ETV Bharat / city

ਪੀੜਤ ਪਰਿਵਾਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਲਗਾਇਆ ਧਰਨਾ

ਅੰਮ੍ਰਿਤਸਰ ਦੇ ਲਵਕੁਸ਼ ਨਗਰ ਵਿਚ ਦੋ ਧਿਰਾਂ ਵਿਚ ਲੜਾਈ ਹੋਈ ਸੀ ਜਿਸ ਨੂੰ ਪੁਲਿਸ ਨੇ ਦੋਵਾਂ ਧਿਰਾਂ ਉਤੇ ਪਰਚਾ ਕਰ ਦਿੱਤਾ ਸੀ।ਇਕ ਧਿਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਪੀੜਤ ਪਰਿਵਾਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਲਗਾਇਆ ਧਰਨਾ
ਪੀੜਤ ਪਰਿਵਾਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਲਗਾਇਆ ਧਰਨਾ
author img

By

Published : May 13, 2021, 4:09 PM IST

ਅੰਮ੍ਰਿਤਸਰ: ਬੀਤੀਂ ਦਿਨੀ ਅੰਮ੍ਰਿਤਸਰ ਦੇ ਲਵਕੁਸ਼ ਨਗਰ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਜਿਸ ਦੌਰਾਨ ਗੋਲੀਆਂ ਚੱਲਣ ਕਰਕੇ ਕਈ ਵਿਅਕਤੀ ਜ਼ਖਮੀ ਹੋ ਗਏ ਸੀ।ਜਖ਼ਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।ਦੂਜੀ ਧਿਰ ਨੇ ਹਸਪਤਾਲ ਵਿਚ ਆ ਕੇ ਵੀ ਗੋਲੀਆਂ ਚਲਾਈਆ ਜਿਸ ਕਾਰਨ ਉਥੇ ਇਕ ਡਾਕਟਰ ਵੀ ਜ਼ਖਮੀ ਵੀ ਹੋ ਗਿਆ ਸੀ। ਹੁਣ ਪੀੜਤ ਪਰਿਵਾਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਇਨਸਾਫ਼ ਮੰਗ ਕੀਤੀ ਹੈ।

ਪੀੜਤ ਪਰਿਵਾਰ ਨੇ ਡੀਐਸਪੀ ਦੇ ਦਫ਼ਤਰ ਅੱਗੇ ਲਗਾਇਆ ਧਰਨਾ

ਇਸ ਮੌਕੇ ਪਰਿਵਾਰਿਕ ਮੈਂਬਰ ਆਸ਼ਾ ਰਾਣੀ ਨੇ ਕਿਹਾ ਹੈ ਕਿ ਲਵ ਕੁਸ਼ ਦੇ ਸ਼ਰਾਰਤੀ ਅਨਸਰਾਂ ਵੱਲੋਂ ਸਾਡੇ ਨਾਲ ਕੁੱਟਮਾਰ ਅਤੇ ਗੋਲੀਆਂ ਚਲਾਈਆ ਸੀ।ਪੁਲਿਸ ਨੇ ਦੋਨੇ ਧਿਰਾਂ ਉਤੇ ਪਰਚਾ ਦਰਜ ਕਰ ਦਿੱਤਾ ਸੀ ਪਰ ਸਾਡਾ ਕੋਈ ਕਸੂਰ ਨਹੀਂ ਸੀ।ਇਸੇ ਲਈ ਅਸੀਂ ਡੀਐਸਪੀ ਦੇ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਹੈ।

ਇਸ ਸੰਬਧੀ ਪੁਲਿਸ ਜਾਂਚ ਅਧਿਕਾਰੀ ਨੇ ਕਿਹਾ ਕਿ ਇਹਨਾ ਦੌਵਾ ਧਿਰਾਂ ਵਿਚਾਲੇ ਹੋਏ ਝਗੜੇ ਵਿਚ ਗੋਲਿਆ ਚਲੀਆਂ ਸਨ ਅਤੇ ਜਦੋਂ ਜਖ਼ਮੀ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦੌਰਾਨੇ ਇਲਾਜ ਪਹੁੰਚੇ ਤਾ ਉਥੇ ਵੀ ਗੋਲੀਆ ਚਲੀਆ ਸਨ।ਜਿਸਦੇ ਚਲਦੇ ਇਕ ਗੋਲੀ ਸਿਵਲ ਹਸਪਤਾਲ ਵਿਚ ਡਿਉਟੀ ਨਿਭਾ ਰਹੇ ਡਾ ਭਵਨੀਤ ਸਿੰਘ ਦੇ ਲਗੀ ਸੀ ਜਿਸਦੇ ਚਲਦੇ ਦੋਵੇਂ ਧਿਰਾਂ ਤੇ ਪਰਚਾ ਦਰਜ ਹਨ ਬਾਕੀ ਤਫਤੀਸ਼ ਚਲ ਰਹੀ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

ਇਹ ਵੀ ਪੜੋ:ਕੱਲ, ਅੱਜ ਅਤੇ ਕੱਲ - ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ ਦੀ ਮੰਗ ਕਰਦੀ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.