ETV Bharat / city

ਪਤੀ-ਪਤਨੀ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਕੌਣ! - ਜ਼ਿੰਮੇਵਾਰ

ਅੰਮ੍ਰਿਤਸਰ ‘ਚ ਪਤੀ-ਪਤਨੀ ਵੱਲੋਂ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜੋੜੇ ਨੇ ਫਾਹਾ ਲਗਾਕੇ ਆਪਣੀ ਜੀਵਨ ਲੀਲਾ ਸਮਾਪਿਤ ਕੀਤੀ ਹੈ।

ਪਤੀ-ਪਤਨੀ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਕੌਣ!
ਪਤੀ-ਪਤਨੀ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਕੌਣ!
author img

By

Published : Sep 9, 2021, 4:51 PM IST

ਅੰਮ੍ਰਿਤਸਰ: ਸ਼ਰੀਫਪੁਰੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਤੀ-ਪਤਨੀ ਵੱਲੋਂ ਖੁਦਕੁਸ਼ੀ (Suicide) ਕਰਨ ਦਾ ਮਾਮਲਾ ਸਾਹਮਣੇ ਆਇਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਹਾਲਾਂਕਿ ਦੋਵਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਸਮੇਂ ਸਿਰ ਐਂਬੂਲੈਂਸ (Ambulance) ਨਾ ਪਹੁੰਚਣ ਕਾਰਨ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਗੁਆਂਢੀਆਂ ਵੱਲੋਂ ਘਟਨਾ ਦੀ ਜਾਣਕਾਰੀ ਪੁਲਿਸ (Police) ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵਾਂ ਲਾਸ਼ਾ ਨੂੰ ਕਬਜ਼ੇ ਵਿੱਚ ਲੈਕੇ ਮਾਮਲਾ ਦਰਜ ਕਰ ਲਿਆ ਹੈ।

ਪਤੀ-ਪਤਨੀ ਦੀ ਖੁਦਕੁਸ਼ੀ ਲਈ ਜ਼ਿੰਮੇਵਾਰ ਕੌਣ!

ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਹਰਜੀਤ ਕੌਰ ਨਾਮ ਦੀ ਔਰਤ ਨੇ ਦੱਸਿਆ, ਮ੍ਰਿਤਕ ਜੋੜਾ 23 ਅਗਸਤ ਨੂੰ ਉਨ੍ਹਾਂ ਦੇ ਘਰ ਕਿਰਾਏ ‘ਤੇ ਰਹਿਣ ਲਈ ਆਇਆ ਸੀ। ਹਰਜੀਤ ਕੌਰ ਮੁਤਾਬਿਕ ਮ੍ਰਿਤਕ ਜੋੜਾ ਦਸੂਹਏ ਦਾ ਰਹਿਣ ਵਾਲਾ ਸੀ। ਜੋ 15 ਕੁ ਦਿਨ ਪਹਿਲਾਂ ਹੀ ਇੱਥੇ ਕਿਰਾਏ ‘ਤੇ ਰਹਿਣ ਲਈ ਆਇਆ ਸੀ। ਹਰਜੀਤ ਕੌਰ ਮੁਤਾਬਿਕ ਉਨ੍ਹਾਂ ਨੂੰ ਮ੍ਰਿਤਕ ਜੋੜੇ ਦੇ ਖੁਦਕੁਸ਼ੀ (Suicide) ਕਰਨ ਦੇ ਕਾਰਨਾ ਬਾਰੇ ਕੁਝ ਨਹੀਂ ਪਤਾ।

