਕੇ ਥਾਣਾ ਮੌੜ ਮੰਡੀ ਦੇ ਡੀਐਸਪੀ ਮੌਕੇ ਅਤੇ ਪੁੱਜੇ। ਇਸ ਦੌਰਾਨ ਪ੍ਰਦਰਸ਼ਨ ਕਰਦੇ ਹੋਏ ਇੱਕ ਵਿਅਕਤੀ ਨੇ ਖ਼ੁਦ 'ਤੇ ਉਪਰ ਜਲਣਸ਼ੀਲ ਪਦਾਰਥ ਛਿੜਕ ਲਿਆ, ਪਰ ਪੁਲਿਸ ਨੇ ਉਸ ਨੂੰ ਰੋਕ ਲਿਆ। ਡੀਐਸਪੀ ਨੇ ਦੱਸਿਆ ਕਿ ਮੰਦਰ ਦੀਆਂ ਕਮੇਟੀਆਂ ਵਿੱਚ ਆਪਸੀ ਵਿਵਾਦ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਨੇ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦੇਣਗੇ, ਕਿਸੇ ਨੂੰ ਕਾਨੂੰਨੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਮੰਦਰ ਦੇ ਨੇੜੇ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ, ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗੁਰੂ ਨਗਰੀ 'ਚ ਬੇਖੌਫ ਲੁਟੇਰੇ, ਸ਼ਰੇਆਮ ਲੁੱਟਿਆ ਬਜ਼ੁਰਗ