ਮ੍ਰਿਤਕ ਦੇ ਗੁਆਂਢ ਵਿੱਚ ਰਹਿੰਦੇ ਸਾਹਿਲ ਵਰਮਾ ਨੇ ਦੱਸਿਆ, ਕਿ ਜਦੋਂ ਉਹ ਆਪਣੇ ਘਰੇ ਸਨ, ਤਾਂ ਉਨ੍ਹਾਂ ਨੂੰ ਬਾਹਰ ਪੈ ਰਹੇ ਰੋਲੇ ਦੀ ਆਵਾਜ ਸੁਣੀ ਜਿਸ ਤੋਂ ਬਾਅਦ ਉਹ ਤੁਰੰਤ ਬਾਹਰ ਗਏ। ਉਨ੍ਹਾਂ ਮੁਤਾਬਿਕ ਜਦੋਂ ਉਨ੍ਹਾਂ ਨੇ ਮ੍ਰਿਤਕ ਜੋੜੇ ਨੂੰ ਵੇਖਿਆ, ਤਾਂ ਉਹ ਜਿੰਦਾ ਸੀ, ਅਤੇ ਉਨ੍ਹਾਂ ਨੇ ਦੋਵਾਂ ਨੂੰ ਬਚਾਉਣ ਲਈ ਐਂਬੂਲੈਂਸ (Ambulance) ਨੂੰ ਫੋਨ ਕੀਤਾ, ਪਰ ਐਂਬੂਲੈਂਸ (Ambulance) ਮੌਕੇ ‘ਤੇ ਪਹੁੰਚ ਨਹੀਂ ਸਕੀ।

ਸਾਹਿਲ ਵਰਮਾ ਨੇ ਦੱਸਿਆ, ਕਿ ਜਦੋਂ ਉਨ੍ਹਾਂ ਨੇ ਐਂਬੂਲੈਂਸ (Ambulance) ਨੂੰ ਫੋਨ ਕੀਤਾ ਸੀ, ਤਾਂ ਮ੍ਰਿਤਕ ਜੋੜਾ ਜਿੰਦਾ ਸੀ, ਪਰ ਦੋਵਾਂ ਦੀ ਮੌਤ ਤੋਂ ਕਰੀਬ ਅੱਧਾ ਘੰਟਾ ਬਾਅਦ ਵੀ ਐਂਬੂਲੈਂਸ ਮੌਕੇ ‘ਤੇ ਪਹੁੰਚ ਨਹੀਂ ਪਾਈ। ਸਾਹਿਲ ਵਰਮਾ ਨੇ ਕਿਹਾ, ਕਿ ਜੇਕਰ ਸਮੇਂ ਸਿਰ ਐਂਬੂਲੈਂਸ ਪਹੁੰਚ ਜਾਂਦੀ ਤਾਂ ਦੋਵਾਂ ਦੀ ਜਾਨ ਬਚਾਈ ਜਾ ਸਕਦੀ ਸੀ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰ ਰਾਕੇਸ਼ ਕੁਮਾਰ ਨੇ ਕਿਹਾ, ਕਿ ਦੋਵਾਂ ਮ੍ਰਿਤਕਾਂ ਦੀ ਲਾਸ਼ਾ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮੁੁਤਾਬਿਕ ਮ੍ਰਿਤਕ ਕੁੜੀ ਦੀ ਉਮਰ 19 ਸਾਲ ਤੇ ਮ੍ਰਿਤਕ ਮੁੰਡੇ ਦੀ ਉਮਰ 25 ਤੋਂ 30 ਸਾਲ ਦੱਸੀ ਜਾ ਰਹੀ ਹੈ। ਜਾਂਚ ਅਫ਼ਸਰ ਨੇ ਕਿਹਾ, ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਜੰਮੂ-ਕਸ਼ਮੀਰ ਦੇ ਨੈਸ਼ਨਲ ਕਾਨਫਰੰਸ ਦੇ ਆਗੂ ਦੀ ਦਿੱਲੀ 'ਚੋਂ ਮਿਲੀ ਲਾਸ਼, ਪੁਲਿਸ ਜਾਂਚ ਜੁਟੀ

ETV Bharat Logo

Copyright © 2024 Ushodaya Enterprises Pvt. Ltd., All Rights Reserved.